03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਪੀਕਰ ਸੰਧਵਾਂ ਵਲੋਂ ਰੋਪੜ ਵਿਖੇ ਰਕੇਸ਼ ਜਿੰਦਲ ਪਰਿਵਾਰ ਨਾਲ ਮੁਲਾਕਾਤ <br/>

ਅਜੀਤ ਡੈਸਕ 22-09-2025
ਰੂਪਨਗਰ, 21 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਰੋਪੜ ਦੌਰੇ ਦੌਰਾਨ ਪੰਜਾਬ ਸਮਾਜ ਭਲਾਈ ਬੋਰਡ ਦੇ ਮੈਂਬਰ ਰਕੇਸ਼ ਜਿੰਦਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ | ਇਸ ਦੌਰਾਨ ਸ੍ਰੀ ਸੰਧਵਾਂ ਨੇ ਜਿੰਦਲ ਨਾਲ ਰਾਜਨੀਤਿਕ ਤੇ ਸਮਾਜਕ ਮੁੱਦਿਆਂ 'ਤੇ ਵਿਚਾਰਾਂ ਦੀ ਸਾਂਝ ਪਾਈ | ਸ. ਸੰਧਵਾਂ ਨੇ ਕਿਹਾ ਕਿ ਰਕੇਸ਼ ਜਿੰਦਲ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਹਨ, ਜਿਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਬੇਮਿਸਾਲ ਹਨ | ਉਨ੍ਹਾਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਜਦੋਂ ਅਜਿਹੇ ਸਮਰਪਿਤ ਵਰਕਰਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ | ਉਨ੍ਹਾਂ ਨੇ ਕਿਹਾ ਕਿ ਜਿੰਦਲ ਪੰਜਾਬ ਸਮਾਜ ਭਲਾਈ ਬੋਰਡ ਦੇ ਮੈਂਬਰ ਵਜੋਂ ਲੋਕ ਭਲਾਈ ਲਈ ਵੀ ਸਰਗਰਮ ਸੇਵਾਵਾਂ ਨਿਭਾ ਰਹੇ ਹਨ ਅਤੇ ਪਾਰਟੀ ਵਿਚ ਉਨ੍ਹਾਂ ਦਾ ਵਿਸ਼ੇਸ਼ ਸਥਾਨ ਹੈ | ਇਸ ਮੌਕੇ ਰਕੇਸ਼ ਜਿੰਦਲ ਅਤੇ ਪਰਿਵਾਰ ਵੱਲੋਂ ਸਪੀਕਰ ਸੰਧਵਾਂ ਦਾ ਭਰਪੂਰ ਸਵਾਗਤ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਠੇਕੇਦਾਰ ਬਲਵਿੰਦਰ ਸਿੰਘ ਧਨੋਆ, ਨਵਨੀਤ ਸਿੰਘ, ਗਿੰਨੀ ਜੋਲੀ, ਸਚਿਨ ਸੂਦ, ਬਿਨੂ ਜਿੰਦਲ, ਰਾਧੇ ਸ਼ਿਆਮ ਜਿੰਦਲ, ਸੁੱਖੀ ਖੰਗੂੜਾ, ਸੋਹਨ ਲਾਲ ਚੇਚੀ ਸਮੇਤ ਕਈ ਮੋਹਤਬਰ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਅਲਪਾਈਨ ਚੜ੍ਹਾਈ ਟੀਮ ਵਲੋਂ ਲੱਦਾਖ 'ਚ ਉਟੀ ਕਾਂਗੜੀ ਚੋਟੀਆਂ 'ਤੇ ਇਤਿਹਾਸਕ ਪ੍ਰਾਪਤੀ ਹਾਸਿਲ <br/> ਅਗਲੀ ਖ਼ਬਰ ਸਵ. ਸੰਤ ਰਾਮ ਵਸ਼ਿਸ਼ਟ ਦੀ ਆਤਮਿਕ ਸ਼ਾਂਤੀ ਲਈ ਸ਼ੋਕ ਸਭਾ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।