ਰੂਪਨਗਰ, 19 ਜੂਨ (ਮਨਜੀਤ ਸਿੰਘ ਸੈਣੀ)-ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਸ਼ੂਟਿੰਗ ਰੇਂਜ 'ਚ ਚੱਲ ਰਹੀਆਂ ਦੋ ਰੋਜ਼ਾ 26ਵੀਂ ਰੋਪੜ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ ਸਫਲਤਾ ਪੂਰਵਕ ਸਮਾਪਤ ਹੋ ਗਈ | ਇਨ੍ਹਾਂ ਦੋ ਰੋਜ਼ਾ ਖੇਡਾਂ 'ਚ ਰੋਪੜ ਜ਼ਿਲ੍ਹੇ ਦੇ ਲਗਪਗ 70 ਖਿਡਾਰੀਆਂ ਨੇ ਆਪਣੇ ਜੌਹਰ ਵਿਖਾਏ | ਉਚੇਚੇ ਤੌਰ 'ਤੇ ਪਹੁੰਚੇ ਚੇਅਰਪਰਸਨ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਮੈਨੇਜਮੈਂਟ ਕਮੇਟੀ ਹਰਮਿੰਦਰ ਕੌਰ ਨੇ ਖਿਡਾਰੀਆਂ ਨੂੰ ਤਗਮੇ ਜਿੱਤਣ 'ਤੇ ਮੁਬਾਰਕਬਾਦ ਦਿੱਤੀ ਅਤੇ ਅਗਲੇ ਰਾਜ ਪੱਧਰੀ ਮੁਕਾਬਲਿਆਂ 'ਚ ਹੋਰ ਮਿਹਨਤ ਅਤੇ ਲਗਨ ਨਾਲ ਪ੍ਰੈਕਟਿਸ ਕਰਨ ਲਈ ਪ੍ਰੋਤਸਾਹਿਤ ਕੀਤਾ | ਇਸ ਮੌਕੇ ਨਰਿੰਦਰ ਸਿੰਘ ਬੰਗਾ ਨੇ ਪੂਰੀ ਚੈਂਪੀਅਨਸ਼ਿਪ ਬਾਰੇ ਚਾਨਣਾ ਪਾਇਆ | ਅਰਸ਼ਦੀਪ ਬੰਗਾ ਜਨਰਲ ਸਕੱਤਰ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਦੱਸਿਆ ਕਿ ਆਈ. ਐਸ. ਐਸ. ਐਫ. ਏਅਰ ਰਾਈਫ਼ਲ ਕੈਟਾਗਰੀ 'ਚ ਏਅਰ ਰਾਈਫ਼ਲ ਜੂਨੀਅਰ ਲੜਕੇ ਵਿਚ ਕਰਨਪ੍ਰੀਤ ਸਿੰਘ ਨੇ ਸੋਨ ਤਗ਼ਮਾ, ਲੜਕੀਆਂ 'ਚ ਅਨਮੋਲ ਕੌਰ ਨੇ ਸੋਨ, ਜੈਸਮੀਨ ਕੌਰ ਨੇ ਚਾਂਦੀ ਤਗ਼ਮਾ, ਏਅਰ ਰਾਈਫ਼ਲ ਯੂਥ ਲੜਕਿਆਂ 'ਚ ਜਸਕੀਰਤ ਸਿੰਘ ਨੇ ਸੋਨ, ਗੁਰਕੀਰਤ ਸਿੰਘ ਨੇ ਚਾਂਦੀ ਅਤੇ ਅਭੀਨਵ ਸਿੰਘ ਨੇ ਕਾਂਸੀ ਤਗ਼ਮਾ ਹਾਸਿਲ ਕੀਤਾ | ਏਅਰ ਰਾਈਫ਼ਲ ਯੂਥ ਲੜਕੀਆਂ 'ਚ ਅਨਮੋਲ ਕੌਰ ਨੇ ਸੋਨ, ਹਰਲੀਨ ਕੌਰ ਨੇ ਚਾਂਦੀ ਅਤੇ ਮਨਪ੍ਰੀਤ ਕੌਰ ਨੇ ਕਾਂਸੀ, ਏਅਰ ਰਾਈਫ਼ਲ ਸਬ ਯੂਥ ਲੜਕੀਆਂ 'ਚ ਜੈਸਮੀਨ ਕੌਰ ਸੈਣੀ ਨੇ ਸੋਨ ਤੇ ਲੜਕਿਆਂ 'ਚੋਂ ਜਗਤੇਸ਼ਵਰਜੋਤ ਸਿੰਘ ਨੇ ਸੋਨ ਤਗ਼ਮਾ, ਇਸੇ ਤਰ੍ਹਾਂ ਏਅਰ ਪਿਸਟਲ ਜੂਨੀਅਰ ਲੜਕੀਆਂ 'ਚ ਕੁਨਿਸ਼ਕਾ ਮੋਦਗਿਲ ਨੇ ਸੋਨ ਅਤੇ ਲੜਕਿਆਂ 'ਚ ਨਵਤੇਜ ਸਿੰਘ ਗਿੱਲ ਨੇ ਸੋਨ, ਏਅਰ ਪਿਸਟਲ ਯੂਥ ਲੜਕੀਆਂ ਵਿਚ ਕੁਨਿਸ਼ਕਾ ਮੋਦਗਿਲ ਨੇ ਸੋਨ, ਮਿਸ਼ਟੀ ਗਰਗ ਨੇ ਕਾਂਸੀ ਤੇ ਲੜਕਿਆਂ ਵਿਚ ਅਰਸ਼ਦੀਪ ਬੰਗਾ ਨੇ ਸੋਨ ਤਗ਼ਮਾ ਤੇ ਜਸਵਿੰਦਰ ਸਿੰਘ ਨੇ ਚਾਂਦੀ ਤਗ਼ਮਾ ਹਾਸਿਲ ਕੀਤਾ | ਇਸ ਤੋਂ ਇਲਾਵਾ ਨੈਸ਼ਨਲ ਰੂਲ ਤਹਿਤ ਹੋਏ ਮੁਕਾਬਲਿਆਂ 'ਚ ਏਅਰ ਪਿਸਟਲ ਜੂਨੀਅਰ ਲੜਕਿਆਂ 'ਚ ਜੈਦੀਪ ਸਿੰਘ ਨੇ ਸੋਨ ਤਗ਼ਮਾ ਤੇ ਬਬਲੀਨ ਸਿੰਘ ਨੇ ਚਾਂਦੀ, ਏਅਰ ਪਿਸਟਲ ਜੂਨੀਅਰ ਲੜਕੀਆਂ 'ਚ ਲਿਤਾਕਸ਼ੀ ਨੇ ਸੋਨ, ਲੜਕਿਆਂ 'ਚ ਅੰਮਿ੍ਤਪਾਲ ਸਿੰਘ ਨੇ ਸੋਨ, ਜੈਦੀਪ ਸਿੰਘ ਨੇ ਚਾਂਦੀ ਤੇ ਬਬਲੀਨ ਸਿੰਘ ਨੇ ਕਾਂਸੀ ਤਗ਼ਮਾ, ਏਅਰ ਪਿਸਟਲ ਯੂਥ ਲੜਕੀਆਂ ਵਿਚ ਜਸਲੀਨ ਕੌਰ ਬਾਜਵਾ ਨੇ ਸੋਨ, ਯਸ਼ਮਿਤ ਕੌਰ ਨੇ ਚਾਂਦੀ, ਰੂਹਾਨੀਅਤ ਸਿੰਘ ਨੇ ਕਾਂਸੀ ਤਗ਼ਮਾ, ਏਅਰ ਪਿਸਟਲ ਪੈਰਾ ਵਿਚ ਲਵਪ੍ਰੀਤ ਕੌਰ ਨੇ ਸੋਨ, ਲੜਕਿਆਂ 'ਚ ਸਾਰਥਕ ਮੰਡਕਨ ਨੇ ਸੋਨ, ਹਰਕੀਰਤ ਸਿੰਘ ਨੇ ਚਾਂਦੀ, ਅਭਿਨਵ ਗਰਗ ਨੇ ਕਾਂਸੀ ਤਗ਼ਮਾ, ਏਅਰ ਪਿਸਟਲ 'ਚ ਜਸਲੀਨ ਕੌਰ ਬਾਜਵਾ ਨੇ ਦੂਜਾ ਸੋਨ ਤਗ਼ਮਾ, ਗੁਰਬਾਣੀ ਕੌਰ ਨੇ ਚਾਂਦੀ ਤੇ ਅਵਨੀਤ ਕੌਰ ਨੇ ਕਾਂਸੀ ਤਗ਼ਮਾ, ਲੜਕਿਆਂ 'ਚ ਅਰਸ਼ਦੀਪ ਸਿੰਘ ਨੇ ਸੋਨ, ਸੁਖਜੋਤ ਸਿੰਘ ਨੇ ਚਾਂਦੀ ਤੇ ਗੁਰਤੇਜ ਸਿੰਘ ਨੇ ਕਾਂਸੀ, ਏਅਰ ਪਿਸਟਲ ਲੜਕੀਆਂ 'ਚ ਮਧੂ ਬਾਲਾ ਨੇ ਸੋਨ, ਅਨਮੋਲਪ੍ਰੀਤ ਕੌਰ ਨੇ ਕਾਂਸੀ ਤਗਮਾ ਜਿੱਤਿਆ | ਨੈਸ਼ਨਲ ਰੂਲ ਰਾਈਫ਼ਲ ਮੁਕਾਬਲਿਆਂ 'ਚ ਏਅਰ ਰਾਈਫ਼ਲ ਜੂਨੀਅਰ ਲੜਕੀਆਂ ਵਿਚ ਤਰਨਜੋਤ ਕੌਰ ਨੇ ਸੋਨ, ਏਅਰ ਰਾਈਫ਼ਲ ਯੂਥ ਲੜਕੀਆਂ 'ਚ ਹਰਸਿਮਰਨ ਕੌਰ ਨੇ ਸੋਨ ਤਗਮਾ, ਲੜਕਿਆਂ 'ਚੋਂ ਇਸ਼ਟਵਰਦੀਪ ਸਿੰਘ ਨੇ ਸੋਨ, ਅਸ਼ਵਜੀਤ ਸਿੰਘ ਨੇ ਚਾਂਦੀ ਤੇ ਕਰਨਪ੍ਰੀਤ ਸਿੰਘ ਨੇ ਕਾਂਸੀ, ਏਅਰ ਰਾਈਫ਼ਲ ਲੜਕਿਆਂ 'ਚ ਅੰਤਰ ਪ੍ਰੀਤ ਸਿੰਘ ਨੇ ਸੋਨ, ਜਗਜੀਤ ਸਿੰਘ ਨੇ ਚਾਂਦੀ ਤਗ਼ਮਾ ਜਿੱਤਿਆ, ਏਅਰ ਰਾਈਫ਼ਲ ਲੜਕੀਆਂ 'ਚ ਤਰਨਜੋਤ ਕੌਰ ਨੇ ਸੋਨ ਤੇ ਏਅਰ ਰਾਈਫ਼ਲ ਯੂਥ ਲੜਕਿਆਂ 'ਚ ਅੰਸ਼ਦੀਪ ਸਿੰਘ ਨੇ ਸੋਨ ਤਗ਼ਮਾ ਜਿੱਤਿਆ | ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਮਿਸ ਖੁਸ਼ਦੀਪ ਕੌਰ ਸ਼ੂਟਿੰਗ ਕੋਚ, ਅਰਸ਼ਦੀਪ ਬੰਗਾ ਸ਼ੂਟਿੰਗ ਕੋਚ ਅਤੇ ਅੰਤਰਪ੍ਰੀਤ ਸਿੰਘ ਸ਼ੂਟਿੰਗ ਕੋਚ ਨੇ ਆਪਣੀ ਡਿਊਟੀ ਨਿਭਾਈ | ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਵਾਈਸ ਪ੍ਰਧਾਨ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਡਾ. ਰਾਜੇਸ਼ ਚੌਧਰੀ, ਐਡਮਨ ਅਫ਼ਸਰ ਗੁਰਦਿਆਲ ਸਿੰਘ, ਸਕੂਲ ਇੰਸਪੈਕਟਰ ਨਵਜੋਤ ਕੌਰ, ਸੁਪਰਡੈਂਟ ਧਰਮ ਦੇਵ, ਖ਼ਜ਼ਾਨਚੀ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਅੰਮਿ੍ਤਪਾਲ ਸਿੰਘ ਅਤੇ ਸਮੂਹ ਮਾਪੇ ਹਾਜ਼ਰ ਸਨ |