ਸ੍ਰੀ ਅਨੰਦਪੁਰ ਸਾਹਿਬ, 15 ਅਕਤੂਬਰ (ਜੇ. ਐਸ. ਨਿੱਕੂਵਾਲ)-ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਵਲੋਂ ਯੁੱਧ ਨਸ਼ਿਆ ਵਿਰੁੱਧ ਵਿਸਥਾਰ ਸਾਂਝੀ ਮੀਟਿੰਗ ਦੀ ਸਮੀਖਿਆ ਕਰਨ ਮੌਕੇ ਕਿਹਾ ਕਿ ਰੱਖਿਆ ਕਮੇਟੀਆਂ ਪਹਿਲਾ ਤੋਂ ਬਣੀਆਂ ਹੋਈਆ ਹਨ | ਪ੍ਰੰਤੂ ਹੋਰ ਅਸਰਦਾਰ ਢੰਗ ਨਾਲ ਕੰਮ ਕਰਨ ਲਈ ਇਨ੍ਹਾਂ ਦਾ ਪੁਨਰ ਗਠਨ ਕੀਤਾ ਗਿਆ ਹੈ | ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਦੱਸਿਆ ਕਿ ਨਸ਼ਾ ਮੁਕਤੀ ਲਹਿਰ ਨੂੰ ਹੋਰ ਅਸਰਦਾਰ ਬਣਾਉਣ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਬਣਾਈਆ ਵਾਰਡ ਰੱਖਿਆ ਕਮੇਟੀਆਂ ਅਤੇ ਪੇਂਡੂ ਰੱਖਿਆ ਕਮੇਟੀਆਂ ਦੀ ਕਾਰਜਸ਼ੈਲੀ ਨੂੰ ਹੋਰ ਬਿਹਤਰ ਬਣਾਉਣ ਲਈ ਤੇ ਉਨ੍ਹਾਂ ਨਾਲ ਪ੍ਰਸ਼ਾਸਨ ਦਾ ਤਾਲਮੇਲ ਬਣਾ ਕੇ ਰੱਖਣਾ ਹੈ | ਇਹ ਕਮੇਟੀ ਸ਼ਹਿਰਾਂ ਅਤੇ ਪਿੰਡਾਂ ਵਿਚ ਨਿੱਜੀ ਤੌਰ 'ਤੇ ਜਾ ਕੇ ਸ਼ਾਰਨੀ ਅਨੁਸਾਰ ਬੀ.ਡੀ.ਸੀ. ਮੈਂਬਰਾਂ ਦੀ ਚੋਣ ਕਰ ਰਹੀਆਂ ਹਨ | ਹਰਕੀਰਤ ਸਿੰਘ ਡੀ. ਐੱਸ. ਪੀ. ਨੰਗਲ ਨੇ ਦੱਸਿਆ ਕਿ ਹਜ਼ਾਰਾ ਲੋਕ ਅੱਜ ਨਸ਼ਿਆ ਨੂੰ ਛੱਡ ਕੇ ਆਮ ਨਾਗਰਿਕ ਬਣ ਰਹੇ ਹਨ | ਹਰਪ੍ਰੀਤ ਸਿੰਘ ਕਾਹਲੋਂ ਜਿਲ੍ਹਾ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਤੇ ਸ਼ਹਿਰਾਂ ਵਿਚ ਨਸ਼ਾ ਖਤਮ ਕਰਨ ਦੇ ਅਟੁੱਟ ਯਤਨ ਕੀਤੇ ਜਾ ਰਹੇ ਹਨ | ਇਸ ਮੌਕੇ ਨਾਇਬ ਤਹਿਸੀਲਾਦਰ ਸੁਨੀਤਾ ਨੂਰਪੁਰ ਬੇਦੀ, ਮੋਹਿਤ ਉਪ ਜ਼ਿਲ੍ਹਾ ਕੋਆਰਡੀਨੇਟਰ, ਦੀਪਕ ਅਬਰੋਲ ਹਲਕਾ ਕੋਆਰਡੀਨੇਟਰ, ਸੰਜੀਵ ਕੁਮਾਰ ਸੰਜੂ, ਤਜਿੰਦਰ ਸਿੰਘ, ਹੈਪੀ ਭੰਗਲ, ਬਿੱਲਾ ਸਹਿਜੋਵਾਲ, ਬਲਵਿੰਦਰ ਕੈਫ, ਵਿਨੋਦ ਰਾਣਾ, ਰਾਜਬੀਰ ਸਿੰਘ, ਰਾਜਮੁਖ ਸਿੰਘ, ਕੈਪਟਨ ਦਲਜੀਤ ਸਿੰਘ, ਸੁਨੀਲ ਅਡਵਾਲ, ਥਾਣਾ ਮੁਖੀ ਦਾਨਿਸ਼ਵੀਰ ਸਿੰਘ, ਅਮਰਜੀਤ ਸਿੰਘ ਬੀ.ਡੀ.ਪੀ.ਓ. ਨੂਰਪੁਰ ਬੇਦੀ, ਇਸ਼ਾਨ ਚੋਧਰੀ ਬੀ.ਡੀ.ਪੀ.ਓ., ਗੁਰਦੀਪ ਸਿੰਘ ਕਾਰਜ ਸਾਧਕ ਅਫ਼ਸਰ, ਹਰਪ੍ਰੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |