ਸ੍ਰੀ ਅਨੰਦਪੁਰ ਸਾਹਿਬ, 16 ਅਕਤੂਬਰ (ਕਰਨੈਲ ਸਿੰਘ)-ਸਰਕਾਰੀ ਆਦਰਸ਼ ਸੀ. ਸੈ. ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਦੇ 11ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਵਿਦਿਆਰਥੀ ਅਨੁਰਾਗ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਕਰਵਾਏ ਪੇ੍ਰਰਨਾ ਪ੍ਰੋਗਰਾਮ ਵਿਚ ਭਾਗ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਨੀਰਜ ਵਰਮਾ ਨੇ ਕਿਹਾ ਕਿ ਇਹ ਪ੍ਰੋਗਰਾਮ ਵਡਨਗਰ (ਗੁਜਰਾਤ) ਵਿਖੇ ਕਰਵਾਇਆ ਗਿਆ ਸੀ, ਜੋ ਇਕ ਹਫ਼ਤੇ ਦਾ ਰਿਹਾਇਸ਼ੀ ਸਿੱਖਿਆ ਪ੍ਰੋਗਰਾਮ ਹੈ | ਇਸ ਦੌਰਾਨ ਅਨੁਰਾਗ ਨੇ ਵਿਭਿੰਨ ਰਾਜਾਂ ਤੋਂ ਆਏ ਵਿਦਿਆਰਥੀਆਂ ਨਾਲ ਮਿਲਜੁਲ ਕਰ ਨਵੇਂ ਅਨੁਭਵ ਸਾਂਝੇ ਕੀਤੇ | ਪਿ੍ੰਸੀਪਲ ਨੀਰਜ ਵਰਮਾ ਵਲੋਂ ਅਨੁਰਾਗ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ | ਸਕੂਲ ਇੰਚਾਰਜ ਚਰਨਜੀਤ ਸਿੰਘ ਥਾਨਾਂ ਤੇ ਸਟਾਫ਼ ਵਲੋਂ ਅਨੁਰਾਗ ਨੂੰ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੈਕ. ਬਲਕਾਰ ਸਿੰਘ , ਲੈਕ. ਬਲਜੀਤ ਕੌਰ, ਲੈਕ. ਮੁਕੇਸ਼ ਕੁਮਾਰ, ਲੈਕ. ਗੁਰਚਰਨ ਸਿੰਘ, ਲੈਕ. ਸੋਹਨ ਸਿੰਘ ਚਾਹਲ, ਲੈਕ: ਪਵਨ ਕੁਮਾਰ, ਲੈਕ. ਰਜਨੀਸ਼ ਕੁਮਾਰ, ਦਪਿੰਦਰ ਕੌਰ, ਹਰਸਿਮਰਨ ਸਿੰਘ, ਗੁਰਪ੍ਰੀਤ ਕੌਰ, ਅਜਵਿੰਦਰ ਕੌਰ ਤੇ ਹੋਰ ਹਾਜ਼ਰ ਸਨ |