22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਮਿਲੇ ਜੁਗਰਾਜ ਸਿੰਘ ਬਿੱਲੂ

ਕੀਰਤਪੁਰ ਸਾਹਿਬ, 22 ਨਵੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਭਾਜਪਾ ਦੇ ਸੂਬਾ ਕੇਵਲ ਢਿੱਲੋਂ ਦੀ ਅਨੰਦਪੁਰ ਸਾਹਿਬ ਫੇਰੀ ਦੌਰਾਨ ਭਾਜਪਾ ਦੇ ਯੂਥ ਆਗੂ ਜੁਗਰਾਜ ਸਿੰਘ ਬਿੱਲੂ ਨੇ ਉਨ੍ਹਾਂ ਨਾਲ ਮੁਲਾਕਾਤ ਮੁਲਾਕਾਤ ਕਰਕੇ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਜ਼ਿਕਰਯੋਗ ਹੈ ਕਿ ਜੁਗਰਾਜ ਸਿੰਘ ਸਾਬਕਾ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਹੁਤ ਹੀ ਨਜ਼ਦੀਕੀ ਸਾਥੀ ਹਨ।

ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਮਿਲਦੇ ਹੋਏ ਜੁਗਰਾਜ ਸਿੰਘ ਬਿੱਲੂ। ਤਸਵੀਰ : ਬੀਰ ਅੰਮ੍ਰਿਤਪਾਲ ਸਿੰਘ 23-11-2026
ਕੀਰਤਪੁਰ ਸਾਹਿਬ, 22 ਨਵੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਭਾਜਪਾ ਦੇ ਸੂਬਾ ਕੇਵਲ ਢਿੱਲੋਂ ਦੀ ਅਨੰਦਪੁਰ ਸਾਹਿਬ ਫੇਰੀ ਦੌਰਾਨ ਭਾਜਪਾ ਦੇ ਯੂਥ ਆਗੂ ਜੁਗਰਾਜ ਸਿੰਘ ਬਿੱਲੂ ਨੇ ਉਨ੍ਹਾਂ ਨਾਲ ਮੁਲਾਕਾਤ ਮੁਲਾਕਾਤ ਕਰਕੇ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਜ਼ਿਕਰਯੋਗ ਹੈ ਕਿ ਜੁਗਰਾਜ ਸਿੰਘ ਸਾਬਕਾ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਹੁਤ ਹੀ ਨਜ਼ਦੀਕੀ ਸਾਥੀ ਹਨ। ਕੇਵਲ ਸਿੰਘ ਢਿੱਲੋਂ ਨਾਲ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੰਦੇ ਹੋਏ ਜੁਗਰਾਜ ਸਿੰਘ ਬਿੱਲੂ ਨੇ ਦੱਸਿਆ ਕਿ ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਇਲਾਕੇ ਵਿਚ ਸਰਗਰਮੀ ਨਾਲ ਨੌਜਵਾਨ ਵਰਗ ਨੂੰ ਭਾਜਪਾ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਬੀ. ਜੇ. ਪੀ. ਦੀ ਸਥਿਤੀ ਤੇ ਹਲਕੇ ਵਿਚ ਕਿਹੜੇ ਕੰਮ ਹੋਣ ਵਾਲੇ ਹਨ ਬਾਰੇ ਵੀ ਉਨ੍ਹਾਂ ਨਾਲ ਗੱਲਬਾਤ ਹੋਈ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨਾਲ ਮਿਲਣ ਲਈ ਜਲਦ ਆਉਣਗੇ। ਕੇਵਲ ਸਿੰਘ ਢਿੱਲੋਂ ਦਾ ਜੁਗਰਾਜ ਸਿੰਘ ਬਿੱਲੂ ਨੂੰ ਮਿਲਣ ਲਈ ਅਚਾਨਕ ਪਤਾਲਪੁਰੀ ਸਾਹਿਬ ਚੌਕ ਵਿਚ ਰੁਕਣ ਨਾਲ ਇਲਾਕੇ ਵਿਚ ਕਈ ਪ੍ਰਕਾਰ ਦੀਆਂ ਸਿਆਸੀ ਚਰਚਾਵਾਂ ਦਾ ਮਾਹੌਲ ਗਰਮਾ ਗਿਆ ਹੈ।
ਪਿਛਲੀ ਖ਼ਬਰ ਗੁੰਡਾਗਰਦੀ ਵਿਰੁੱਧ ਇਕਜੁੱਟ ਹੋਈਆਂ ਜਥੇਬੰਦੀਆਂ ਨੇ ਮੋੜਾ ਟੋਲ ਪਲਾਜ਼ਾ ਅੱਧਾ ਘੰਟਾ ਕਰਵਾਇਆ ਮੁਫ਼ਤ ਅਗਲੀ ਖ਼ਬਰ ਭਾਈ ਜੈਤਾ ਜੀ ਦਾ 322ਵਾਂ ਸ਼ਹੀਦੀ ਸਮਾਗਮ ਸ੍ਰੀ ਚਮਕੌਰ ਸਾਹਿਬ ਵਿਚ ਸ਼ਰਧਾ ਪੂਰਵਕ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।