03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਇੰਡੀਅਨ ਮਾਈਨੋਰਿਟੀਜ਼ ਫਾਊਾਡੇਸ਼ਨ ਤੇ ਨਿਊ ਡਿਵੈਲਪਮੈਂਟ ਫਾਊਾਡੇਸ਼ਨ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ <br/>

ਅਜੀਤ ਡੈਸਕ 22-09-2025
ਨੰਗਲ, 21 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਨੂੰ ਸੇਵਾ ਭਾਵਨਾ ਨਾਲ ਸਮਰਪਿਤ ਸੇਵਾ ਪਖਵਾੜਾ ਮਨਾਉਂਦਿਆਂ ਨਿਊ ਡਿਵੈਲਪਮੈਂਟ ਫਾਊਾਡੇਸ਼ਨ ਅਤੇ ਇੰਡੀਅਨ ਮਾਈਨੋਰਿਟੀਜ਼ ਫਾਊਾਡੇਸ਼ਨ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਬਰਾਰੀ ਵਿਖੇ ਇਕ ਮੈਗਾ ਮਲਟੀ ਸਪੈਸ਼ਲਿਟੀ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਤੇ ਸਮੁੱਚੇ ਕੈਂਪ ਦਾ ਨਰੀਖਣ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ | ਉਪਰੰਤ ਇਸ ਸਰਹੱਦੀ ਤੇ ਪਛੜੇ ਇਲਾਕੇ ਵਿਚ ਮਾਨਵਤਾ ਦੀ ਭਲਾਈ ਲਈ ਵਿਸ਼ਾਲ ਕੈਂਪ ਲਗਾਉਣ ਲਈ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਸ ਮੈਗਾ ਕੈਂਪ ਵਿਚ 100 ਤੋਂ ਵਧੇਰੇ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਜਿਨ੍ਹਾਂ ਵਿਚ ਕਾਰਡੀਓਲੋਜੀ, ਗਾਇਨੀਕੋਲੋਜੀ, ਨੇਤਰ ਵਿਗਿਆਨ, ਟੀਐਨਟੀ, ਕੈਂਸਰ ਸਕ੍ਰੀਨਿੰਗ, ਦੰਦਾਂ ਦੀ ਦੇਖਭਾਲ, ਜਨਰਲ ਡਾਕਟਰ, ਫਿਜ਼ੀਓਥੈਰੇਪੀ, ਡਰਮਾਟੋਲੋਜੀ, ਆਰਥੋਪੈਡਿਕਸ ਅਤੇ ਬੱਚਿਆਂ ਦੀ ਸਿਹਤ ਵਿਚ ਮਾਹਿਰ ਡਾਕਟਰ ਸ਼ਾਮਲ ਹਨ | ਹਰੇਕ ਮਰੀਜ਼ ਨੂੰ ਮੁਫ਼ਤ ਸਲਾਹ, ਜਾਂਚ ਤੇ ਦਵਾਈ ਮਿਲੇਗੀ ਪ੍ਰਦਾਨ ਕਰ ਰਹੇ ਹਨ ਅਤੇ ਮਾਨਵਤਾ ਦੀ ਭਲਾਈ ਲਈ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਕਰੀਬ 5 ਹਜਾਰ ਮਰੀਜ਼ਾਂ ਵਲੋਂ ਕੈਂਪ ਵਿਚ ਜਾਂਚ ਕਰਵਾਈ ਗਈ, ਜਿਨ੍ਹਾਂ ਨੂੰ ਦਵਾਈਆਂ ਅਤੇ ਜ਼ਰੂਰੀ ਸਿਹਤ ਸਮਗਰੀ ਮੁਹੱਈਆ ਕਰਵਾਈ ਗਈ | ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਹਲਕਾ ਜਨ ਪ੍ਰਤੀਨਿਧ ਡਾ. ਪਰਮਿੰਦਰ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਮੈਡਮ ਨਮੀਸ਼ਾ ਮਹਿਤਾ ਗੜਸ਼ੰਕਰ, ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪਿ੍ੰਸ ਅਤੇ ਦਿਨੇਸ਼ ਜੋਸ਼ੀ, ਮੁਕੇਸ਼ ਨੱਢਾ, ਓੰਕਾਰ ਸਿੰਘ ਬੇਦੀ, ਬਾਬੂ ਅਨਿਲ ਸ਼ਰਮਾ, ਮੁਕੇਸ਼ ਸਹੋੜ, ਸ਼ਾਮ ਸੁੰਦਰ ਰੰਗਾ, ਰਜਿੰਦਰ ਧੀਮਾਨ, ਮੈਡਮ ਅਲਕਾ ਐਰੀ, ਬਰਿੰਦਰ ਕੁਮਾਰ, ਰਕੇਸ਼ ਸ਼ਰਮਾ ਪੰਮੀ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਹ ਇਲਾਕੇ ਦੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਦਾਊਦਪੁਰ ਤੇ ਫੱਸਿਆਂ ਵਿਖੇ ਸਰਕਾਰ ਮਾਈਨਿੰਗ ਸ਼ੁਰੂ ਕਰਨ ਲਈ ਕਾਹਲੀ <br/> ਅਗਲੀ ਖ਼ਬਰ ਆਈ. ਟੀ. ਆਈ. ਨੰਗਲ ਤੇ ਗੋਦਰੇਜ ਕੰਪਨੀ ਵਲੋਂ ਡੀ. ਐੱਸ. ਟੀ. ਸਕੀਮ ਤਹਿਤ ਸਮਝੌਤੇ ਹਸਤਾਖ਼ਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।