11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਹੋਈ ਮਾਸਿਕ ਇਕੱਤਰਤਾ <br/>

ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਦੌਰਾਨ ਸਾਹਿਤਕ ਪੁਸਤਕਾਂ ਨਾਲ ਸਾਹਿਤਕਾਰ | ਤਸਵੀਰ: ਹਰਪ੍ਰੀਤ ਸਿੰਘ <br/> 01-09-2025
ਕੁਰਾਲੀ, 31 ਅਗਸਤ (ਹਰਪ੍ਰੀਤ ਸਿੰਘ)-ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਸਭਾ ਨੇ ਸੰਜੀਦਾ ਪੰਜਾਬੀ ਕਵਿੱਤਰੀ ਬੀਬੀ ਸੁਖਜੀਤ ਕੌਰ ਆਹਲੂਵਾਲੀਆ ਦੇ ਪਤੀ ਐਡਵੋਕੇਟ ਗੁਰਜਸਪਾਲ ਸਿੰਘ ਆਹਲੂਵਾਲੀਆ ਤੇ ਜਸਵਿੰਦਰ ਭੱਲਾ ਦੇ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਦਿੰਦੇ ਹੋਏ ਮੂਲਮੰਤਰ ਦਾ ਪਾਠ ਕੀਤਾ | ਇਸ ਮੌਕੇ ਸਭਾ ਦੇ ਮੀਡੀਆ ਸਕੱਤਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਨੌਜਵਾਨਾਂ ਨੂੰ ਭਵਿੱਖ ਬਣਾਉਣ ਲਈ ਵਿਦਿਆ ਦਾ ਮਹੱਤਵ ਗੀਤ ਰਾਹੀਂ ਸਮਝਾਇਆ | ਇਸੇ ਦੌਰਾਨ ਕਵੀ ਲਾਲੀ ਕਰਤਾਰਪੁਰੀ ਨੇ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨਿ੍ਹਆ ਅਤੇ ਆਪਣੀਆਂ ਪੁਸਤਕਾਂ ਸਾਹਿਤਕਾਰਾਂ ਨੂੰ ਭੇਟ ਕੀਤੀਆਂ | ਜਸਵਿੰਦਰ ਸਿੰਘ ਰਾਉ ਨੇ 'ਚੰਗੇ ਕਰਮ' ਕਵਿਤਾ ਅਤੇ ਖਜਾਨਚੀ ਜਸਕੀਰਤ ਸਿੰਘ ਨੇ 'ਮੰਜਲ ਵੱਲ ਤੁਰਿਆ ਚੱਲ' ਕਵਿਤਾ ਪੇਸ਼ ਕੀਤੀ | ਬੀਬੀ ਯਤਿੰਦਰ ਕੌਰ ਮਾਹਲ ਪ੍ਰਧਾਨ ਮਾਤਾ ਕਿਰਪਾਲ ਕੌਰ ਯਾਦਗਾਰੀ ਟਰੱਸਟ ਰੂਪਨਗਰ ਨੇ ਸ਼ਬਦਾਂ ਦੇ ਸਾਹਿਤਕ ਤੇ ਸੱਭਿਆਚਾਰਕ ਮਹੱਤਵ ਨੂੰ ਉਜਾਗਰ ਕੀਤਾ | ਇਸੇ ਦੌਰਾਨ ਛਿੱਬਰ ਸਹੇੜੀ ਵਲੋਂ ਵੀ ਲੋਕ ਗੀਤ ਪੇਸ਼ ਕੀਤਾ ਗਿਆ | ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਸੰਪੂਰਨਤਾ ਬਾਰੇ ਪੁਰਾਤਨ ਸ੍ਰੋਤਾਂ ਦੇ ਹਵਾਲਿਆਂ ਨਾਲ ਵਿਚਾਰ ਸਾਂਝੇ ਕੀਤੇ | ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਸੱਭਿਆਚਾਰਕ ਗੀਤ ਪੇਸ਼ ਕੀਤਾ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਸਭਾ ਦੌਰਾਨ ਸੂਬੇ 'ਚ ਹੜ੍ਹ ਪੀੜਤ ਨਾਲ ਹਮਦਰਦੀ ਕਰਦਿਆਂ ਨਦੀਆਂ ਦਰਿਆਵਾਂ ਦੀ ਸਫਾਈ ਤੇ ਸੰਭਾਲ ਵੱਲ ਧਿਆਨ ਦੇਣ ਲਈ ਸਰਕਾਰਾਂ ਨੂੰ ਬੇਨਤੀ ਕੀਤੀ ਗਈ | ਮੰਚ ਦਾ ਸੰਚਾਲਨ ਡਾ. ਰਾਜਿੰਦਰ ਸਿੰਘ ਕੁਰਾਲੀ ਜਨਰਲ ਸਕੱਤਰ ਵਲੋਂ ਕੀਤਾ ਗਿਆ |

ਪਿਛਲੀ ਖ਼ਬਰ ਸੀ.ਪੀ.ਆਈ (ਐਮ) ਦੀ ਸੂਬਾ ਸਕੱਤਰੇਤ ਦੀ ਵਿਸ਼ੇਸ਼ ਇਕੱਤਰਤਾ 'ਚ ਸਮੁੱਚੀ ਪਾਰਟੀ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਦਿੱਤ... ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਖਿਡਾਰੀਆਂ ਨੂੰ ਜਰਸੀਆਂ ਵੰਡੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।