ਰੂਪਨਗਰ, 16 ਅਕਤੂਬਰ (ਸਤਨਾਮ ਸਿੰਘ ਸੱਤੀ)-ਪੀ.ਅੱੈਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) ਪੰਜਾਬ ਦੇ ਸੱਦੇ 'ਤੇ ਰੂਪਨਗਰ ਸਬ ਡਿਵੀਜ਼ਨ ਦੀ ਚੋਣ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਅਕਬਰਪੁਰ (ਸਰਕਲ ਪ੍ਰਧਾਨ ਰੂਪਨਗਰ), ਬਨਵਾਰੀ ਲਾਲ ਮੱਟੂ (ਸਰਕਲ ਆਗੂ), ਕਵਲਜੀਤ ਸਿੰਘ (ਸਰਕਲ ਆਗੂ) ਅਤੇ ਰਜਿੰਦਰ ਸਿੰਘ (ਡਿਵੀਜ਼ਨ ਪ੍ਰਧਾਨ ਰੂਪਨਗਰ) ਨੇ ਕੀਤੀ | ਚੋਣ ਪ੍ਰਕਿਰਿਆ ਸਰਬਸੰਮਤੀ ਨਾਲ ਨੇਪਰੇ ਚੜ੍ਹੀ, ਜਿਸ ਵਿਚ ਕਰਮ ਸਿੰਘ ਨੂੰ ਮੁੜ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਚੁਣੇ ਗਏ ਹੋਰ ਅਹੁਦੇਦਾਰਾਂ ਵਿਚ ਜਸਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ,ਅਮਰੀਕ ਸਿੰਘ ਮੀਤ ਪ੍ਰਧਾਨ, ਕੁਲਜੀਤ ਸਿੰਘ ਮੀਤ ਪ੍ਰਧਾਨ,ਰਵਿੰਦਰ ਸਿੰਘ ਸਕੱਤਰ,ਰਾਮ ਸਿੰਘ ਸਹਾਇਕ ਸਕੱਤਰ, ਤਰਨਪ੍ਰੀਤ ਕੌਰ ਪ੍ਰਚਾਰ ਸਕੱਤਰ, ਗੁਰਜੀਤ ਸਿੰਘ ਕੈਸ਼ੀਅਰ, ਸ਼ੁਭਮ ਗਹਿਲੋਤ ਐਡੀਟਰ, ਓਮਾ ਰਾਣੀ ਅਤੇ ਨਿਸ਼ਾ ਰਾਣੀ ਸਲਾਹਕਾਰ ਸ਼ਾਮਲ ਹਨ | ਚੁਣੇ ਗਏ ਅਹੁਦੇਦਾਰਾਂ ਨੇ ਸਰਕਲ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਫੈਡਰੇਸ਼ਨ ਦੀ ਟੀਮ ਪੂਰੀ ਤਨਦੇਹੀ ਨਾਲ ਕਰਮਚਾਰੀਆਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ ਅਤੇ ਜਥੇਬੰਦੀ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਉਣ ਲਈ ਸਿਰਤੋੜ ਯਤਨ ਕਰੇਗੀ |