13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਰਕਾਰੀ ਕੰਨਿਆ ਸਕੂਲ ਵਿਖੇ ਸਿੱਖਿਆ ਮੇਲਾ ਕਰਵਾਇਆ <br/>

ਅਜੀਤ ਡੈਸਕ 17-10-2025
ਸ੍ਰੀ ਅਨੰਦਪੁਰ ਸਾਹਿਬ, 16 ਅਕਤੂਬਰ (ਕਰਨੈਲ ਸਿੰਘ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਨਾਲ ਸਬੰਧਿਤ ਮੇਲਾ ਲਗਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਬਹੁਤ ਵਧੀਆ ਮਾਡਲ ਤਿਆਰ ਕੀਤੇ | ਇਹ ਮੇਲੇ ਬੱਚਿਆਂ ਦੀ ਵਿਸ਼ੇ ਵਿਚ ਰੁਚੀ ਵਧਾਉਣ ਲਈ ਅਤੇ ਵਿਸ਼ੇ ਨਾਲ ਸੰਬੰਧਿਤ ਧਾਰਨਾਵਾਂ ਨੂੰ ਸੁਖਾਲੇ ਢੰਗਾਂ ਤੇ ਖੇਡ ਵਿਧੀਆਂ ਰਾਹੀਂ ਸਿੱਖਣ ਸਿਖਾਉਣ ਲਈ ਲਗਾਏ ਜਾ ਰਹੇ ਹਨ | ਪਿ੍ੰਸੀਪਲ ਨੀਰਜ ਕੁਮਾਰ ਵਰਮਾ ਨੇ ਦੱਸਿਆ ਕਿ ਇਹ ਮੇਲੇ ਨਾ ਸਿਰਫ਼ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਜਗਿਆਸਾ ਵਿਚ ਵਾਧਾ ਕਰਦੇ ਹਨ ਬਲਕਿ ਰੋਜ਼ਾਨਾ ਕਲਾਸ ਰੂਮ ਅਧਿਆਪਨ ਤੋਂ ਹੱਟ ਕੇ ਵਿਦਿਆਰਥੀਆਂ ਦੀ ਵਿਸ਼ੇ ਸਬੰਧੀ ਗਿਆਨ ਪੱਧਰ ਨੂੰ ਉੱਚਾ ਚੁੱਕਣ ਦਾ ਸਾਧਨ ਵੀ ਬਣਦੇ ਹਨ | ਇਸ ਮੌਕੇ ਗੁਰਪ੍ਰੀਤ ਕੌਰ, ਦਲਜੀਤ ਕੌਰ, ਅਮਰਜੀਤ ਕੌਰ, ਧਨਰਾਜ ਸਿੰਘ ਸੁਮਨ ਚਾਦਲਾ, ਬਲਜੀਤ ਕੌਰ, ਜਤਿੰਦਰ ਪਾਲ ਸਹਿਦੇਵ, ਹਰਪ੍ਰੀਤ ਬਾਵਾ, ਮਨਜਿੰਦਰ ਕੌਰ, ਮੀਨਾ ਦੇਵੀ, ਪੂਜਾ ਰਾਣੀ, ਪੁਸ਼ਪਾ ਦੇਵੀ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਸਕੂਲ ਦੇ ਵਿਦਿਆਰਥੀ ਅਨੁਰਾਗ ਨੇ ਭਾਰਤ ਸਰਕਾਰ ਦੇ ਪੇ੍ਰਰਨਾ ਪ੍ਰੋਗਰਾਮ 'ਚ ਲਿਆ ਭਾਗ <br/> ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਡੀ. ਐੱਸ. ਪੀ. ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।