ਚੋਣਾਂ ਦੌਰਾਨ ਨਸ਼ਿਆਂ ਨੂੰ ਲਿਆਉਣ ਵਾਲੇ ਹੀ ਅੱਜ ਨਸ਼ਿਆਂ ਖ਼ਿਲਾਫ਼ ਯਾਤਰਾ ਕੱਢ ਰਹੇ ਹਨ-ਹਰਮੋਹਣ ਸਿੰਘ ਸੰਧੂ
ਸ੍ਰੀ ਚਮਕੌਰ ਸਾਹਿਬ, 13 ਨਵੰਬਰ (ਜਗਮੋਹਣ ਸਿੰਘ ਨਾਰੰਗ)-ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ (ਸਪੁੱਤਰ ਮਰਹੂਮ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ) ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ ’ਤੇ ਤੰਜ ਕਸਦਿਆਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਹਲਕੇ ’ਚ ਨਸ਼ਿਆਂ ਨੂੰ ਲਿਆਉਣ ਵਾਲੇ ਹੀ ਅੱਜ ਨਸ਼ਿਆਂ ਖ਼ਿਲਾਫ਼ ਯਾਤਰਾਵਾਂ ਕੱਢ ਰਹੇ ਹਨ। ਸ੍ਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ ਜੀ ਸਵ: ਬੀਬੀ ਸਤਵੰਤ ਕੌਰ ਸੰਧੂ ਹਲਕੇ ’ਚੋਂ ਪੰਜ ਵਾਰ ਵਿਧਾਇਕ ਬਣੇ, ਉਨ੍ਹਾਂ ਕਦੇ ਵੀ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵੰਡ ਨਹੀਂ ਕੀਤੀ, ਪਰ 2007 ਦੀਆਂ ਚੋਣਾਂ ਵਿਚ ਆਜ਼ਾਦ ਤੌਰ ’ਤੇ ਲੜੇ ਸ੍ਰੀ ਚੰਨੀ ਨੇ ਸ਼ਰਾਬ ਦੀ ਵੱਡੇ ਪੱਧਰ ’ਤੇ ਵੰਡ ਕਰਕੇ ਚੋਣਾਂ ਦਾ ਰੂਪ ਹੀ ਬਦਲ ਦਿੱਤਾ।
ਅਜੀਤ ਡੈਸਕ
14-11-2026