15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪਿੰਡ ਮਜਾਰੀ ਦਾ ਇਕ ਦਿਨਾਂ ਦੰਗਲ 27 ਨੂੰ

ਅਜੀਤ ਡੈਸਕ 18-10-2025
ਸੁਖਸਾਲ, 17 ਅਕਤੂਬਰ (ਧਰਮ ਪਾਲ)-ਨੇੜਲੇ ਪਿੰਡ ਮਜਾਰੀ ਵਿਖੇ ਪੰਚਾਇਤ, ਛਿੰਝ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਦਿਨਾਂ ਵਿਸ਼ਾਲ ਦੰਗਲ 27 ਅਕਤੂਬਰ ਨੂੰ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਗੁਰਚਰਨ ਸਿੰਘ ਸੋਢੀ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਝੰਡੀ ਦੀ ਕੁਸ਼ਤੀ ਵਿਚ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜਿੱਥੇ ਇਸ ਦੰਗਲ ਵਿਚ ਸੱਦੇ ਹੋਏ ਅਖਾੜਿਆਂ ਤੋਂ ਪਹਿਲਵਾਨ ਆਪਣੀ ਤਾਕਤ ਦੇ ਜੌਹਰ ਵਿਖਾਉਣਗੇ ਉੱਥੇ ਹੀ ਵੱਡੀ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਅਤੇ ਛੋਟਾ ਸਦਾਮ ਹੁਸ਼ਿਆਰਪੁਰ ਦਰਮਿਆਨ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਬਾਰੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ |

ਪਿਛਲੀ ਖ਼ਬਰ ਪਹਾੜਪੁਰ 'ਚ ਗੁੱਜਰ ਭਵਨ ਦਾ ਜਲਦੀ ਹੋਵੇਗਾ ਨਿਰਮਾਣ ਕਾਰਜ ਸ਼ੁਰੂ- ਬੈਂਸ <br/> ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।