11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕਾਲਜ ਆਫ਼ ਫਾਰਮੇਸੀ ਬੇਲਾ ਨੇ ਮਹਿਲਾ ਸਮਾਨਤਾ ਦਿਵਸ ਮਨਾਇਆ <br/>

ਅਜੀਤ ਡੈਸਕ 01-09-2025
ਬੇਲਾ, 31 ਅਗਸਤ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰਿਅਲ ਕਾਲਜ ਆਫ਼ ਫਾਰਮੇਸੀ, ਬੇਲਾ, ਰੂਪਨਗਰ ਵਿੱਚ ਸਾਰੀਆਂ ਮਹਿਲਾਵਾਂ ਅਤੇ ਕੁੜੀਆਂ ਲਈ: ਅਧਿਕਾਰ, ਸਮਾਨਤਾ ਅਤੇ ਸਸ਼ਕਤੀਕਰਨ ਵਿਸ਼ੇ 'ਤੇ ਮਹਿਲਾ ਸਮਾਨਤਾ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਅਗਵਾਈ ਕਾਲਜ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਕੀਤੀ, ਜਿਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਤੇ ਕੁੜੀਆਂ ਨੂੰ ਸਾਮਾਨ ਅਧਿਕਾਰ, ਮੌਕੇ ਤੇ ਸਸ਼ਕਤੀਕਰਨ ਦੇਣਾ ਬਹੁਤ ਜਰੂਰੀ ਹੈ | ਉਨ੍ਹਾਂ ਦੱਸਿਆ ਕਿ ਕਾਲਜ ਦੇ 80% ਤੋਂ ਵੱਧ ਸਟਾਫ ਮਹਿਲਾਵਾਂ ਦਾ ਹੈ ਤੇ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਇੱਥੇ ਦਾਖਲਾ ਲੈਂਦੀਆਂ ਹਨ | ਉਨ੍ਹਾਂ ਜ਼ੋਰ ਦਿੱਤਾ ਕਿ ਮਹਿਲਾਵਾਂ ਨੂੰ ਸਸ਼ਕਤ ਕਰਨਾ ਸਿਰਫ਼ ਸਮਾਨਤਾ ਹੀ ਨਹੀਂ ਬਲਕਿ ਇਕ ਮਜ਼ਬੂਤ, ਰੌਸ਼ਨ ਤੇ ਤਰੱਕੀਪਸੰਦ ਸਮਾਜ ਦੀ ਨੀਂਹ ਹੈ | ਸਮਾਗਮ ਕੇਅਰ ਐਂਡ ਕਿਊਰ ਕਲੱਬ ਵਲੋਂ, ਵੁਮੇਨ ਸੈੱਲ ਤੇ ਆਈ.ਟੀ. ਸੈੱਲ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਇੱਕ ਖ਼ਾਸ ਸਰਵੇ ਕਮ ਜਾਗਰੂਕਤਾ ਮੁਹਿੰਮ ਚਲਾਈ ਗਈ ਜਿਸ ਵਿਚ ਵਿਦਿਆਰਥਣਾਂ, ਗਿ੍ਹਣੀਆਂ, ਅਕੈਡਮਿਕ, ਇੰਡਸਟਰੀ, ਮੈਡੀਕਲ, ਫਾਰਮੇਸੀ ਤੇ ਪ੍ਰਸ਼ਾਸਨ ਖੇਤਰ ਦੀਆਂ ਮਹਿਲਾਵਾਂ ਦੀ ਸਥਿਤੀ ਦਾ ਅਧਿਐਨ ਕੀਤਾ ਗਿਆ ਘਰੇਲੂ ਕੰਮ ਦੀ ਜ਼ਿਆਦਾ ਜ਼ਿੰਮੇਵਾਰੀ ਮਹਿਲਾਵਾਂ ਤੇ ਹੁੰਦੀ ਹੈ | ਪ੍ਰੋਗਰਾਮ ਦੀ ਸਮਾਪਤੀ ਕੇਅਰ ਐਂਡ ਕਿਊਰ ਕਲੱਬ ਦੇ ਕੋਆਰਡੀਨੇਟਰ ਡਾ. ਸਤਨਾਮ ਸਿੰਘ ਵਲੋਂ ਧੰਨਵਾਦ ਪ੍ਰਗਟਾਵੇ ਨਾਲ ਹੋਈ | ਪ੍ਰੋਗਰਾਮ ਦੀ ਸਫਲਤਾ ਕੇਅਰ ਐਂਡ ਕਿਊਰ ਕਲੱਬ, ਵੁਮੇਨ ਸੈੱਲ ਤੇ ਆਈ.ਟੀ. ਸੈੱਲ ਦੀ ਟੀਮ ਦੇ ਯਤਨਾਂ ਨਾਲ ਸੰਭਵ ਹੋਈ | ਮੈਂਬਰਾਂ ਵਿੱਚ ਸ਼ਾਮਲ ਸਨ - ਡਾ. ਨਵਜੋਤ ਕੌਰ, ਪ੍ਰੋ. ਨਵਜੀਤ ਕੌਰ, ਪ੍ਰੋ. ਰਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਹਰਪ੍ਰੀਤ ਕੌਰ, ਸੁ. ਜਸਪ੍ਰੀਤ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਰਮਨਜੀਤ ਕੌਰ, ਡਾ. ਨੀਲਮ ਸ਼ਰਮਾ ਤੇ ਪ੍ਰੋ. ਪੁਨਮ ਗਾਬਾ |

ਪਿਛਲੀ ਖ਼ਬਰ ਇਨਰਵੀਲ ਕਲੱਬ ਰੂਪਨਗਰ ਨੇ ਰਾਸ਼ਟਰੀ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਕੰਗ ਨੇ ਪਿੰਡ ਤਿਊੜ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।