ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ <br/>
ਅਜੀਤ ਡੈਸਕ
22-06-2025
ਡੀ. ਏ. ਵੀ. ਸਕੂਲ ਰੂਪਨਗਰ : ਅੰਤਰਰਾਸ਼ਟਰੀ ਯੋਗ ਦਿਵਸ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਮਨਾਇਆ ਗਿਆ | ਇਸ ਮੌਕੇ ਯੋਗ ਇੰਸਟਰਕਟਰ ਪ੍ਰਤੀਭਾ ਦਿਕਸ਼ਿਤ ਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਯੋਗ ਦੇ ਵੱਖ-ਵੱਖ ਆਸਣ ਕਰਵਾਉਂਦੇ ਹੋਏ ਉਨ੍ਹਾਂ ਦਾ ਮਨੁੱਖੀ ਸਰੀਰ ਨੂੰ ਹੋਣ ਵਾਲੇ ਲਾਭ ਤੋਂ ਜਾਣੂ ਕਰਵਾਇਆ | ਸਮਾਰੋਹ 'ਚ ਰਣਜੀਤ ਐਵੇਨਿਊ ਕਾਲੋਨੀ ਦੇ ਪ੍ਰਬੰਧਕਾਂ, ਮਾਈ ਭਾਰਤ ਰੂਪਨਗਰ, ਪਤੰਜਲੀ ਯੋਗ ਪੀਠ ਦੇ ਨੁਮਾਇੰਦੇ ਹਾਜ਼ਰ ਸਨ | ਸਕੂਲ ਦੇ ਉਪ ਚੇਅਰਮੈਨ ਯੋਗੇਸ਼ ਮੋਹਨ ਪੰਕਜ ਨੇ ਆਏ ਹੋਏ ਸਾਰੇ ਮਹਿਮਾਨਾ ਨੂੰ ਬੂਟਾ ਦੇ ਕੇ ਸਨਮਾਨਿਤ ਕੀਤਾ | ਅੰਤ 'ਚ ਸਕੂਲ ਪਿ੍ੰਸੀਪਲ ਸੰਗੀਤਾ ਰਾਣੀ ਨੇ ਸਭ ਦਾ ਧੰਨਵਾਦ ਕਰਦੇ ਹੋਏ ਸਮਾਰੋਹ ਦੀ ਸਮਾਪਤੀ ਕੀਤੀ | ਇਸ ਮੌਕੇ ਸਕੂਲ ਅਧਿਆਪਕ ਨੀਲੂ ਮਲਹੋਤਰਾ, ਰੀਤੂ ਸ਼ਰਮਾ, ਮਨਪ੍ਰੀਤ ਕੌਰ, ਕਰੁਨਾ ਤੇ ਡੀ. ਪੀ. ਈ. ਰਵੀਇੰਦਰ ਸਿੰਘ ਵਿਸ਼ੇਸ ਤੌਰ 'ਤੇ ਹਾਜ਼ਰ ਸਨ |
ਸੇਂਟ ਕਾਰਮਲ ਸਕੂਲ ਰੂਪਨਗਰ : ਅੰਤਰਰਾਸ਼ਟਰੀ ਯੋਗ ਦਿਵਸ ਸੇਂਟ ਕਾਰਮਲ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਵਿਹੜੇ ਵਿਚ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਸ੍ਰੀਮਤੀ ਅਕਵੰਤ ਕੌਰ ਅਤੇ ਸ੍ਰੀਮਤੀ ਹੇਮਾ ਸ਼ਰਮਾ ਤੇ ਸਰਬਜੀਤ ਸਿੰਘ ਦੇ ਮਾਰਗਦਰਸ਼ਨ ਹੇਠ ਵੱਖ-ਵੱਖ ਯੋਗ ਆਸਣਾਂ ਅਤੇ ਯੋਗ ਅਭਿਆਸਾਂ ਦਾ ਸਫਲਤਾ ਪੂਰਵਕ ਅਭਿਆਸ ਕੀਤਾ | ਇਸ ਮੌਕੇ ਸਕੂਲ ਦੇ ਵਿਕਾਸ ਪ੍ਰਬੰਧਕ ਸ੍ਰੀਮਤੀ ਜਯਾ ਸੈਣੀ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀ ਵਧਾਈ ਦਿੱਤੀ ਅਤੇ ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਡਾ. ਪੂਨਮ ਡੋਗਰਾ ਨੇ ਬੱਚਿਆਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ ਅਤੇ ਯੋਗ ਨੂੰ ਆਪਣੇ ਜੀਵਨ ਦਾ ਇਕ ਮਹੱਤਵਪੂਰਨ ਹਿੱਸਾ ਬਣਾਉਣ ਲਈ ਕਿਹਾ | ਸਕੂਲ ਪਿ੍ੰਸੀਪਲ ਸ੍ਰੀਮਤੀ ਪੂਜਾ ਜੈਨ ਨੇ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਤੋਂ ਪੈਦਾ ਹੋਣ ਵਾਲੀਆਂ ਕਈ ਬਿਮਾਰੀਆਂ ਯੋਗ ਰਾਹੀਂ ਠੀਕ ਹੁੰਦੀਆਂ ਹਨ | ਸਕੂਲ ਪ੍ਰਬੰਧਕ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |
ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ : ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਵਿਦਿਆਰਥੀਆਂ, ਅਧਿਆਪਕਾਂ ਤੇ ਕਮਿਊਨਿਟੀ ਮੈਂਬਰਾਂ ਦੀ ਭਾਗੀਦਾਰੀ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਜੂਨੀਅਰ ਵਿੰਗ ਦੇ ਕੋਆਰਡੀਨੇਟਰ ਤੇ ਡੀਨ ਸ੍ਰੀਮਤੀ ਵਨੀਤਾ ਜੈਨ ਅਤੇ ਸਕਾਊਟਸ ਇੰਚਾਰਜ ਚਰਨਜੀਤ ਸਿੰਘ ਦੀ ਦੇਖ-ਰੇਖ ਹੇਠ ਹੋਈ, ਜਿਨ੍ਹਾਂ ਨੇ ਰੋਜ਼ਾਨਾ ਜੀਵਨ 'ਚ ਯੋਗਾ ਦੀ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ | ਸਕੂਲ ਦੇ ਸਿਖਿਅਤ ਯੋਗਾ ਇੰਸਟਰਕਟਰ ਜਤਿੰਦਰ ਕੌਰ ਨੇ ਭਾਗੀਦਾਰਾਂ ਨੂੰ ਬੁਨਿਆਦੀ ਯੋਗ ਆਸਣ, ਸਾਹ ਲੈਣ ਦੀਆਂ ਤਕਨੀਕਾਂ ਅਤੇ ਧਿਆਨ ਦੀਆਂ ਕਸਰਤਾਂ ਸ਼ਾਮਿਲ ਸਨ | ਕਿੰਡਰਗਾਰਟਨ ਤੋਂ ਲੈ ਕੇ ਸੀਨੀਅਰ ਗ੍ਰੇਡਾਂ ਤੱਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਊਰਜਾ ਤੇ ਫੋਕਸ ਨਾਲ ਯੋਗ ਆਸਣ ਕੀਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਬਾ ਭੁਪਿੰਦਰ ਸਿੰਘ, ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਮਾਥੁਰ ਤੇ ਵਾਈਸ ਪਿ੍ੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਨੇ ਵੀ ਇਸ ਮੌਕੇ ਆਨਲਾਈਨ ਵਰਚੁਅਲ ਸੈਸ਼ਨ ਰਾਹੀਂ ਭਾਗ ਲਿਆ ਅਤੇ ਸਾਰਿਆਂ ਨੂੰ ਸਿਹਤਮੰਦ ਤੇ ਤਣਾਅ ਮੁਕਤ ਜੀਵਨ ਲਈ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ 'ਚ ਸ਼ਾਮਿਲ ਕਰਨ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਦੇ ਮਾਪੇ ਅਤੇ ਕਈ ਸਥਾਨਕ ਭਾਈਚਾਰੇ ਦੇ ਮੈਂਬਰ ਵੀ ਇਸ ਸੈਸ਼ਨ 'ਚ ਸ਼ਾਮਿਲ ਹੋਏ |
ਭਾਰਤੀਯ ਯੋਗ ਸੰਸਥਾਨ ਰੂਪਨਗਰ : ਭਾਰਤੀਯ ਯੋਗ ਸੰਸਥਾਨ ਰੂਪਨਗਰ ਵਲੋਂ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਇਸ ਸਾਲ ਦੇ ਸਲੋਗਨ 'ਇੱਕ ਧਰਤੀ, ਇਕ ਸਿਹਤ ਲਈ ਯੋਗ' 'ਤੇ ਅਧਾਰਤ ਯੋਗ ਸੰਗਮ ਉਤਸਵ ਗਿਆਨੀ ਜੈਲ ਸਿੰਘ ਨਗਰ ਦੇ ਮੁੱਖ ਪਾਰਕ ਵਿਖੇ ਕੀਤਾ | ਸਮਾਗਗ 'ਚ ਵੱਡੀ ਗਿਣਤੀ ਵਿਚ ਸੰਸਥਾਨ ਦੇ ਮੈਂਬਰਾ ਤੋਂ ਇਲਾਵਾ ਭਾਰਤ ਵਿਕਾਸ ਪ੍ਰੀਸ਼ਦ ਤੇ ਯੋਗ ਦੇ ਉਪਾਸਕ ਸ਼ਹਿਰ ਵਾਸੀ ਸ਼ਾਮਲ ਹੋਏ | ਸਮਾਰੋਹ ਦਾ ਆਰੰਭ ਸੰਸਥਾਨ ਰੂਪਨਗਰ ਇਕਾਈ ਸਭ ਤੋਂ ਸੀਨੀਅਰ ਸਾਧਕ ਕੇ. ਐਲ. ਕਪੂਰ (90) ਵਲੋਂ ਮਾਂ ਸਰਸਵਤੀ ਤੇ ਸੰਸਥਾਨ ਦੇ ਬਾਨੀ ਸਵਰਗੀ ਸ੍ਰੀ ਪ੍ਰਕਾਸ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤਾ | ਸਮਾਗਮ ਦੌਰਾਨ ਸਰਸਵਤੀ ਵੰਦਨਾ ਦਾ ਗਾਇਨ ਕਰਨ ਉਪਰੰਤ ਵੱਖ-ਵੱਖ ਤਰ੍ਹਾਂ ਦੇ ਯੋਗਾ ਆਸਨਾਂ ਤੋਂ ਇਲਾਵਾ ਧਿਆਨ ਦਾ ਸੁੰਦਰ ਅਭਿਆਸ ਜ਼ਿਲ੍ਹਾ ਪ੍ਰਧਾਨ ਕੁਸਮ ਸ਼ਰਮਾ, ਜ਼ਿਲ੍ਹਾ ਸਕੱਤਰ ਰਾਜਿੰਦਰ ਸੈਣੀ ਤੇ ਪ੍ਰਮੁੱਖ ਸਾਧਕਾ ਮਧੂ ਕਾਲਰਾ, ਜਗਦੇਵ ਸਿੰਘ, ਬਲਬੀਰ ਕੌਰ, ਪ੍ਰੀਤ ਕਮਲ, ਸੁਧਾ, ਕੇ. ਐਲ. ਕਪੂਰ, ਪੂਨਮ ਭਾਟੀਆ, ਹੰਸ ਰਾਜ, ਪੂਜਾ ਸੈਣੀ, ਆਸਿਮਾ ਅਗਰਵਾਲ, ਮੋਨਿਕਾ ਵਲੋਂ ਕਰਵਾਇਆ ਗਿਆ | ਸੰਸਥਾਨ ਦੀ ਜ਼ਿਲ੍ਹਾ ਪ੍ਰਧਾਨ ਕੁਸਮ ਸ਼ਰਮਾ, ਜ਼ਿਲ੍ਹਾ ਸਕੱਤਰ ਰਾਜਿੰਦਰ ਸੈਣੀ ਨੇ ਇਸ ਮੌਕੇ ਭਾਰਤੀਯ ਯੋਗ ਸੰਸਥਾਨ ਵਲੋਂ ਭਾਰਤ ਦੀ ਪ੍ਰਾਚੀਨ ਸਭਿਅਤਾ ਯੋਗ ਰਾਹੀ ਦੇਸ਼ ਵਿਦੇਸ਼ 'ਚ ਫ਼੍ਰੀ ਯੋਗ ਰਾਹੀਂ ਲੱਖਾ ਲੋਕਾਂ ਨੂੰ ਜਾਗਰੂਕ ਕਰਨ ਤੇ ਚਾਨਣਾ ਪਾਇਆ ਤੇ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਯੋਗ ਨੂੰ ਆਪਣੇ ਜੀਵਨ ਦਾ ਜ਼ਰੂਰੀ ਹਿੱਸਾ ਬਣਾਉਣ ਲਈ ਪ੍ਰੇਰਤ ਕੀਤਾ |
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਸ੍ਰੀਮਤੀ ਰਮੇਸ਼ ਕੁਮਾਰੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ ਜੁਡੀਸ਼ੀਅਲ ਕੋਰਟ ਕੰਪਲੈਕਸ ਰੂਪਨਗਰ ਵਿਖੇ ਉਤਸ਼ਾਹ ਤੇ ਤੰਦਰੁਸਤੀ ਭਰੇ ਮਾਹੌਲ ਵਿਚ ਮਨਾਇਆ ਗਿਆ | ਪ੍ਰੋਗਰਾਮ 'ਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਸੁਖਵਿੰਦਰ ਸਿੰਘ, ਜੇ. ਐਮ. ਆਈ. ਸੀ. ਡਾ. ਸੀਮਾ ਅਗਨੀਹੋਤਰੀ ਤੋਂ ਇਲਾਵਾ ਚੀਫ ਐਲ. ਏ. ਡੀ. ਸੀ. ਰਾਜਬੀਰ ਸਿੰਘ ਰਾਏ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਹਰਪ੍ਰੀਤ ਸਿੰਘ ਕੰਗ, ਡਿਪਟੀ ਚੀਫ ਐਲ. ਏ. ਡੀ. ਸੀ. ਅਸ਼ੀਸ਼ ਕੁਮਾਰ, ਬਾਰ ਦੇ ਵਕੀਲਾਂ, ਕੋਰਟ ਸਟਾਫ ਤੇ ਹੋਰ ਸਟਾਫ਼ ਮੈਂਬਰਾਂ ਨੇ ਯੋਗ ਦੀਆਂ ਵੱਖ-ਵੱਖ ਕਿਰਿਆਵਾਂ 'ਚ ਸਰਗਰਮ ਭਾਗ ਲਿਆ | ਇਹ ਯੋਗ ਸੈਸ਼ਨ ਸਵੇਰੇ 7 ਵਜੇ ਸ਼ੁਰੂ ਹੋਇਆ, ਜਿਥੇ ਯੋਗ ਅਧਿਆਪਕਾਂ ਆਯੁਰਵੈਦਿਕ ਮੈਡੀਕਲ ਅਫਸਰ ਡਾ. ਚੰਦਨ ਸ਼ਰਮਾ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਵਰੁਨ ਕਸ਼ਯਪ ਤੇ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਸਮਵੇਦਨਾ ਭਾਰਦਵਾਜ ਵਲੋਂ ਵੱਖ-ਵੱਖ ਯੋਗ ਆਸਣ ਕਰਵਾਏ ਗਏ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਅੰਤਰਰਾਸ਼ਟਰੀ ਯੋਗ ਦਿਵਸ ਸਬ-ਡਿਵੀਜਨ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ, ਜ਼ਿਲ੍ਹਾ ਜੇਲ੍ਹ, ਰੂਪਨਗਰ ਅਤੇ ਜ਼ਿਲ੍ਹੇ ਦੇ ਲੀਗਲ ਏਡ ਕਲੀਨਿਕਾਂ 'ਚ ਮਨਾਇਆ, ਜਿਸ 'ਚ ਜੇਲ੍ਹ ਦੇ ਕੈਦੀਆਂ ਅਤੇ ਆਮ ਜਨਤਾ ਦੁਆਰਾ ਵੱਖ-ਵੱਖ ਯੋਗ ਆਸਣ ਕੀਤੇ ਗਏ ਅਤੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ |
ਕੋਟਲਾ ਨਿਹੰਗ ਵਿਖੇ : ਕਮਿਊਨਿਟੀ ਸੈਂਟਰ ਕੋਟਲਾ ਨਿਹੰਗ ਵਿਖੇ ਲੋਕ ਅਦਾਲਤ ਵਲੋਂ ਸੁਰਜਨ ਸਿੰਘ ਪੈਰਾ ਲੀਗਲ ਵਲੰਟੀਅਰ ਦੀ ਅਗਵਾਈ (ਬਾਕੀ ਸਫ਼ਾ 11 'ਤੇ)
ਸਫ਼ਾ 5 ਦੀ ਬਾਕੀ
'ਚ ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਕੋਟਲਾ ਨਿਹੰਗ ਦੇ ਮੈਂਬਰਾਂ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਮੌਕੇ ਪਰਮਜੀਤ ਸਿੰਘ, ਗੁਰਮੀਤ ਸਿੰਘ, ਸੁਰਮੁੱਖ ਸਿੰਘ, ਗੁਰਬਚਨ ਸਿੰਘ ਸੋਢੀ, ਗੁਰਜੀਤ ਸਿੰਘ, ਬਲਵੰਤ ਸਿੰਘ ਬਾਲਾ, ਤਾਰਾ ਸਿੰਘ ਆਦਿ ਸੀਨੀਅਰ ਸਿਟੀਜਨ ਹਾਜ਼ਰ ਸਨ |
ਐਨ. ਸੀ. ਸੀ. ਅਕੈਡਮੀ ਰੂਪਨਗਰ : ਐਨ. ਸੀ. ਸੀ. ਅਕੈਡਮੀ ਰੂਪਨਗਰ ਵਿਖੇ 23 ਪੰਜਾਬ ਬਟਾਲੀਅਨ ਐਨ. ਸੀ. ਸੀ. ਰੂਪਨਗਰ ਦੇ ਸੀ. ਓ. ਕਰਨਲ ਰਾਜੇਸ਼ਵਰ ਸਿੰਘ ਤੇ ਪ੍ਰਬੰਧ ਅਫ਼ਸਰ ਕਰਨਲ ਰਾਜੇਸ਼ ਚੌਧਰੀ ਦੀ ਅਗਵਾਈ ਵਿਚ ਸਟਾਫ਼ ਤੇ 650 ਕੈਡਿਟਸ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵੱਖ-ਵੱਖ ਆਸਣ ਕਰਕੇ ਯੋਗ ਦਿਵਸ ਮਨਾਇਆ |
ਮਧੂਵਨ ਵਾਟਿਕਾ ਸਕੂਲ : ਨੂਰਪੁਰ ਬੇਦੀ ਤੋਂ ਹਰਦੀਪ ਸਿੰਘ ਢੀਂਡਸਾ ਅਨੁਸਾਰ-ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਵਾਰ ਦੀ ਯੋਗ ਦਿਵਸ ਦੀ ਥੀਮ 'ਇੱਕ ਧਰਤੀ ਇਕ ਸਿਹਤ' ਰੱਖੀ ਗਈ ਸੀ, ਜਿਸ ਦਾ ਅਰਥ ਹੈ ਕਿ ਇਨਸਾਨ ਦੀ ਸਿਹਤ ਧਰਤੀ ਦੀ ਸਿਹਤ ਨਾਲ ਜੁੜੀ ਹੋਈ ਹੈ | ਜਦੋਂ ਧਰਤੀ ਤੰਦਰੁਸਤ ਹੋਵੇਗੀ, ਤਾਂ ਮਨੁੱਖਤਾ ਵੀ ਤੰਦਰੁਸਤ ਰਹੇਗੀ | ਯੋਗ ਇਸ ਤਾਲਮੇਲ ਨੂੰ ਮਜ਼ਬੂਤ ਕਰਨ ਦਾ ਸਧਾਰਨ ਪਰ ਪ੍ਰਭਾਵਸ਼ਾਲੀ ਸਾਧਨ ਹੈ | ਸਮਾਗਮ ਦੌਰਾਨ ਖੇਡ ਅਧਿਆਪਕ ਅਵਿਨਾਸ਼ ਕੁਮਾਰ, ਵਿਮਲ ਸੈਣੀ, ਮਨਜੀਤ ਕੌਰ, ਧਰਮਵੀਰ ਸਿੰਘ, ਅੰਤਰਪ੍ਰੀਤ ਸਿੰਘ ਤੇ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਸਨਾਂ ਅਤੇ ਯੋਗ ਕਿਰਿਆਵਾਂ ਦਾ ਅਭਿਆਸ ਕਰਵਾਇਆ | ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਹਿੱਸਾ ਲੈ ਕੇ ਸਹੀ ਢੰਗ ਨਾਲ ਯੋਗ ਸਿੱਖਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਅਮਿਤ ਚੱਢਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, 'ਯੋਗ ਨਾ ਸਿਰਫ ਸਰੀਰ ਨੂੰ ਲਚਕਦਾਰ ਤੇ ਤੰਦਰੁਸਤ ਬਣਾਉਂਦਾ ਹੈ, ਸਗੋਂ ਮਨ ਨੂੰ ਵੀ ਸ਼ਾਂਤ ਕਰਦਾ ਹੈ | ਪੜ੍ਹਾਈ ਵਿਚ ਮਨ ਲਾਉਣ ਲਈ ਮਾਨਸਿਕ ਇਕਾਗਰਤਾ ਤੇ ਸੰਤੁਲਨ ਜ਼ਰੂਰੀ ਹੁੰਦੇ ਹਨ, ਜੋ ਸਿਰਫ ਨਿਯਮਤ ਯੋਗ ਰਾਹੀਂ ਹੀ ਸੰਭਵ ਹਨ | ਆਧੁਨਿਕ ਦੌਰ ਦੀ ਦੌੜ-ਭੱਜ ਭਰੀ ਜ਼ਿੰਦਗੀ 'ਚ ਯੋਗ ਇਕ ਲੋੜ ਬਣ ਗਿਆ ਹੈ, ਜਿਸ ਨੂੰ ਹਰ ਵਿਦਿਆਰਥੀ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ |' ਇਸ ਮੌਕੇ ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਪਿ੍ੰਸੀਪਲ ਮੈਡਮ ਰੋਜ਼ੀ ਮਹਿਤਾ, ਮੈਡਮ ਦੀਪਿਕਾ ਪੁਰੀ, ਮੈਡਮ ਅਨੂੰ ਕੌਸ਼ਲ, ਮੈਡਮ ਸੁਰੇਖਾ ਰਾਣਾ, ਮਾਸਟਰ ਭੋਲਾ ਸ਼ੰਕਰ, ਜਸਵੀਰ ਸਿੰਘ ਤੇ ਹੋਰ ਸਟਾਫ਼ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |
ਨੂਰਪੁਰ ਬੇਦੀ ਵਿਖੇ ਬਲਾਕ ਪੱਧਰੀ ਯੋਗ ਦਿਵਸ ਮਨਾਇਆ : ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ ਅਨੁਸਾਰ-ਨੂਰਪੁਰ ਬੇਦੀ ਵਿਖੇ ਚੱਲ ਰਹੀ ਸੀ. ਐੱਮ. ਯੋਗਸ਼ਾਲਾ ਦੌਰਾਨ ਬਲਾਕ ਪੱਧਰ 'ਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਿਸ ਦੌਰਾਨ ਆਸ-ਪਾਸ ਦੇ 5 ਪਿੰਡਾਂ ਦੇ ਲੋਕਾਂ ਨੇ ਭਾਗ ਲੈ ਕੇ ਖੇਤਰ 'ਚ ਨਵਾਂ ਕੀਰਤੀਮਾਨ ਸਥਾਪਿਤ ਕਰਦਿਆਂ ਲੋਕਾਂ 'ਚ ਯੋਗ ਪ੍ਰਤੀ ਜਾਗਰੂਕਤਾ ਫੈਲਾਈ | ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਵਿਸ਼ੇਸ਼ ਰੂਪ 'ਚ ਪਹੁੰਚੇ ਸਿੱਖਿਅਕ ਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਬਲਾਕ ਪੱਧਰੀ ਵਿਸ਼ਵ ਯੋਗ ਦਿਵਸ ਸਮਾਗਮ ਦੌਰਾਨ 5 ਪਿੰਡਾਂ 'ਚ ਸ਼ਾਮਿਲ ਸੈਣੀਮਾਜਰਾ, ਲਸਾੜੀ, ਸਿੰਬਲਮਾਜਰਾ, ਮੁਕਾਰੀ ਤੇ ਨੂਰਪੁਰ ਬੇਦੀ ਤੋਂ ਸੈਂਕੜੇ ਲੋਕਾਂ ਨੇ ਸਥਾਨਕ ਸਤਨਾਰਾਇਣ ਮੰਦਰ ਵਿਖੇ ਕਰਵਾਏ ਬਲਾਕ ਪੱਧਰੀ ਸਮਾਗਮ 'ਚ ਸ਼ਿਰਕਤ ਕੀਤੀ | ਇਸ ਦੌਰਾਨ ਵੱਖ-ਵੱਖ ਪ੍ਰਕਾਰ ਦੇ ਆਸਣ ਕਰਵਾਉਣ ਤੋਂ ਇਲਾਵਾ ਧਿਆਨ ਦਾ ਵੀ ਅਭਿਆਸ ਕਰਵਾਇਆ | ਉਪਰੰਤ ਸਮਾਗਮ 'ਚ ਪਧਾਰੇ ਨਾਗਰਿਕਾਂ ਨੂੰ ਸੰਬੋਧਨ ਕੀਤਾ |
ਆਯੁਸ਼ਮਾਨ ਅਰੋਗਿਆ ਕੇਂਦਰ ਕਲਵਾ : ਕਾਹਨਪੁਰ ਖੂਹੀ ਤੋਂ ਗੁਰਬੀਰ ਵਾਲੀਆ ਅਨੁਸਾਰ-ਆਯੁਸ਼ਮਾਨ ਅਰੋਗਿਆ ਕੇਂਦਰ ਕਲਵਾ ਵਿਖੇ ਐਸ. ਐਮ. ਓ. ਡਾ. ਅਮਰਜੀਤ ਸਿੰਘ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਡਾਕਟਰ ਮੁਨੀਸ਼ ਕੁਮਾਰ ਬਾਲੀ ਤੇ ਅਮਰੀਕ ਸਿੰਘ ਭੱਠਲ ਵਲੋਂ ਆਏ ਹੋਏ ਮੈਂਬਰਾਂ ਨੂੰ ਦੱਸਿਆ ਗਿਆ ਕਿ ਅੱਜ ਦੇ ਸਮੇਂ ਵਿਚ ਇਸ ਯੋਗ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ | ਇਸ ਮੌਕੇ ਆਏ ਹੋਏ ਬੀ. ਪੀ. ਤੇ ਸ਼ੂਗਰ ਦੇ ਮਰੀਜ਼ਾਂ ਅਤੇ ਹੋਰ ਆਏ ਹੋਏ ਲੋਕਾਂ ਨੂੰ ਵੀ ਯੋਗਾ ਕਰਵਾਇਆ ਗਿਆ | ਇਸ ਮੌਕੇ ਡਾ. ਮੁਨੀਸ਼ ਕੁਮਾਰ ਬਾਲੀ, ਅਮਰੀਕ ਸਿੰਘ ਭੱਠਲ, ਏ. ਐਨ. ਐਮ. ਕਮਲਜੀਤ ਕੌਰ, ਜੈ ਜੋਤੀ ਕਲਿਆਣਾ, ਆਸਾਂ ਵਰਕਰ ਵਿਜੇ ਕੁਮਾਰ, ਨਿਸ਼ਾ ਹਾਜ਼ਰ ਸਨ |
ਖ਼ਾਲਸਾ ਮਾਡਲ ਸਕੂਲ ਭੱਲੜੀ : ਸੁਖਸਾਲ ਤੋਂ ਧਰਮ ਪਾਲ ਅਨੁਸਾਰ-ਸੰਤ ਬਾਬਾ ਸੇਵਾ ਸਿੰਘ ਜੀ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਸਮੂਹ ਸਟਾਫ਼ ਤੇ ਭਾਰਤ ਸਕਾਊਟ ਐਂਡ ਗਾਈਡ ਵਿੰਗ ਵਲੋਂ ਮਨਾਇਆ | ਇਸ ਮੌਕੇ ਸਕੂਲ ਦੇ ਬੈਂਡ ਮਾਸਟਰ ਰੌਣਕ ਲਾਲ ਸ਼ਾਂਤ ਨੇ ਬੱਚਿਆਂ ਨੂੰ ਯੋਗ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸਰਦਾਰ ਸੁੱਚਾ ਸਿੰਘ ਸਿੱਧੂ ਵਲੋਂ ਵਿਦਿਆਰਥੀਆਂ ਨੂੰ ਯੋਗ ਦਿਵਸ 'ਤੇ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਯੋਗਾ ਤੋਂ ਹੋਣ ਵਾਲੇ ਲਾਭਾਂ ਬਾਰੇ ਵਿਦਿਆਰਥੀਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ | ਸਕੂਲ ਦੇ ਪਿ੍ੰਸੀਪਲ ਮੈਡਮ ਸੰਗੀਤਾ ਸ਼ਰਮਾ ਨੇ ਯੋਗ ਇਕ ਕਸਰਤ ਨਹੀਂ ਬਲਕਿ ਮਨ, ਸਰੀਰ ਤੇ ਆਤਮਾ ਨੂੰ ਤੰਦਰੁਸਤ ਅਤੇ ਸ਼ਾਂਤ ਬਣਾ ਕੇ ਰੱਖਦਾ ਹੈ | ਇਸ ਮੌਕੇ ਸਕਾਊਟ ਮਾਸਟਰ ਜਗਮੋਹਣ ਸਿੰਘ ਦੀ ਅਗਵਾਈ 'ਚ ਸਕਾਊਟ ਐਂਡ ਗਾਈਡ ਵਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਯੋਗ ਅਭਿਆਸ ਕੀਤਾ | ਇਸ ਮੌਕੇੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਸਰੀਰਕ ਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਤੰਦਰੁਸਤ ਰਹਿਣ ਲਈ ਯੋਗ ਅਭਿਆਸ ਜ਼ਰੂਰੀ-ਚੀਫ ਇੰਜੀਨੀਅਰ ਭਾਖੜਾ ਡੈਮ
ਨੰਗਲ ਤੋਂ ਪ੍ਰੀਤਮ ਸਿੰਘ ਬਰਾਰੀ ਅਨੁਸਾਰ-ਬੀ. ਬੀ. ਐਮ. ਬੀ. ਮੈਨੇਜਮੈਂਟ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਕਿ੍ਕਟ ਗਰਾਊਾਡ 'ਚ ਇਕ ਯੋਗ ਅਭਿਆਸ ਪ੍ਰੋਗਰਾਮ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸੀ. ਪੀ. ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ | ਇਸ ਮੌਕੇ ਯੋਗ ਅਭਿਆਸ ਦਾ ਸੰਚਾਲਨ ਮੁੱਖ ਫਾਇਰ ਅਧਿਕਾਰੀ ਰਾਜੀਵ ਭਦੌਰੀਆ ਨੇ ਕੀਤਾ | ਮੁੱਖ ਇੰਜੀਨੀਅਰ ਨੇ ਇਸ ਮੌਕੇ ਕਿਹਾ ਕਿ ਯੋਗ ਤੰਦਰੁਸਤ ਰਹਿਣ ਦਾ ਇਕ ਮਹੱਤਵਪੂਰਨ ਤਰੀਕਾ ਹੈ, ਇਹ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰਾਂ ਵਿਚ ਇਸ ਯੋਗ ਅਭਿਆਸ ਨੂੰ ਅਪਣਾ ਕੇ ਸਿਹਤਮੰਦ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਇਸ ਮੌਕੇ ਸੁਪਰਡੈਂਟ ਇੰਜੀਨੀਅਰ ਹਰਜੋਤ ਸਿੰਘ ਵਾਲੀਆ, ਸੁਪਰਡੈਂਟ ਇੰਜੀਨੀਅਰ ਅਨਿਲ ਧਵਨ, ਇੰਜੀਨੀਅਰ ਅਰਵਿੰਦ ਕੁਮਾਰ, ਇੰਜੀਨੀਅਰ ਸੁਰਿੰਦਰ ਧੀਮਾਨ, ਇੰਜੀਨੀਅਰ ਪਾਰਸ ਨਾਇਰ, ਇੰਜੀਨੀਅਰ ਚਮਨ ਲਾਲ, ਪਿ੍ੰਸੀਪਲ ਬੀ. ਬੀ. ਐਮ. ਬੀ. ਡੀ. ਏ. ਵੀ. ਸਕੂਲ, ਕਈ ਅਧਿਕਾਰੀ, ਕਰਮਚਾਰੀ, ਸਕੂਲ ਅਧਿਆਪਕ ਤੇ ਬੱਚੇ ਮੌਜੂਦ ਸਨ |
ਨੰਗਲ ਤੋਂ ਗੁਰਪ੍ਰੀਤ ਸਿੰਘ ਗਰੇਵਾਲ ਅਨੁਸਾਰ-ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਨੰਗਲ ਸ਼ਹਿਰ ਵਿਖੇ ਅੰਤਰ ਰਾਸ਼ਟਰੀ ਯੋਗ ਦਿਵਸ ਵੱਖ-ਵੱਖ ਸਥਾਨਾਂ ਤੋਂ ਸੰਸਕਿ੍ਤਕ/ਸਾਂਝੀਵਾਲਤਾ ਦੇ ਰੂਪ ਵਿਚ ਮਨਾਇਆ | ਆਈ. ਐਮ. ਏ. ਨੰਗਲ ਵਲੋਂ ਅਨੰਦ ਰਾਜ ਮਲਿਕ ਅਕੈਡਮੀ ਵਿਖੇ ਪ੍ਰਧਾਨ ਡਾ. ਅਸ਼ੌਕ ਸ਼ਰਮਾ, ਸਕੱਤਰ ਡਾ. ਸੰਜੀਵ ਕਪੂਰ, ਡਾ. ਬੀ. ਕੇ. ਸ਼ਰਮਾ, ਡਾ. ਬੀ. ਐਸ. ਸ਼ੇਰਗਿੱਲ, ਡਾ. ਅਰੁਣ ਜੈਨ, ਡਾ. ਅਸ਼ੌਕ ਬਡਿਆਲ, ਡਾ. ਰਿਤੂ ਮਲਿਕ, ਡਾ. ਸੰਗੀਤਾ ਜੈਨ, ਡਾ. ਸੰਤੋਸ਼ ਸ਼ਰਮਾ, ਡਾ. ਅੰਮਿ੍ਤ ਸ਼ੇਰਗਿਲ ਨੇ ਰਲ-ਮਿਲ ਕੇ ਯੋਗ ਕੀਤਾ | ਇਸ ਮੌਕੇ ਰਾਕੇਸ਼ ਨਈਅਰ, ਡਾ. ਕੋਮਲ ਮਲਿਕ, ਦੀਪਕ ਨੰਦਾ ਕੌਂਸਲਰ ਤੇ ਡਾ. ਰਿਤੁ ਮਲਿਕ ਨੂੰ ਸਨਮਾਨਿਤ ਕੀਤਾ ਗਿਆ |
ਸ੍ਰੀ ਚਮਕੌਰ ਸਾਹਿਬ ਦੇ ਖਾਲਸਾ ਕਾਲਜ : ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਪਿ੍ੰਸੀਪਲ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠ ਐਨ. ਐਸ. ਐਸ. ਤੇ ਐਨ. ਸੀ. ਸੀ. ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਐਨ. ਸੀ. ਸੀ. ਕੈਡਿਟ, ਐਨ. ਐਸ. ਐਸ. ਵਲੰਟੀਅਰਾਂ ਤੇ ਸਟਾਫ਼ ਵਲੋਂ ਵੱਖੋ-ਵੱਖਰੇ ਯੋਗ ਆਸਣ ਕੀਤੇ | ਇਸ ਮੌਕੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਮਧੂ ਡਡਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਦਾ ਸੰਬੰਧ ਸਾਡੀ ਸਰੀਰਕ ਕਸਰਤ ਅਤੇ ਆਸਣ ਨਾਲ ਹੀ ਨਹੀਂ ਹੈ ਸਗੋਂ ਇਹ ਸਾਡੇ ਸਰੀਰ ਦੀ ਸਕਾਰਾਤਮਕ ਊਰਜਾ ਨੂੰ ਵੀ ਭਰਪੂਰ ਰੱਖਦਾ ਹੈ, ਜੋ ਸਾਡੇ ਰੋਜ਼ਾਨਾ ਦੇ ਵਿਵਹਾਰ ਨੂੰ ਵਧੀਆ ਢੰਗ ਨਾਲ ਚਲਾਉਣ 'ਚ ਸਹਾਇਕ ਹੁੰਦੀ ਹੈ | ਇਸ ਮੌਕੇ ਟ੍ਰੇਨਰ ਦੀਪਕ ਵਰਮਾ ਨੇ ਯੋਗ ਆਸਣ ਕਰਵਾਏ | ਇਸ ਮੌਕੇ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਮਧੂ ਡਡਵਾਲ, ਐਨ. ਸੀ. ਸੀ. ਸੀ. ਟੀ. ਓ. ਪ੍ਰੋ. ਸੁਖਵੀਰ ਕੌਰ, ਪ੍ਰੋ. ਅੰਮਿ੍ਤਾ ਸੇਖੋਂ, ਪ੍ਰੋ. ਹਰਿੰਦਰ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਯਾਮਨੀ ਸ਼ਰਮਾ ਆਦਿ ਵੀ ਹਾਜ਼ਰ ਸਨ |
ਪਿੰਡ ਰੁੜਕੀ ਹੀਰਾਂ ਵਿਖ਼ੇ : ਪਿੰਡ ਰੁੜਕੀ ਹੀਰਾਂ ਵਿਖ਼ੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਆਯੁਸ਼ਮਾਨ ਅਰੋਗਿਆ ਕੇਂਦਰ ਪਿੰਡ ਮਕੜੋਨਾ ਖੁਰਦ ਦੇ ਕਮਿਊਨਿਟੀ ਹੈਲਥ ਅਫ਼ਸਰ ਡਾ. ਹਰਿੰਦਰ ਸਿੰਘ ਮੱਲ੍ਹੀ ਵਲੋਂ ਪਿੰਡ ਵਾਸੀਆਂ ਨੂੰ ਯੋਗ ਦੇ ਆਸਨ ਕਰਵਾਏ ਗਏ ਅਤੇ ਉਨ੍ਹਾਂ ਨੂੰ ਯੋਗਾ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਬਲਵਿੰਦਰ ਸਿੰਘ, ਆਸ਼ਾ ਵਰਕਰ ਸੀਮਾ, ਸ਼ੇਰੋ, ਬਹਾਦਰ ਸਿੰਘ, ਮਨਜੀਤ ਕੌਰ ਆਦਿ ਹਾਜ਼ਰ ਸਨ |
ਐਨ. ਸੀ. ਸੀ. ਕੈਡਿਟਾਂ ਵਲੋਂ ਐਸ. ਜੀ. ਐਸ. ਖ਼ਾਲਸਾ ਸਕੂਲ
ਸ੍ਰੀ ਅਨੰਦਪੁਰ ਸਾਹਿਬ, (ਕਰਨੈਲ ਸਿੰਘ)-23 ਪੰਜਾਬ ਬਟਾਲੀਅਨ ਐਨ. ਸੀ. ਸੀ. ਰੂਪਨਗਰ ਦੇ ਕਮਾਂਡਿੰਗ ਅਫ਼ਸਰ ਕਰਨਲ ਰਾਜੇਸ਼ਵਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਤੇ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਦੀ ਅਗਵਾਈ 'ਚ ਐਨ. ਸੀ. ਸੀ. ਕੈਡਿਟਾਂ ਵਲੋਂ ਐਸ. ਜੀ. ਐਸ. ਖ਼ਾਲਸਾ ਸੀਨੀ: ਸੈਕੰ: ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਸੰਬੰਧੀ ਚੀਫ਼ ਐਨ. ਸੀ. ਸੀ. ਅਫ਼ਸਰ ਰਣਜੀਤ ਸਿੰਘ ਨੇ ਦੱਸਿਆ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਕੈਂਪ 'ਚ ਐਸ. ਜੀ. ਐਸ. ਖ਼ਾਲਸਾ ਸੀ. ਸੈ. ਸਕੂਲ ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਸਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਤੇ ਫ਼ਰਟੀਲਾਈਜ਼ਰ ਸੀ. ਸੈ. ਸਕੂਲ ਨਯਾ ਨੰਗਲ ਦੇ ਕੈਡਿਟਾਂ ਨੇ ਇਸ ਯੋਗ ਕੈਂਪ 'ਚ ਭਾਗ ਲਿਆ | ਇਸ ਮੌਕੇ ਆਰਟ ਆਫ਼ ਲਿਵਿੰਗ ਸੰਸਥਾ ਦੇ ਮੈਂਬਰ ਰੰਜਨਾਂ ਬਜਾਜ ਅਤੇ ਗੀਤਾ ਬਿਸ਼ਟ ਵਲੋਂ ਕੈਡਿਟਾਂ ਨੂੰ ਯੋਗ ਕਰਵਾਇਆ ਗਿਆ | ਸਮੂਹ ਕੈਡਿਟਾਂ ਨੇ ਇਸ ਯੋਗ ਕੈਂਪ ਦਾ ਖੂਬ ਆਨੰਦ ਮਾਣਿਆ | ਇਸ ਮੌਕੇ ਚੀਫ ਅਫਸਰ ਬਲਰਾਜ ਸਿੰਘ, ਐਨ. ਸੀ. ਸੀ. ਅਫ਼ਸਰ ਬਰਜਿੰਦਰ ਸਿੰਘ, ਐਨ. ਸੀ. ਸੀ. ਅਫ਼ਸਰ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਸ਼ਵਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਐਨ. ਸੀ. ਸੀ. ਕੈਡਿਟ ਹਾਜ਼ਰ ਸਨ |
ਖੇਤੀ ਵਿਰਾਸਤ ਪੰਜਾਬ ਤੇ ਅਰੋਗਿਆ ਭਾਰਤੀ : ਸ੍ਰੀ ਅਨੰਦਪੁਰ ਸਾਹਿਬ, (ਜੇ. ਐਸ. ਨਿੱਕੂਵਾਲ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਜਿਕ ਸੰਸਥਾਵਾਂ ਖ਼ੇਤੀ ਵਿਰਾਸਤ ਪੰਜਾਬ ਤੇ ਅਰੋਗਿਆ ਭਾਰਤੀ ਜਿਲ੍ਹਾ ਰੂਪਨਗਰ ਵਲੋਂ ਚੰਦਰ ਸ਼ੇਖਰ ਅਜ਼ਾਦ ਕਲੱਬ ਨਾਲ ਮਿਲ ਕੇ ਸਾਂਝੇ ਤੌਰ 'ਤੇ ਯੋਗ ਦਿਹਾੜਾ ਮਨਾਇਆ | ਇਸ ਮੌਕੇ ਨੌਜਵਾਨ ਆਗੂ ਬਲਰਾਮ ਪਰਾਸ਼ਰ ਨੇ ਦੱਸਿਆ ਕਿ ਯੋਗ ਦਿਹਾੜੇ ਮੌਕੇ ਨੌਜਵਾਨਾਂ ਨੂੰ ਤਨ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਯੋਗ ਮਾਸਟਰ ਸ਼ਾਮ ਕੁਮਾਰ ਵਲੋਂ ਯੋਗ ਆਸ਼ਣ ਕਰਵਾਏ ਗਏ | ਖ਼ੇਤੀ ਵਿਰਾਸਤ ਪੰਜਾਬ ਦੇ ਡਾਇਰੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਜ਼ਾਰਾਂ ਸਾਲ ਪਹਿਲਾਂ ਰਿਸ਼ੀ ਪਤੰਜਲੀ ਵਲੋਂ ਵੱਖ-ਵੱਖ ਕਿਰਿਆਵਾਂ ਨੂੰ ਗਤੀਸ਼ੀਲ ਕਰਕੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਉਪਯੋਗ ਕਰਨ ਦੀ ਪ੍ਰਕਿਰਿਆ ਨੂੰ ਯੋਗ ਦਾ ਨਾਂਅ ਦਿੱਤਾ ਗਿਆ ਸੀ | ਜਿਸ ਨਾਲ ਮਨੁੱਖੀ ਜੀਵਨ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਪਯੋਗ ਕੀਤਾ ਗਿਆ | ਇਸ ਮੌਕੇ ਵਿਦਿਆਰਥਣ ਹੰਸਿਕਾ ਸੈਨ ਨੇ ਦੱਸਿਆ ਕਿ ਯੋਗ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਪੜ੍ਹਾਈ ਦਾ ਹਿੱਸਾ ਬਣਾਇਆ ਜਾ ਰਿਹਾ ਤਾਂ ਕਿ ਅਜੌਕੇ ਸਮੇਂ ਦੌਰਾਨ ਮਨੁੱਖੀ ਜੀਵਨ ਵਿਚ ਵੱਧ ਰਿਹੇ ਤਣਾਅ ਨੂੰ ਦੂਰ ਕੀਤਾ ਜਾ ਸਕੇ | ਇਸ ਮੌਕੇ ਅਕਾਸ਼ ਚੰਦ, ਅਭੀ ਸ਼ਰਮਾਂ, ਜੀਵਨ ਕੁਮਾਰ, ਰਾਜੇਸ਼ ਕੁਮਾਰ, ਗੋਪਾਲ ਗੌਰੀ, ਸਾਹਿਬ ਪਾਬਲਾ, ਰਮਨ ਕੁਮਾਰ, ਰਮਾ ਕਾਂਤ, ਕਾਰਤਿਕ ਕੁਮਾਰ, ਸ਼ਿਵ ਗੌਤਮ, ਬੁੱਧ ਰਾਮ, ਸੁਭਾਸ਼ ਚੰਦਰ, ਸ਼ੇਖਰ ਮਹਿਤਾ, ਸੰਜੀਵ ਕੁਮਾਰ, ਨੰਦ ਗੋਪਾਲ, ਸੁਮਿਤ ਮਲਹੋਤਰਾ, ਸਮੀਰ ਸੈਨੀ, ਅਮਨ ਕੁਮਾਰ, ਬਾਵਾ ਤੇ ਸੁਨੀਲ ਕੁਮਾਰ ਆਦਿ ਹਾਜ਼ਰ ਸਨ |
ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ : ਸਥਾਨਕ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਮੌਕੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਵੱਖ-ਵੱਖ ਯੋਗ ਆਸਣ ਕਰਕੇ ਇਸ 'ਚ ਹਿੱਸਾ ਲਿਆ | ਸਕੂਲ ਮੁਖੀ ਪਿ੍ੰਸੀਪਲ ਗੁਰਿੰਦਰ ਕੌਰ ਦੀ ਯੋਗ ਅਗਵਾਈ ਤੇ ਰਣਜੋਧ ਸਿੰਘ ਡੀ. ਪੀ. ਈ. ਦੀ ਦੇਖ-ਰੇਖ 'ਚ ਇਹ ਦਿਵਸ ਮਨਾਇਆ ਗਿਆ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਉਚੇਚੇ ਤੌਰ 'ਤੇ ਸਕੂਲ ਪਹੁੰਚ ਕੇ ਵੱਖ-ਵੱਖ ਯੋਗ ਆਸਣਾਂ ਜਿਵੇਂ ਤਾੜ ਆਸਣ, ਭੂਜੰਗ ਆਸਣ, ਵਜਰ ਆਸਣ ਅਨੁਲੋਮ-ਵਿਲੋਮ, ਪ੍ਰਾਣਾਯਾਮ ਆਦਿ 'ਤੇ ਧਿਆਨ ਕੇਂਦਰਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਯੋਗ ਅਭਿਆਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੇ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਆਂਸ਼ੂ, ਸਪਨਾ ਰਾਣੀ, ਜਸਪ੍ਰੀਤ ਕੌਰ, ਸ਼ਾਂਤੀ ਦੇਵੀ, ਕਰਮਜੀਤ ਕੌਰ ਆਦਿ ਹਾਜ਼ਰ ਸਨ |
ਕਾਂਗੜਾ ਵੈੱਲਫੇਅਰ ਗਰਾਊਾਡ ਵਿਖੇ : ਨੰਗਲ, (ਪ੍ਰੀਤਮ ਸਿੰਘ ਬਰਾਰੀ)-ਤਹਿਸੀਲ ਪ੍ਰਸ਼ਾਸਨ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਸਥਾਨਕ ਕਾਂਗੜਾ ਵੈੱਲਫੇਅਰ ਗਰਾਊਾਡ ਵਿਖੇ ਮਨਾਇਆ ਗਿਆ, ਜਿਸ 'ਚ ਐਸ. ਡੀ. ਐਮ. ਨੰਗਲ ਸਚਿਨ ਪਾਠਕ ਵਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਯੋਗ ਅਭਿਆਸ ਵਿਚ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਮਨੁੱਖ ਦੇ ਸਰੀਰਕ ਤੇ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ | ਇਸ ਮੌਕੇ ਯੋਗਾ ਟੀਚਰ ਕਾਜਲ ਵਲੋਂ ਯੋਗ ਦੇ ਮੁੱਖ ਆਸਣਾਂ ਤੇ ਉਨ੍ਹਾਂ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਤਹਿਸੀਲਦਾਰ ਜਸਬੀਰ ਸਿੰਘ, ਯੋਗਾ ਇੰਸਟਰਕਟਰ ਕਾਜਲ, ਮੁਕੇਸ਼ ਕੁਮਾਰ ਸੁਪਰਡੰਟ, ਹਰਨੇਕ ਸਿੰਘ ਭੱਲੜੀ, ਮੋਹਿਤ ਕੁਮਾਰ ਰੀਡਰ ਐੱਸ. ਡੀ. ਐਮ. ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ, ਇੰਸਪੈਕਟਰ ਗੌਤਮ ਕੁਮਾਰ, ਕਰਨੈਲ ਰਾਣਾ, ਸਿਵਲ ਡਿਫੈਂਸ ਦੇ ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸਥਾਨਕ ਲੋਕ ਹਾਜ਼ਰ ਸਨ |
ਕਾਹਨਪੁਰ ਖੂਹੀ ਹਸਪਤਾਲ ਪਹੁੰਚੇ ਇਕਬਾਲ ਸਿੰਘ ਲਾਲਪੁਰਾ
ਕਾਹਨਪੁਰ ਖੂਹੀ, (ਗੁਰਬੀਰ ਸਿੰਘ ਵਾਲੀਆ)-ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਪਬਲਿਕ ਹਸਪਤਾਲ ਕਾਹਨਪੁਰ ਖੂਹੀ ਵਲੋਂ ਹਸਪਤਾਲ ਦੇ ਸੰਚਾਲਕ ਡਾ. ਜਸਵਿੰਦਰ ਚੋਪੜਾ ਦੀ ਅਗਵਾਈ ਹੇਠ ਵਿਸ਼ਾਲ ਯੋਗਾ ਸੈਸ਼ਨ ਤੇ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸ਼ਿਰਕਤ ਕਰਕੇ ਹਸਪਤਾਲ ਵਲੋਂ ਕੀਤੇ ਇਸ ਉਪਰਾਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ, ਸਿਹਤਮੰਦ ਭਵਿੱਖ ਲਈ ਯੋਗਾ ਇਕ ਮਹੱਤਵਪੂਰਨ ਹਥਿਆਰ ਹੈ | ਕੈਂਪ ਦੌਰਾਨ ਸਥਾਨਕ ਲੋਕਾਂ ਨੂੰ ਮੈਡੀਕਲ ਜਾਂਚ ਤੇ ਸਲਾਹਾਂ ਮੁਫ਼ਤ ਦਿੱਤੀਆਂ ਗਈਆਂ | ਯੋਗ ਅਚਾਰੀਆ ਬਿ੍ਜ ਮੋਹਨ ਵਲੋਂ ਵੱਖ-ਵੱਖ ਯੋਗ ਕਿਰਿਆਵਾਂ ਜਿਵੇਂ ਤਾੜ ਆਸਣ, ਭੂਜੰਗ ਆਸਣ, ਤਿ੍ਕੋਣ ਆਸਣ, ਅਨੁਲੋਮ ਵਿਲੋਮ ਪ੍ਰਾਣਾਯਾਮ ਅਤੇ ਸ਼ਵ ਆਸਨ ਸਿਖਾਏ ਗਏ, ਜੋ ਸ਼ਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਵਿਚ ਮਦਦਗਾਰ ਸਾਬਤ ਹੁੰਦੇ ਹਨ | ਇਸ ਮੌਕੇ ਡਾ. ਜਸਵਿੰਦਰ ਚੋਪੜਾ ਨੇ ਸ. ਲਾਲਪੁਰਾ ਤੇ ਹੋਰ ਆਏ ਹੋਏ ਸਤਿਕਾਰਯੋਗ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਅਮਨ ਜੋਸ਼ੀ, ਡਾ. ਮਮਤਾ ਚੋਪੜਾ, ਪਿੰਡ ਰਾਮਪੁਰ ਠੋਡਾ ਦੇ ਸਰਪੰਚ ਗੁਰਚਰਨ ਸਿੰਘ, ਪਿੰਡ ਸੁਆੜਾ ਦੇ ਸਰਪੰਚ ਰਾਜ ਕੁਮਾਰ, ਪਹੂ ਲਾਲ, ਭੁਪਿੰਦਰ, ਗੁਰਪ੍ਰੀਤ ਸਿੰਘ ਬੰਟੀ, ਦਲਬੀਰ ਸਿੰਘ ਬੇਲਾ, ਵਿਸਾਖੀ ਲਾਲ, ਪ੍ਰਧਾਨ ਕੁਲਵਿੰਦਰ ਕੌਰ, ਸੰਜੇ ਧਾਨੀਆ ਤੇ ਹੋਰ ਪਤਵੰਤਿਆਂ ਹਸਤੀਆਂ ਨੇ ਹਾਜ਼ਰੀ ਲਗਾਈ |