15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਵਿਧਾਨ ਸਭਾ ਸਪੀਕਰ ਸੰਧਵਾਂ ਪੁੱਜੇ ਪਿੰਡ ਕਰਤਾਰਪੁਰ

ਅਜੀਤ ਡੈਸਕ 20-06-2025
ਨੂਰਪੁਰ ਬੇਦੀ, 19 ਜੂਨ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਹਲਕਾ ਰੂਪਨਗਰ ਤੋਂ ਸਾਬਕਾ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਪਿੰਡ ਕਰਤਾਰਪੁਰ ਵਿਖੇ ਸੋਹਣ ਲਾਲ ਚੇਚੀ ਦੇ ਘਰ ਵਿਖੇ ਪਹੁੰਚੇ | ਜਿਥੇ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਪਿੰਡ ਦੀ ਮੌਜੂਦਾ ਸਰਪੰਚ ਜਸਵਿੰਦਰ ਕੌਰ ਦਾ ਹਾਲ ਚਾਲ ਜਾਣਿਆ ਗਿਆ | ਸਰਪੰਚ ਜਸਵਿੰਦਰ ਕੌਰ ਦਾ ਪਿਛਲੇ ਦਿਨੀਂ ਆਪ੍ਰੇਸ਼ਨ ਹੋਇਆ ਸੀ | ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੋਹਣ ਲਾਲ ਚੇਚੀ ਨਾਲ ਉਨ੍ਹਾਂ ਦੇ ਪਰਿਵਾਰਕ ਸੰਬੰਧ ਹਨ, ਜਿਸ ਕਾਰਨ ਉਹ ਵਿਸ਼ੇਸ਼ ਰੂਪ ਵਿਚ ਪਿੰਡ ਕਰਤਾਰਪੁਰ ਵਿਖੇ ਪਹੁੰਚੇ ਹਨ | ਉਨ੍ਹਾਂ ਇਸ ਮੌਕੇ ਸਰਪੰਚ ਜਸਵਿੰਦਰ ਕੌਰ ਦੀ ਜਲਦ ਤੰਦਰੁਸਤੀ ਦੀ ਅਰਦਾਸ ਵੀ ਕੀਤੀ | ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਪਿੰਡ ਕਰਤਾਰਪੁਰ ਦੇ ਵਸਨੀਕਾਂ ਨਾਲ ਮੁਲਾਕਾਤ ਵੀ ਕੀਤੀ ਗਈ | ਇਸ ਮੌਕੇ ਸੋਹਣ ਲਾਲ ਚੇਚੀ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਪਿੰਡ ਕਰਤਾਰਪੁਰ ਵਿਖੇ ਪਹੁੰਚਣ 'ਤੇ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਪੰਚ ਧਰਮ ਚੰਦ, ਪੰਚ ਕਿਸ਼ਨ ਚੰਦ, ਲਾਲ ਚੰਦ ਪੰਚ ਸੋਨੂੰ ਕੁਮਾਰ, ਪੰਚ ਕੁਲਦੀਪ ਚੰਦ, ਪੰਚ ਬਲਵਿੰਦਰ ਕੌਰ, ਸਾਬਕਾ ਸਰਪੰਚ ਗੀਤਾ ਰਾਮ, ਸਾਬਕਾ ਸਰਪੰਚ ਗਿਆਨ ਚੰਦ, ਬਲਵੰਤ ਸਿੰਘ, ਸੂਬੇਦਾਰ ਕੇਵਲ ਚੰਦ, ਸਬ ਇੰਸਪੈਕਟਰ ਸੁਭਾਸ਼ ਕਸਾਣਾ, ਭਜਨ ਲਾਲ ਭੂੰਬਲਾ, ਬਲਵੀਰ ਚੰਦ ਭੂੰਬਲਾ, ਵਿਜੇ ਕੁਮਾਰ ਭੂੰਬਲਾ, ਵਿਜੇ ਕੁਮਾਰ ਭਾਟੀਆ, ਬਿੱਲਾ ਖੇਪੜ, ਹੈਪੀ ਚੇਚੀ, ਕਮਲ ਭਾਟੀਆ, ਤਿਲਕ ਰਾਜ, ਮਹਿੰਦਰ ਪਾਲ, ਪੀ. ਏ. ਰਵਿੰਦਰ ਧੀਮਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਊ ਰਕਸ਼ਾ ਦਲ ਨੇ ਮੇਰਠ ਤੋਂ ਸ੍ਰੀਨਗਰ ਤਸਕਰੀ ਕੀਤੀਆਂ ਜਾ ਰਹੀਆਂ ਗਊਆਂ ਤੇ ਵੱਛੇ ਛੁਡਵਾਏ ਅਗਲੀ ਖ਼ਬਰ ਪੁਲਿਸ ਵਲੋਂ 15 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।