27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਨੂਰਪੁਰ ਬੇਦੀ ਸੈਂਟਰ ਦੀਆਂ 3 ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ <br/>

ਅਜੀਤ ਡੈਸਕ 16-10-2025
ਨੂਰਪੁਰ ਬੇਦੀ, 15 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਦੇ ਮੈਦਾਨ 'ਚ ਨੂਰਪੁਰ ਬੇਦੀ ਸੈਂਟਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਖਿਡਾਰੀਆਂ ਦੀਆਂ ਚੱਲ ਰਹੀਆਂ 3 ਰੋਜ਼ਾ ਖੇਡਾਂ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ | ਅੰਤਿਮ ਦਿਨ ਵਿਦਿਆਰਥੀਆਂ ਨੇ ਕੁਸ਼ਤੀ ਤੇ ਰੱਸਾ ਕੱਸੀ ਸਹਿਤ ਹੋਰਨਾਂ ਵੱਖ-ਵੱਖ ਮੁਕਾਬਿਲਆਂ 'ਚ ਆਪਣੀ ਪ੍ਰਤਿਭਾ ਦਿਖਾਈ ਅਤੇ ਵਿਜੇਤਾ ਰਹੇ ਬੱਚਿਆਂ ਨੂੰ ਸਿੱਖਿਆ ਅਧਿਕਾਰੀਆਂ ਨੇ ਇਨਾਮ ਪ੍ਰਦਾਨ ਕਰ ਕੇ ਉਨ੍ਹਾਂ ਦਾ ਸਨਮਾਨ ਕਰਦਿਆਂ ਹੋਸਲਾ ਅਫਜਾਈ ਕੀਤੀ | ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਝੱਜ, ਰਕੇਸ਼ ਕੁਮਾਰ ਰੋੜੀ ਦੀ ਅਗਵਾਈ ਅਤੇ ਸੈਂਟਰ ਹੈੱਡ ਟੀਚਰ (ਸੀ. ਐੱਚ. ਟੀ.) ਨੂਰਪੁਰ ਬੇਦੀ ਮੈਡਮ ਸੰਗੀਤਾ ਭੰਡਾਰੀ ਦੀ ਦੇਖ-ਰੇਖ ਕਰਵਾਈਆਂ ਗਈਆਂ ਖੇਡਾਂ ਦੌਰਾਨ ਵਿਦਿਆਰਥੀਆਂ ਦੇ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ ਤੇ ਜੇਤੂ ਰਹੇ ਬੱਚਿਆਂ ਨੂੰ ਸੈਂਟਰ ਸਕੂਲ ਨੂਰਪੁਰ ਬੇਦੀ ਦੀ ਸੈਂਟਰ ਹੈੱਡ ਟੀਚਰ ਮੈਡਮ ਸੰਗੀਤਾ ਭੰਡਾਰੀ ਨੇ ਇਨਾਮ ਤਕਸੀਮ ਕੀਤੇ | ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਸੈਂਟਰ ਸਕੂਲ ਨੂਰਪੁਰ ਬੇਦੀ ਅਧੀਨ ਪੈਂਦੇ 8 ਸਕੂਲਾਂ 'ਚ ਸ਼ਾਮਲ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਨੂਰਪੁਰ ਬੇਦੀ, ਪ੍ਰਾਇਮਰੀ ਸਕੂਲ ਲੜਕੀਆਂ ਨੂਰਪੁਰਬੇਦੀ, ਜੱਟਪੁਰ, ਸਿੰਬਲਮਾਜਰਾ, ਕੁੰਭੇਵਾਲ, ਖੇੜੀ, ਸਸਕੌਰ ਤੇ ਸੈਣੀਮਾਜਰਾ ਸਕੂਲਾ ਦੇ 5ਵੀਂ ਜਮਾਤ ਤੱਕ ਦੇ ਵਿਦਿਆਰਥੀ ਭਾਗ ਲੈ ਰਹੇ ਹਨ | ਇਸ ਮੌਕੇ ਲਖਵਿੰਦਰ ਸਿੰਘ ਸੈਣੀ, ਪੂਨਮ ਸ਼ਰਮਾ, ਜਸਪ੍ਰੀਤ ਸਿੰਘ, ਰਵਿੰਦਰ ਸਿੰਘ, ਸੰਜੀਵ ਕੁਮਾਰ, ਸ਼ਾਲੂ ਕੌਸ਼ਲ, ਦੀਪਕ ਚੋਪੜਾ, ਰਣਜੀਤ ਕੌਰ, ਸੋਹਣ ਲਾਲ ਚਨੌਲੀ, ਰਣਵੀਰ ਕੌਰ, ਅਜਮੇਰ ਸਿੰਘ, ਸੋਹਣ ਲਾਲ ਸੈਣੀਮਾਜਰਾ, ਨਵਨੀਤ ਕੌਰ, ਗੁਰਜੀਤ ਕੌਰ, ਬਲਵਿੰਦਰ ਕੌਰ ਤੇ ਅਮਨਿੰਦਰ ਕੌਰ ਆਦਿ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਕੇ. ਵੀ. ਕੇ. ਰੋਪੜ ਵਲੋਂ ਪਰਾਲੀ ਪ੍ਰਬੰਧਨ ਵਿਸ਼ੇ ਤੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਦੁੱਧ ਉਤਪਾਦਕ ਸਹਿਕਾਰੀ ਸਭਾ ਬੈਂਸ ਨੇ ਮੈਂਬਰਾਂ ਨੂੰ ਬੋਨਸ ਵੰਡਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।