ਭਰਤਗੜ੍ਹ, 16 ਅਕਤੂਬਰ (ਜਸਬੀਰ ਸਿੰਘ ਬਾਵਾ)-ਪੰਜਾਬ ਸਰਕਾਰ ਵਲੋਂ ਆਰੰਭੀ ਪਰਾਲੀ ਪ੍ਰਬੰਧਨ ਤੇ ਹਵਾ ਪ੍ਰਦੂਸ਼ਣ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਤਹਿਤ ਭਰਤਗੜ੍ਹ ਦੇ ਸਰਕਾਰੀ ਹਸਪਤਾਲ 'ਚ ਖੇਤੀਬਾੜੀ ਵਿਭਾਗ ਰੂਪਨਗਰ ਤੇ ਸਿਹਤ ਵਿਭਾਗ ਰੂਪਨਗਰ ਵਲੋਂ ਆਸ਼ਾ ਮਹਿਲਾਵਾਂ ਲਈ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ | ਮੁੱਖ ਖੇਤੀਬਾੜੀ ਅਧਿਕਾਰੀ ਡਾ. ਗੁਰਮੇਲ ਸਿੰਘ, ਡਾ. ਪੰਕਜ ਸਿੰਘ ਅਤੇ ਐੱਸ. ਐੱਮ. ਓ. ਡਾ. ਆਨੰਦ ਘਈ ਨੇ ਪਰਾਲੀ ਪ੍ਰਬੰਧਨ ਤੇ ਹਵਾ ਪ੍ਰਦੂਸ਼ਣ ਰੋਕਥਾਮ ਬਾਰੇ ਜਾਗਰੂਕ ਕੀਤਾ | ਹੋਰਨਾਂ ਅਧਿਕਾਰੀਆਂ 'ਚ ਡਾ. ਕੁਨਾਲ ਫਰਵਾਨ ਡਾ. ਗੁਰਜੀਤ ਸਿੰਘ, ਡਾ. ਆਕਾਸ਼ਦੀਪ ਚਾਹਲ, ਜਸਵਿੰਦਰ ਕੰਬੋਜ, ਗੁਰਪ੍ਰੀਤ ਸਿੰਘ, ਹਰਸਵਰਾਜ ਸਿੰਘ ਨੇ ਪਰਾਲੀ ਪ੍ਰਬੰਧਨ ਦੀਆਂ ਨਵੀਆਂ ਤਕਨੀਕਾਂ, ਪਰਾਲੀ ਸਾੜਨ ਨਾਲ ਹੋਣ ਵਾਲੇ ਵਾਤਾਵਰਨ ਨੂੰ ਨੁਕਸਾਨਾਂ ਅਤੇ ਰੋਕਥਾਮ ਲਈ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਇਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਸਿਰਫ਼ ਹਵਾ ਪ੍ਰਦੂਸ਼ਣ ਹੀ ਨਹੀਂ ਵਧਦਾ, ਸਗੋਂ ਮਿੱਟੀ ਦੀ ਉਪਜਾਊ ਤਾਕਤ ਵੀ ਘਟਦੀ ਹੈ, ਜੇਕਰ ਕਿਸਾਨ ਪਰਾਲੀ ਦਾ ਸਹੀ ਪ੍ਰਬੰਧਨ ਕਰਨ, ਤਾਂ ਖੇਤਾਂ 'ਚ ਖਾਦ ਵਜੋਂ ਪਰਾਲੀ ਦੀ ਵਰਤੋਂ ਹੋ ਸਕਦੀ ਹੈ, ਜਿਸ ਨਾਲ ਲਾਗਤ ਘਟਦੀ ਹੈ, ਸਮੂਹ ਆਸ਼ਾ ਮਹਿਲਾਵਾਂ ਪਿੰਡ ਪੱਧਰ 'ਤੇ ਲੋਕਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਜਾਗਰੂਕ ਕਰਨ |