27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਮਾਸਟਰ ਅਥਲੀਟ ਐਡਵੋਕੇਟ ਭਲਿਆਣ ਨੇ ਜਿੱਤੇ ਦੋ ਚਾਂਦੀ ਦੇ ਤਗਮੇ <br/>

ਅਜੀਤ ਡੈਸਕ 16-10-2025
ਰੂਪਨਗਰ, 15 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਪ੍ਰਸਿੱਧ ਖਿਡਾਰੀ ਐਡਵੋਕੇਟ ਮਹਿੰਦਰ ਸਿੰਘ ਭਲਿਆਣ ਨੇ ਦੂਜੀਆਂ ਪੰਜਾਬ ਮਾਸਟਰ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਦੇ ਤਮਗੇ ਆਪਣੇ ਨਾਂਅ ਕੀਤੇ ਹਨ | ਇਹ ਖੇਡਾਂ ਬਠਿੰਡਾ ਦੇ ਡੀ. ਏ. ਵੀ. ਕਾਲਜ ਖੇਡ ਮੈਦਾਨ ਵਿਚ ਮਿਲਖਾ ਸਿੰਘ ਮਾਸਟਰ ਕਲੱਬ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਦੇ 500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ | ਐਡਵੋਕੇਟ ਭਲਿਆਣ, ਜੋ ਕਿ 79 ਸਾਲ ਦੇ ਹਨ, ਨੇ 75 + ਉਮਰ ਵਰਗ ਵਿਚ 100 ਮੀਟਰ ਅਤੇ 200 ਮੀਟਰ ਦੌੜ ਵਿਚ ਭਾਗ ਲੈ ਕੇ ਦੋ ਚਾਂਦੀ ਦੇ ਤਮਗੇ ਜਿੱਤੇ ਅਤੇ ਰੂਪਨਗਰ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ | ਖੇਡ ਪ੍ਰਬੰਧਕਾਂ ਵਲੋਂ ਭਾਗੀਦਾਰ ਖਿਡਾਰੀਆਂ ਲਈ ਖਾਣੇ ਅਤੇ ਰਿਹਾਇਸ਼ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ ਅਤੇ ਪੂਰਾ ਸਮਾਰੋਹ ਅਨੁਸ਼ਾਸਨ ਅਤੇ ਖੇਡਾਤਮਕ ਭਾਵਨਾ ਨਾਲ ਸਮਾਪਤ ਹੋਇਆ | ਐਡਵੋਕੇਟ ਭਲਿਆਣ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਉਮਰ ਤੋਂ ਛੋਟੇ ਛੇ ਦੌੜਾਕਾਂ ਨੂੰ ਪਿੱਛੇ ਛੱਡਦਿਆਂ ਇਹ ਪ੍ਰਾਪਤੀ ਹਾਸਲ ਕੀਤੀ ਹੈ | ਉਨ੍ਹਾਂ ਦੇ ਦੋਸਤਾਂ ਅਤੇ ਸਾਥੀ ਖਿਡਾਰੀਆਂ ਨੇ ਇਸ ਉਪਲਬਧੀ ਲਈ ਉਨ੍ਹਾਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਕਣਕ ਦੇ ਬੀਜ ਦੇ ਭਰੇ ਟਰੱਕ ਰਵਾਨਾ- ਸੋਹਾਣਾ, ਖੇੜਾ <br/>... ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ 'ਚ ਸੀ. ਪੀ. ਆਰ. ਸੰਬੰਧੀ ਅਮਲੇ ਨੂੰ ਦਿੱਤੀ ਸਿਖ਼ਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।