03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕਿਸਾਨਾਂ ਦੀ ਦਰਜਨਾਂ ਏਕੜ ਝੋਨੇ ਦੀ ਫ਼ਸਲ ਬਿਮਾਰੀ ਨਾਲ ਬਰਬਾਦ <br/>

ਅਜੀਤ ਡੈਸਕ 22-09-2025
ਸ੍ਰੀ ਚਮਕੌਰ ਸਾਹਿਬ, 21 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਭੋਜੇਮਾਜਰਾ ਦੇ ਦਰਜਨਾਂ ਏਕੜ ਖੇਤਰ ਵਿਚ ਖੜ੍ਹਾ ਝੋਨਾ ਬਿਮਾਰੀ ਲੱਗਣ ਕਾਰਨ ਪੂਰੀ ਤਰਾਂ ਬਰਬਾਦ ਹੋ ਚੁੱਕਾ ਹੈ | ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਢਿੱਲੋਂ ਭੋਜੇਮਾਜਰਾ ਨੇ ਦੱਸਿਆ ਕਿ ਉਸ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਮਾਣਿਤ ਬੀਜ ਹੀ ਬੀਜਿਆ ਗਿਆ ਸੀ, ਪਰ ਝੋਨਾ ਬੋਨੇਪਣ ਦੀ ਮਾਰ ਹੇਠ ਆ ਗਿਆ, ਉਨ੍ਹਾਂ ਇਸ ਸਬੰਧੀ ਕਿ੍ਸ਼ੀ ਵਿਗਿਆਨ ਕੇਂਦਰ ਰੂਪਨਗਰ ਵਿਖੇ ਵੀ ਸੂਚਿਤ ਕੀਤਾ ਸੀ, ਜਿਨ੍ਹਾਂ ਦੱਸੀ ਦਵਾਈ ਦਾ ਛਿੜਕਾਅ ਵੀ ਕੀਤਾ ਪਰ ਫ਼ਸਲ ਨੂੰ ਬਚਾ ਨਹੀਂ ਸਕੇ | ਕਿਸਾਨ ਆਗੂ ਗੁਰਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੇ 6 ਏਕੜ,ਰਣਜੀਤ ਸਿੰਘ ਦੇ 7 ਏਕੜ ,ਮੇਜਰ ਸਿੰਘ ਦੇ 2 ਏਕੜ ਸਮੇਤ ਹੋਰ ਵੀ ਕਿਸਾਨਾਂ ਨੇ ਇਹੀ ਬੀਜ ਬੀਜਿਆ ਸੀ | ਸਾਰਿਆਂ ਦੀ ਹੀ ਫ਼ਸਲ ਬੋਣੇਪਣ ਦਾ ਮਾਰ ਹੇਠ ਹੈ | ਉਨ੍ਹਾਂ ਦੱਸਿਆ ਕਿ ਝੋਨੇ ਦੀ ਕਟਾਈ ਲਈ ਕੰਬਾਈਨ ਆਪੇ੍ਰਟਰ 2 ਤੋਂ 3 ਹਜ਼ਾਰ ਰੁਪਏ ਪ੍ਰਤੀ ਏਕੜ ਮੰਗ ਰਿਹਾ ਹੈ,ਪਰ ਉਨ੍ਹਾਂ ਦਾ ਝਾੜ 50 ਕਿੱਲੋ ਪ੍ਰਤੀ ਏਕੜ ਵੀ ਨਹੀਂ ਨਿਕਲਣਾ | ਭਾਕਿਯ ੂ(ਸਿੱਧੂਪੁਰ) ਦੇ ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਰੌਲੂਮਾਜਰਾ,ਭਾਕਿਯ ੂ(ਖੋਸਾ) ਦੇ ਸੂਬਾ ਆਗੂ ਜੁਝਾਰ ਸਿੰਘ ਗਧਰਾਮ, ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ,ਭਾਕਿਯ ੂ(ਕਾਦੀਆਂ) ਦੇ ਜ਼ਿਲ੍ਹਾ ਜ/ਸ ਇਕਬਾਲ ਸਿੰਘ ਸ੍ਰੀ ਚਮਕੌਰ ਸਾਹਿਬ,ਬਲਾਕ ਪ੍ਰਧਾਨ ਹਰਿੰਦਰ ਸਿੰਘ ਢਿੱਲੋਂ, ਕੁਲਵੀਰ ਸਿੰਘ ਕੰਧੋਲਾ ,ਕਿਸਾਨ ਆਗੂ ਜਸਵੀਰ ਸਿੰਘ ਸੈਦਪੁਰ ਤੇ ਸੰਤ ਸਿੰਘ ਦਿਓਲ ਆਦਿ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਬੋਣੇਪਣ ਦੀ ਮਾਰ ਹੇਠ ਆਏ ਝੋਨੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ | ਇਨ੍ਹਾਂ ਆਗੂਆਂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਜਲਦੀ ਹੀ ਇਸ ਸਬੰਧੀ ਇਕ ਮੰਗ ਪੱਤਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੇ ਜਾਣਗੇ |

ਪਿਛਲੀ ਖ਼ਬਰ ਪੁਲਿਸ ਵਲੋਂ ਅਫ਼ੀਮ ਤੇ ਨਸ਼ੀਲੇ ਪਾਊਡਰ ਸਮੇਤ 4 ਗਿ੍ਫ਼ਤਾਰ <br/> ਅਗਲੀ ਖ਼ਬਰ ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।