ਸ੍ਰੀ ਚਮਕੌਰ ਸਾਹਿਬ, 17 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਮਾਤਾ ਦੇਵੀ ਸੱਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜ਼ਨ ਹੋਮ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਆਈ ਟੀਮ ਨੇ ਬਜ਼ੁਰਗਾਂ ਨਾਲ ਦੀਵਾਲੀ ਮਨਾਈ ਅਤੇ ਉਨ੍ਹਾਂ ਨੂੰ ਤੋਹਫ਼ੇ ਵੰਡੇ | ਪ੍ਰੋ:ਮਨੀਸ਼ਾ ਮਲਹੋਤਰਾ ਡਾਇਰੈਕਟਰ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੰਪਿਊਟਿੰਗ ਚੰਡੀਗੜ੍ਹ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋ. ਜਗਵਿੰਦਰ ਸਿੰਘ ਪ੍ਰੋਗਰਾਮ ਅਫ਼ਸਰ (ਆਈ.ਐੱਸ.ਆਰ.)ਦੀ ਰਹਿਨੁਮਾਈ ਹੇਠ ਮਨਾਈ ਦੀਵਾਲੀ ਮੌਕੇ 45 ਵਿਦਿਆਰਥੀਆਂ ਦੇ ਸਮੂਹ ਨੇ ਸੀਨੀਅਰ ਸਿਟੀਜ਼ਨ ਹੋਮ ਵਿਖੇ ਬਜ਼ੁਰਗਾਂ ਨਾਲ ਮਿਲ ਕੇ ਦੀਵਾਲੀ ਮਨਾਈ | ਵਿਦਿਆਰਥੀਆਂ ਵਲੋਂ ਸੁੰਦਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸੀਨੀਅਰ ਸਿਟੀਜ਼ਨ ਹੋਮ ਦੇ ਚੇਅਰਮੈਨ ਪ੍ਰੋ. ਆਰ. ਸੀ. ਢੰਡ ਤੇ ਐਗਜ਼ੀਕਿਊਟਿਵ ਮੈਂਬਰਾਂ ਕੈਪਟਨ ਹਰਪਾਲ ਸਿੰਘ ਸੰਧੂਆਂ , ਡਾ. ਰਾਜਪਾਲ ਸਿੰਘ, ਡਾ. ਸ਼ਰਮਾ, ਪਿ੍ੰਸੀਪਲ ਅਮਰਜੀਤ ਸਿੰਘ ਮਾਵੀ, ਮੈਨੇਜਰ ਸ੍ਰੀਮਤੀ ਆਸ਼ਾ ਰਾਣੀ ਤੇ ਸਟਾਫ਼ ਮੈਂਬਰਾਂ ਨੇ ਪ੍ਰੋ. ਜਗਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰਪਾਓ ਬਖਸ਼ਿਸ਼ ਕੀਤੇ ਗਏ | ਟੀਮ ਮੈਂਬਰਾਂ ਨੇ ਬਿਰਧ ਆਸ਼ਰਮ ਵਿਚ ਬਜ਼ੁਰਗਾਂ ਨੂੰ ਕੱਪੜੇ, ਫਲ, ਮਠਿਆਈਆਂ ਤੇ ਤੋਹਫ਼ੇ ਵੰਡੇ ਅਤੇ ਫੁਲਝੜੀਆ ਚਲਾ ਕੇ ਬਜ਼ੁਰਗਾਂ ਨਾਲ ਖ਼ੁਸ਼ੀ ਸਾਂਝੀ ਕੀਤੀ | ਇਸ ਮੌਕੇ ਬਜ਼ੁਰਗਾਂ ਨੇ ਸਮੁੱਚੀ ਟੀਮ ਨੂੰ ਅਸ਼ੀਰਵਾਦ ਦਿੱਤਾ |