ਬੈਂਗਲੁਰੂ, 16 ਅਕਤੂਬਰ (ਪੀ. ਟੀ. ਆਈ.)-ਬੀ.ਬੀ.ਐਮ.ਪੀ. ਦੇ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਅਤੇ ਉਨ੍ਹਾਂ ਦੀ ਪਤਨੀ ਸੁਧਾ ਮੂਰਤੀ ਨੇ ਕਰਨਾਟਕ 'ਚ ਚੱਲ ਰਹੇ ਜਾਤੀ ਸਰਵੇਖਣ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ | ਕੁਝ ਦਿਨ ਪਹਿਲਾਂ ਜਦੋਂ ਗਣਨਾਕਾਰ ਸਰਵੇਖਣ ਲਈ ਗਏ ਸਨ, ਤਾਂ ਸੁਧਾ ਮੂਰਤੀ ਅਤੇ ਨਾਰਾਇਣ ਮੂਰਤੀ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਹ ਸਰਵੇਖਣ ਸਾਡੇ ਘਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਪੱਛੜੇ ਭਾਈਚਾਰੇ ਨਾਲ ਸੰਬੰਧਿਤ ਨਹੀਂ ਹਾਂ | ਇਸ ਲਈ ਅਸੀਂ ਸਰਕਾਰ ਦੁਆਰਾ ਕਰਵਾਏ ਗਏ ਇਸ ਸਰਵੇਖਣ 'ਚ ਹਿੱਸਾ ਨਹੀਂ ਲਵਾਂਗੇ |