27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਕੇ. ਵੀ. ਕੇ. ਰੋਪੜ ਵਲੋਂ ਪਰਾਲੀ ਪ੍ਰਬੰਧਨ ਵਿਸ਼ੇ ਤੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ <br/>

ਅਜੀਤ ਡੈਸਕ 16-10-2025
ਰੂਪਨਗਰ, 15 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੇ ਆਈ. ਸੀ. ਏ. ਆਰ. ਅਟਾਰੀ ਜ਼ੋਨ -1 ਲੁਧਿਆਣਾ ਦੇ ਰਹਿਨੁਮਾਈ ਹੇਠ ਪੀ. ਏ. ਯੂ.- ਕਿ੍ਸ਼ੀ ਵਿਗਿਆਨ ਕੇਂਦਰ ਰੋਪੜ ਵਲੋਂ ਅੱਜ ਪਿੰਡ ਭਾਗੋਮਾਜਰਾ ਵਿਖੇ ਪਰਾਲੀ ਪ੍ਰਬੰਧਨ ਵਿਸ਼ੇ ਦੇ ਸੰਦਰਭ ਵਿਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਇਸ ਕੈਂਪ ਵਿਚ ਭਾਗੋਮਾਜਰਾ, ਚੱਕਲਾਂ, ਲੋਹਾਰੀ, ਸੀਹੋਂਮਾਜਰਾ ਅਤੇ ਰੋਡ ਮਾਜਰਾ ਪਿੰਡਾਂ ਤੋਂ 110 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ | ਇਸ ਕੈਂਪ ਵਿਚ ਇਨ-ਸਿਟੂ ਫ਼ਸਲ ਅਵਸ਼ੇਸ਼ ਪ੍ਰਬੰਧਨ ਦੀ ਮਹੱਤਤਾ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਐਸੋਸੀਏਟ ਡਾਇਰੈਕਟਰ (ਟਰੇਨਿੰਗ) ਡਾ. ਸਤਬੀਰ ਸਿੰਘ ਨੇ ਜ਼ਿਲ੍ਹੇ ਵਿਚ ਇਨ-ਸਿਟੂ ਅਤੇ ਐਕਸ-ਸਿਟੂ ਪ੍ਰਬੰਧਨ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਲਈ ਉਪਲਬਧ ਵਿਕਲਪਾਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ | ਡਾ. ਅਪਰਣਾ (ਪਸ਼ੂ ਪਾਲਣ ਵਿਗਿਆਨ), ਡਾ. ਅੰਕੁਰਦੀਪ ਪ੍ਰੀਤੀ (ਐਗਰੋਫੋਰੈਸਟਰੀ) ਅਤੇ ਡਾ. ਜਗਮਨਜੋਤ ਸਿੰਘ (ਭੂਮੀ ਵਿਗਿਆਨ) ਨੇ ਆਪਣੇ-ਆਪਣੇ ਵਿਭਾਗਾਂ ਵਿਚ ਹੋ ਰਹੀਆਂ ਨਵੀਂ ਤਰੱਕੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਪ੍ਰਦਰਸ਼ਨੀ ਅਤੇ ਵਿਕਰੀ ਕਾਊਾਟਰ ਸੀ, ਜਿਸ ਵਿਚ ਖੇਤੀਬਾੜੀ ਸਾਹਿਤ, ਉੱਚ ਗੁਣਵੱਤਾ ਵਾਲੇ ਬੀਜ ਅਤੇ ਪਸ਼ੂ ਪੋਸ਼ਣ ਉਤਪਾਦ ਦਰਸਾਏ ਅਤੇ ਵਿਕਰੀ ਕੀਤੇ ਗਏ | ਇਹ ਪਹਿਲ ਕਿਸਾਨਾਂ ਨੂੰ ਅਜੋਕੀ ਖੇਤੀ ਲਈ ਜ਼ਰੂਰੀ ਜਾਣਕਾਰੀ ਅਤੇ ਜਿਨਸਾਂ ਤੱਕ ਪਹੁੰਚ ਦੇਣ ਲਈ ਕੀਤੀ ਗਈ | ਸਮਾਗਮ ਦਾ ਅੰਤ ਭਾਗ ਲੈਣ ਵਾਲੇ ਪਿੰਡਾਂ ਦੇ ਸਰਪੰਚਾਂ ਵਲੋਂ ਧੰਨਵਾਦ ਪ੍ਰਗਟਾਵੇ ਨਾਲ ਹੋਇਆ |

ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ 'ਚ ਸੀ. ਪੀ. ਆਰ. ਸੰਬੰਧੀ ਅਮਲੇ ਨੂੰ ਦਿੱਤੀ ਸਿਖ਼ਲਾਈ <br/> ਅਗਲੀ ਖ਼ਬਰ ਨੂਰਪੁਰ ਬੇਦੀ ਸੈਂਟਰ ਦੀਆਂ 3 ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।