ਸ੍ਰੀ ਚਮਕੌਰ ਸਾਹਿਬ, 19 ਜੂਨ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਡਿਪੂ ਹੋਲਡਰਾਂ ਦੀ ਮੀਟਿੰਗ ਚੇਅਰਮੈਨ ਅਵਤਾਰ ਸਿੰਘ ਸਲੇਮਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਮੂਹ ਡਿਪੂ ਹੋਲਡਰਾਂ ਨੇ ਆਪਣੀਆਂ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤੀ ਅਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜਲਦੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ | ਮੀਟਿੰਗ ਦੌਰਾਨ ਡਿਪੂ ਹੋਲਡਰ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚਾੜ੍ਹੀ ਗਈ, ਜਿਸ 'ਚ ਕੁਲਵੀਰ ਸਿੰਘ ਦੁੱਗਰੀ ਨੂੰ ਮੁੜ ਤੋਂ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਰਣਜੋਧ ਸਿੰਘ ਕਤਲੋਰ ਨੂੰ ਮੀਤ ਪ੍ਰਧਾਨ, ਬਹਾਦਰ ਸਿੰਘ ਭੂਰੜੇ ਨੂੰ ਜਨਰਲ ਸਕੱਤਰ, ਸੁਖਜਿੰਦਰ ਸਿੰਘ ਮਿੱਠੂ ਸੈਦਪੁਰ ਨੂੰ ਮੀਤ ਸਕੱਤਰ ਅਤੇ ਹਰਪ੍ਰੀਤ ਸਿੰਘ ਚੂਹੜ ਮਾਜਰਾ ਨੂੰ ਵਿੱਤ ਸਕੱਤਰ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ | ਇਸ ਮੌਕੇ ਮੁੜ ਤੋਂ ਚੁਣੇ ਗਏ ਯੂਨੀਅਨ ਦੇ ਪ੍ਰਧਾਨ ਕੁਲਵੀਰ ਸਿੰਘ ਨੇ ਸਮੂਹ ਡਿਪੂ ਹੋਲਡਰਾਂ ਨੂੰ ਰਾਸ਼ਨ ਕਾਰਡ ਧਾਰਕਾਂ ਦੀ ਕੇ. ਵਾਈ. ਸੀ. ਕਰਨ ਸੰਬੰਧੀ ਪ੍ਰੇਰਿਤ ਕੀਤਾ ਅਤੇ ਯੂਨੀਅਨ ਦੇ ਮੈਂਬਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ | ਇਸ ਮੌਕੇ ਜਸਵੀਰ ਸਿੰਘ ਬੱਸੀ ਗੁੱਜਰਾਂ, ਤੇਜਿੰਦਰ ਸਿੰਘ ਗੱਗੋ, ਮੇਜਰ ਸਿੰਘ ਮਕੜੌਨਾ, ਰਾਜਿੰਦਰ ਸਿੰਘ ਮਕੜੌਨਾ ਕਲਾਂ, ਬਲਕੇਹਰ ਸਿੰਘ ਰਾਣੇਵਾਲ(ਕੀੜੀ ਅਫਗਾਨਾ), ਅਵਤਾਰ ਸਿੰਘ ਸੰਧੂਆਂ, ਚਰਨ ਸਿੰਘ ਸਿਲ੍ਹੋਮਾਸਕੋ, ਜਗਮੋਹਨ ਸਿੰਘ ਕੋਟਲੀ, ਜਗਦੀਸ਼ ਸਿੰਘ ਟੱਪਰੀਆਂ ਕੰਧੋਲਾ, ਅਮਰਜੀਤ ਸਿੰਘ ਭਲਿਆਣ ਆਦਿ ਵੀ ਹਾਜ਼ਰ ਸਨ |