14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ''ਹਿਊਮੈਨਿਟੀ ਫ਼ਸਟ'' ਨੇ ਮੁਹਿੰਮ ਕੀਤੀ ਤੇਜ਼ <br/>

(1) ''ਹਿਊਮੈਨਿਟੀ ਫ਼ਸਟ'' ਟੀਮ ਜ਼ਰੂਰੀ ਸਮਾਨ ਭੇਟ ਕਰਨ ਮੌਕੇ | (2) ਹੜ੍ਹ ਪੀੜਤਾਂ ਨੂੰ ਤਰਪਾਲਾਂ ਵੰਡਦੇ ਹੋਏ ਹਰਦੀਪ ਕੌਰ ਲਾਲਪੁਰਾ | (3) ਅਜੈਵੀਰ ਸਿੰਘ ਲਾਲਪੁਰਾ ਪੀੜਤਾਂ ਨੂੰ ਰਾਹਤ ਸਮਗਰੀ ਵੰਡਣ ਦੌਰਾਨ | ਤਸਵੀਰਾਂ : ਜਸਵੀਰ ਸਿੰਘ ਸੈਣੀ <br/> 03-09-2025
ਰੂਪਨਗਰ, 2 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਵਿਚ ਹੜ੍ਹ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ''ਹਿਊਮੈਨਿਟੀ ਫਸਟ'' ਦੇ ਸੰਸਥਾਪਕ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ਤਹਿਤ ਪ੍ਰਭਾਵਿਤ ਇਲਾਕਿਆਂ ਦੇ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ, ਸੈਨੇਟਰੀ ਪੈਡ, ਖਾਦ ਸਮਗਰੀ, ਪਾਣੀ ਦੀਆਂ ਬੋਤਲਾਂ, ਤਿਰਪਾਲ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ ਗਿਆ | ਇਸ ਰਾਹਤ ਕਾਰਜ ਵਿਚ ਮੋਹਾਲੀ ਤੋਂ ਮੇਜ਼ਰ ਅੰਜੂ ਸਿੰਘ, ਭੈਣ ਅਜੈਵੀਰ ਸਿੰਘ ਲਾਲਪੁਰਾ ਨੇ ਵੀ ਸਰਗਰਮ ਸਹਿਯੋਗ ਦਿੱਤਾ | ਮੇਜ਼ਰ ਅੰਜੂ ਸਿੰਘ ਨੇ ਨਾ ਸਿਰਫ਼ ਰਾਹਤ ਸਮੱਗਰੀ ਭੇਜੀ, ਸਗੋਂ ਟੀਮ ਨਾਲ ਮਿਲ ਕੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਅਤੇ ਪਰਿਵਾਰਾਂ ਦੀਆਂ ਪਰੇਸ਼ਾਨੀਆਂ ਸੁਣੀਆਂ | ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਸਮਾਂ ਰਾਜਨੀਤਿਕ ਭੇਦਭਾਵ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਹੈ | ਸਾਨੂੰ ਸਭ ਨੂੰ ਇਕੱਠੇ ਹੋ ਕੇ ਆਪਣੇ ਪੰਜਾਬ ਅਤੇ ਪੰਜਾਬੀਆਂ ਦੀ ਮਦਦ ਕਰਨੀ ਹੋਵੇਗੀ | ਉਨ੍ਹਾਂ ਕਿਹਾ ਕਿ ਹਰ ਪ੍ਰਭਾਵਿਤ ਪਰਿਵਾਰ ਤੱਕ ਜ਼ਰੂਰੀ ਸਹਾਇਤਾ ਪਹੁੰਚਾਈ ਜਾਵੇ | ਟੀਮ ਵਿਚ ਮੁੱਖ ਤੌਰ 'ਤੇ ਧਰਮਿੰਦਰ ਸਿੰਘ ਭਿੰਦਾ, ਓਾਕਾਰ ਸਿੰਘ ਅਬਿਆਨਾ, ਜਗਮਨਦੀਪ ਸਿੰਘ ਪੜ੍ਹੀ ਅਤੇ ਇੰਦਰਪਾਲ ਸਿੰਘ ਸ਼ਾਮਲ ਸਨ | ਲਾਲਪੁਰਾ ਨੇ ਕਿਹਾ ਕਿ ''ਹਿਊਮੈਨਿਟੀ ਫਸਟ'' ਦਾ ਮਕਸਦ ਸਿਰਫ਼ ਰਾਹਤ ਪਹੁੰਚਾਉਣਾ ਹੀ ਨਹੀਂ, ਸਗੋਂ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਇਸ ਮੁਸ਼ਕਲ ਘੜੀ ਵਿਚ ਉਹ ਇਕੱਲੇ ਨਹੀਂ ਹਨ |
ਅਜੈਵੀਰ ਸਿੰਘ ਲਾਲਪੁਰਾ ਦੀ ਮਾਤਾ ਹਰਦੀਪ ਕੌਰ ਲਾਲਪੁਰਾ ਨੇ ਹੜ੍ਹ ਪੀੜਤਾਂ ਨੂੰ ਵੰਡੀਆਂ ਤਰਪਾਲਾਂ
ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ ਅਨੁਸਾਰ-ਰੂਪਨਗਰ ਜ਼ਿਲ੍ਹੇ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਨੇ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤੀ ਹੈ | ਕਈ ਪਿੰਡਾਂ ਵਿਚ ਘਰਾਂ ਦੀਆਂ ਛੱਤਾਂ ਚੋਂ ਪਾਣੀ ਟਪਕਣਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਪਿੰਡ ਵਾਸੀਆਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਗਈ ਹੈ | ਇਸ ਗੰਭੀਰ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਭਾਰਤੀ ਜਨਤਾ ਪਾਰਟੀ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਤੇ ''ਹਿਊਮੈਨਿਟੀ ਫ਼ਸਟ'' ਦੇ ਸੰਸਥਾਪਕ ਅਜੈਵੀਰ ਸਿੰਘ ਲਾਲਪੁਰਾ ਦੀ ਮਾਤਾ ਹਰਦੀਪ ਕੌਰ ਲਾਲਪੁਰਾ ਨੇ ਪਿੰਡ ਗਰੇਵਾਲ, ਜਟਵਾਹੜ ਅਤੇ ਖੱਡ ਰਾਜਗੀਰੀ ਦਾ ਦੌਰਾ ਕੀਤਾ | ਹਰਦੀਪ ਕੌਰ ਲਾਲਪੁਰਾ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਕਿਹਾ ਇਸ ਔਖੇ ਸਮੇਂ ਵਿਚ ਅਸੀਂ ਹਰ ਪ੍ਰਭਾਵਿਤ ਪਰਿਵਾਰ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਨੂੰ ਹਰੇਕ ਸੰਭਵ ਮਦਦ ਪਹੁੰਚਾਈ ਜਾਵੇਗੀ | ਇਸ ਮੌਕੇ ਧਰਮਿੰਦਰ ਸਿੰਘ ਭਿੰਦਾ, ਮੋਨਿਕਾ ਸ਼ਰਮਾ, ਚੰਦ ਰਾਣਾ ਅਤੇ ਪ੍ਰਭਜੋਤ ਕੌਰ ਵੀ ਮੌਜੂਦ ਸਨ | ਜਿਨ੍ਹਾਂ ਨੇ ਪੀੜਤਾਂ ਨੂੰ ਤਰਪਾਲਾਂ ਭੇਟ ਕੀਤੀਆਂ |
ਘਨੌਲੀ ਦੇ ਮੀਂਹ ਨਾਲ ਪ੍ਰਭਾਵਿਤ ਖੇਤਰਾਂ 'ਚ ਲਾਲਪੁਰਾ ਨੇ ਲੋੜਵੰਦ ਪਰਿਵਾਰਾਂ ਦੀ ਕੀਤੀ ਮਦਦ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ-''ਹਿਊਮੈਨਿਟੀ ਫ਼ਸਟ'' ਦੇ ਸੰਸਥਾਪਕ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਘਨੌਲੀ ਬਲਾਕ ਦੇ ਕਈ ਤੇਜ਼ ਮੀਂਹ ਨਾਲ-ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਲੋੜਵੰਦ ਪਰਿਵਾਰਾਂ ਤੱਕ ਰਾਹਤ ਸਮਗਰੀ ਪਹੁੰਚਾਈ | ਲਾਲਪੁਰਾ ਦੀ ਟੀਮ ਨੇ ਪਿੰਡ ਆਲਮਪੁਰ, ਲੋਧੀਮਾਜਰਾ, ਮੱਦੋਮਾਜਰਾ, ਲੋਹਗੜ੍ਹ ਫਿੱਡੇ, ਨੂੰ ਹੋਂ, ਰਤਨਪੁਰਾ, ਘਨੌਲੀ, ਬੇਗਮਪੁਰਾ, ਮਕੋੜੀ 'ਚ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਤਰਪਾਲਾਂ, ਦਵਾਈਆਂ, ਸਫ਼ਾਈ ਸਮਗਰੀ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡੀਆਂ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਨਹੀਂ ਮਿਲ ਜਾਂਦੀ | ਇਸ ਰਾਹਤ ਕਾਰਜ ਵਿਚ ਅਮਨਪ੍ਰੀਤ ਸਿੰਘ ਕਾਬੜਵਾਲ, ਇੰਦਰਪਾਲ ਸਿੰਘ (ਲੋਹਗੜ੍ਹ ਫਿੱਡੇ), ਓਾਕਾਰ (ਅਬਿਆਨਾ), ਗੁਰਵਿੰਦਰ ਸਿੰਘ, ਜਗਮਨਦੀਪ ਸਿੰਘ (ਪੜੀ), ਅਰਸ਼, ਬਾਥ (ਮਗਰੋੜ), ਪਿ੍ੰਸ ਕੌਸ਼ਿਕ, ਸਤਨਾਮ ਸਿੰਘ ਸੱਤੂ, ਆਦਿਤਿਆ ਤਿਵਾੜੀ, ਸਾਹਿਲ ਯਾਦਵ ਮੌਜੂਦ ਸਨ |

ਪਿਛਲੀ ਖ਼ਬਰ ਘੱਗਰ ਵਿਚ ਮੁੜ ਵਧਿਆ ਪਾਣੀ ਦਾ ਪੱਧਰ <br/> ਅਗਲੀ ਖ਼ਬਰ ਸਤਲੁਜ ਦਰਿਆ 'ਚ ਆ ਰਹੇ ਭਾਰੀ ਮਾਤਰਾ 'ਚ ਪਾਣੀ ਨਾਲ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਹੋਏ ਜਲ ਥਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।