15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕੱਲ੍ਹ ਯੋਗ ਦਿਵਸ ਮੌਕੇ ਨੂਰਪੁਰ ਬੇਦੀ ਵਿਖੇ ਸੀ.ਐਮ. ਯੋਗਸ਼ਾਲਾ 'ਚ 5 ਪਿੰਡਾਂ ਦੇ ਲੋਕ ਹਿੱਸਾ ਲੈ ਕੇ ਲੈਣਗੇ ਲਾਭ

ਅਜੀਤ ਡੈਸਕ 20-06-2025
ਨੂਰਪੁਰ ਬੇਦੀ, 19 ਜੂਨ (ਵਿੰਦਰਪਾਲ ਝਾਂਡੀਆਂ)-ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਰਮੇਸ਼ ਕੁਮਾਰ ਨੇ ਦੱਸਿਆ ਕਿ 21 ਜੂਨ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਨੂਰਪੁਰ ਬੇਦੀ ਵਿਖੇ ਵੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ 5 ਪਿੰਡਾਂ ਤੋਂ ਸੈਂਕੜੇ ਲੋਕ ਭਾਗ ਲੈ ਕੇ ਇਸ ਦਾ ਲਾਭ ਲੈਣਗੇ | ਉਨ੍ਹਾਂ ਦੱਸਿਆ ਕਿ ਸਤਨਾਰਾਇਣ ਮੰਦਰ ਨੂਰਪੁਰ ਬੇਦੀ ਵਿਖੇ ਉਕਤ ਦਿਵਸ ਮੌਕੇ ਸਵੇਰੇ 6 ਵਜੇ ਤੋਂ 8 ਵਜੇ ਤੱਕ ਲਗਾਈ ਜਾਣ ਵਾਲੀ ਸੀ. ਐਮ. ਯੋਗਸ਼ਾਲਾ ਦੌਰਾਨ ਇਲਾਕੇ ਦੇ 5 ਪਿੰਡਾਂ 'ਚ ਸ਼ਾਮਿਲ ਸੈਣੀਮਾਜਰਾ, ਲਸਾੜੀ, ਸਿੰਬਲ ਮਾਜਰਾ, ਮੁਕਾਰੀ ਤੇ ਨੂਰਪੁਰ ਬੇਦੀ ਜਿਨ੍ਹਾਂ 'ਚ ਪਹਿਲਾਂ ਤੋਂ ਹੀ ਸੀ. ਐਮ. ਯੋਗਸ਼ਾਲਾ ਤਹਿਤ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਤੋਂ ਸੈਂਕੜੇ ਲੋਕ ਇਸ ਪ੍ਰੋਗਰਾਮ 'ਚ ਸ਼ਮੂਲੀਅਤ ਕਰਨਗੇ | ਇਸ ਦੌਰਾਨ ਉਕਤ ਯੋਗ ਕਲਾਸਾਂ ਦੌਰਾਨ ਬੋਲਦਿਆਂ ਉਨ੍ਹਾਂ ਆਖਿਆ ਕਿ ਸਰੀਰਕ ਤੇ ਮਾਨਸਿਕ ਸਿਹਤ ਲਈ ਯੋਗ ਬੇਹੱਦ ਲਾਹੇਵੰਦ ਹੈ ਜੋ ਸਰੀਰ ਨੂੰ ਰੋਗ ਮੁਕਤ ਤੇ ਦਿਮਾਗ਼ ਨੂੰ ਤਣਾਅ ਮੁਕਤ ਬਣਾਏ ਰੱਖਣ 'ਚ ਵੀ ਸਹਾਇਕ ਸਾਬਤ ਹੁੰਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਮੁੱਚੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਉਹ ਨਿਯਮਿਤ ਰੂਪ 'ਚ ਯੋਗ ਕਿਰਿਆਵਾਂ 'ਚ ਭਾਗ ਲੈਣ ਨੂੰ ਵਧੇਰੇ ਤਵੱਜੋ ਤੇ ਤਰਜੀਹ ਦੇਣ | ਇਸ ਦੌਰਾਨ ਅੱਜ ਉਨ੍ਹਾਂ ਉਕਤ ਮੁਫ਼ਤ ਯੋਗ ਕੈਂਪਾਂ ਦੌਰਾਨ ਲੋਕਾਂ ਨੂੰ ਵੱਖ-ਵੱਖ ਪ੍ਰਕਾਰ ਦੇ ਆਸਣ ਕਰਵਾਉਣ ਤੋਂ ਇਲਾਵਾ ਧਿਆਨ ਦਾ ਵੀ ਅਭਿਆਸ ਕਰਵਾਇਆ |
ਪਿਛਲੀ ਖ਼ਬਰ ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਸ਼ੁਰੂ ਕੀਤੇ ਕੈਂਪ ਦੀ ਸਮਾਪਤੀ ਅੱਜ ਅਗਲੀ ਖ਼ਬਰ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਡਿਪੂ ਹੋਲਡਰਾਂ ਦੀ ਮੀਟਿੰਗ, ਕੁਲਵੀਰ ਸਿੰਘ ਦੁੱਗਰੀ ਨੂੰ ਚੁਣਿਆ ਦੂਜੀ ਵਾਰ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।