03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਨੁੱਖ ਨੂੰ ਸੱਚਾਈ, ਪਿਆਰ ਤੇ ਸੇਵਾ ਦਾ ਰਾਹ ਅਪਣਾਉਣਾ ਚਾਹੀਦਾ ਹੈ- ਬਾਬਾ ਬਾਲ ਜੀ <br/>

ਨੂਰਪੁਰ ਬੇਦੀ ਵਿਖੇ ਪ੍ਰਵਚਨ ਕਰਦੇ ਹੋਏ ਬਾਬਾ ਬਾਲ ਜੀ, ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਲਾਲਪੁਰਾ ਤੇ ਹਾਜ਼ਰ ਸੰਗਤਾਂ | ਤਸਵੀਰਾਂ: ਰਾਜੇਸ਼ ਚੌਧਰੀ <br/> 22-09-2025
ਨੂਰਪੁਰ ਬੇਦੀ, 21 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸ੍ਰੀ ਸ੍ਰੀ 1008 ਸ਼੍ਰੋਮਣੀ ਸੰਤ ਬਾਬਾ ਬਾਲ ਜੀ ਮਹਾਰਾਜ ਨੇ ਨੂਰਪੁਰ ਬੇਦੀ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਤਮਕਤਾ ਤੇ ਮਨੁੱਖੀ ਜੀਵਨ ਦੇ ਅਸਲ ਮਕਸਦ ਬਾਰੇ ਚਾਨਣ ਪਾਇਆ | ਉਨ੍ਹਾਂ ਆਪਣੇ ਪ੍ਰਵਚਨਾਂ ਦੌਰਾਨ ਕਿਹਾ ਕਿ ਪ੍ਰਮਾਤਮਾ ਇਕ ਹੈ ਅਤੇ ਮਨੁੱਖ ਨੂੰ ਆਪਣੇ ਜੀਵਨ ਵਿਚ ਸਚਾਈ, ਪਿਆਰ ਤੇ ਸੇਵਾ ਦਾ ਰਾਹ ਅਪਣਾਉਣਾ ਚਾਹੀਦਾ ਹੈ | ਬਾਬਾ ਜੀ ਨੇ ਸੰਗਤ ਨੂੰ ਸਦਾ ਨੇਕ ਕੰਮਾਂ ਵਿਚ ਜੁੜੇ ਰਹਿਣ ਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਇਸ ਧਾਰਮਿਕ ਸਮਾਗਮ ਵਿਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਿਸ਼ੇਸ਼ ਤੌਰ ਤੇ ਪਹੁੰਚੇ | ਉਨ੍ਹਾਂ ਸੰਤ ਬਾਬਾ ਬਾਲ ਜੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਸਮਾਜ ਦੇ ਹਰ ਵਰਗ ਲਈ ਪ੍ਰੇਰਣਾਦਾਇਕ ਕਰਾਰ ਦਿੰਦਿਆਂ ਕਿਹਾ ਕਿ ਸੰਤ ਮਹਾਂਪੁਰਖ ਹਮੇਸ਼ਾ ਲੋਕਾਂ ਨੂੰ ਏਕਤਾ, ਭਾਈਚਾਰੇ ਅਤੇ ਸਚਾਈ ਦੇ ਰਾਹ 'ਤੇ ਤੋਰਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਲੋਕ ਤਣਾਅ, ਨਫ਼ਰਤ ਅਤੇ ਆਪਸੀ ਖਿੱਚੋਤਾਣ ਦਾ ਸ਼ਿਕਾਰ ਹੋ ਰਹੇ ਹਨ, ਤਦੋਂ ਸੰਤਾਂ ਦੀਆਂ ਬਾਣੀਆਂ ਤੇ ਉਪਦੇਸ਼ ਸਮਾਜ ਲਈ ਰਾਹ ਪ੍ਰਦਰਸ਼ਨ ਦਾ ਕੰਮ ਕਰਦੇ ਹਨ | ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸੰਤਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿਚ ਅਮਲ ਵਿਚ ਲਿਆਂਦੇ ਜਾਣ ਨਾਲ ਹੀ ਅਸਲੀ ਖ਼ੁਸ਼ਹਾਲੀ ਮਿਲ ਸਕਦੀ ਹੈ | ਇਸ ਮੌਕੇ ਭਜਨ ਕੀਰਤਨ ਵੀ ਹੋਏ ਜਿਨ੍ਹਾਂ ਨੇ ਸੰਗਤਾਂ ਦੇ ਮਨਾਂ ਨੂੰ ਸ਼ਾਂਤੀ ਨਾਲ ਭਰ ਦਿੱਤਾ | ਇਲਾਕੇ ਦੇ ਸੈਂਕੜੇ ਲੋਕਾਂ ਨੇ ਸਮਾਗਮ ਵਿਚ ਹਾਜ਼ਰੀ ਭਰੀ ਤੇ ਸੰਤਾਂ ਦੀਆਂ ਸਿੱਖਿਆਵਾਂ ਨੂੰ ਧਿਆਨ ਨਾਲ ਸੁਣਿਆ | ਇਸ ਮੌਕੇ ਕਈ ਸੇਵਾਦਾਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗ਼ਦਰੀ ਬਾਬਾ ਕਿਰਪਾ ਸਿੰਘ ਯਾਦਗਾਰ ਸੁਸਾਇਟੀ ਦਾ ਗਠਨ <br/> ਅਗਲੀ ਖ਼ਬਰ ਪਰਾਲੀ ਨੂੰ ਖੇਤਾਂ ਵਿਚ ਵਾਹ ਕੇ ਜਾਂ ਗੱਠਾਂ ਬਣਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜਾਗਰੂਕਤਾ ਕੈਂਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।