27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਖੇਡਾਂ ਦੇ ਹੋਏ ਰੋਚਕ ਮੁਕਾਬਲੇ <br/>

ਅਜੀਤ ਡੈਸਕ 16-10-2025
ਨੂਰਪੁਰ ਬੇਦੀ, 15 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਦੇ ਮੈਦਾਨ 'ਚ ਨੂਰਪੁਰ ਬੇਦੀ ਸੈਂਟਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਖਿਡਾਰੀਆਂ ਦੀਆਂ ਚੱਲ ਰਹੀਆਂ 3 ਰੋਜ਼ਾ ਖੇਡਾਂ ਦੇ ਅੱਜ ਦੂਜੇ ਦਿਨ ਬੇਹੱਦ ਰੋਚਕ ਮੁਕਾਬਲੇ ਹੋਏ, ਜਿਸ ਦੌਰਾਨ ਵਿਦਿਆਰਥੀਆਂ ਨੇ ਦੋੜਾਂ ਤੇ ਕਬੱਡੀ ਸਹਿਤ ਕਈ ਹੋਰਨਾਂ ਮੁਕਾਬਲਿਆਂ 'ਚ ਆਪਣੇ ਜੌਹਰ ਤਖਤਗੜ੍ਹ ਦਿਖਾਏ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਝੱਜ, ਰਕੇਸ਼ ਕੁਮਾਰ ਰੋੜੀ ਦੀ ਅਗਵਾਈ ਅਤੇ ਸੈਂਟਰ ਹੈੱਡ ਟੀਚਰ (ਸੀ.ਐੱਚ.ਟੀ.) ਨੂਰਪੁਰ ਬੇਦੀ ਮੈਡਮ ਸੰਗੀਤਾ ਭੰਡਾਰੀ ਦੀ ਦੇਖ-ਰੇਖ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਦੇ ਅੱਜ ਦੂਜੇ ਦਿਨ ਦਾ ਉਦਘਾਟਨ ਵੱਖ ਵੱਖ ਸਕੂਲਾਂ ਦੀਆਂ ਮਹਿਲਾ ਅਧਿਆਪਕਾਵਾਂ ਨੇ ਸਾਂਝੇ ਤੌਰ 'ਤੇ ਕੀਤਾ | ਸੀ.ਐੱਚ.ਟੀ. ਮੈਡਮ ਸੰਗੀਤਾ ਭੰਡਾਰੀ ਨੇ ਆਖਿਆ ਕਿ ਕੱਲ੍ਹ ਖੇਡਾਂ ਦੇ ਆਖ਼ਰੀ ਦਿਨ ਵਿਦਿਆਰਥੀਆਂ ਦੇ ਵੱਖ ਵੱਖ ਫਾਈਨਲ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਪ੍ਰਦਾਨ ਕਰ ਕੇ ਉਨ੍ਹਾਂ ਦੀ ਹੌਸਲਾ ਅਜਾਈਾ ਕੀਤੀ ਜਾਵੇਗੀ | ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਸੈਂਟਰ ਸਕੂਲ ਨੂਰਪੁਰ ਬੇਦੀ ਅਧੀਨ ਪੈਂਦੇ 9 ਸਕੂਲਾਂ 'ਚ ਸ਼ਾਮਲ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਨੂਰਪੁਰ ਬੇਦੀ, ਪ੍ਰਾਇਮਰੀ ਸਕੂਲ ਲੜਕੀਆਂ ਨੂਰਪੁਰ ਬੇਦੀ, ਜੱਟਪੁਰ, ਸਿੰਬਲ ਮਾਜਰਾ, ਕੁੰਭੇਵਾਲ, ਖੇੜੀ, ਸਸਕੌਰ ਤੇ ਸੈਣੀਮਾਜਰਾ ਸਕੂਲਾਂ ਦੇ 5ਵੀਂ ਜਮਾਤ ਤੱਕ ਦੇ ਵਿਦਿਆਰਥੀ ਭਾਗ ਲੈ ਰਹੇ ਹਨ | ਇਸ ਮੌਕੇ ਲਖਵਿੰਦਰ ਸਿੰਘ ਸੈਣੀ, ਪੂਨਮ ਸ਼ਰਮਾ, ਰਣਜੀਤ ਕੌਰ, ਸੋਹਣ ਲਾਲ ਚਨੌਲੀ, ਰਣਵੀਰ ਕੌਰ, ਅਜਮੇਰ ਸਿੰਘ, ਨਵਨੀਤ ਕੌਰ, ਗੁਰਜੀਤ ਕੌਰ, ਬਲਵਿੰਦਰ ਕੌਰ ਤੇ ਅਮਰਿੰਦਰ ਕੌਰ ਆਦਿ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਸੀਵਰੇਜ ਓਵਰ ਫਲੋਅ ਨਾਲ ਹਸਪਤਾਲ ਨੇੜਲੇ ਵਸਨੀਕਾਂ ਨੂੰ ਹੋ ਰਹੀ ਹੈ ਭਾਰੀ ਪ੍ਰੇਸ਼ਾਨੀ <br/> ਅਗਲੀ ਖ਼ਬਰ ਕੇਂਦਰੀ ਟੀਮ ਨੇ ਅਨਾਜ ਮੰਡੀ ਬੇਲਾ 'ਚ ਬਦਰੰਗੇ ਝੋਨੇ ਦੇ ਸੈਂਪਲ ਕੀਤੇ ਇਕੱਠੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।