14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਰਾਜਪਾਲ ਵਲੋਂ ਪਿ੍ੰਸੀਪਲ ਭੱਲੜੀ ਐਪਰੀਸੀਏਸ਼ਨ ਐਵਾਰਡ ਨਾਲ ਸਨਮਾਨਿਤ <br/>

ਅਜੀਤ ਡੈਸਕ 18-10-2025
ਨੰਗਲ, 17 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਬਦਲੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਦੇ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਨੂੰ ਐਪਰੀਸੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਸਬੰਧ ਵਿਚ ਪੰਜਾਬ ਰਾਜ ਭਵਨ ਵਿਖੇ ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਰਾਜ ਸ਼ਾਖਾ ਦੇ ਸਾਲਾਨਾ ਸਮਾਗਮ ਮੌਕੇ ਕਰਵਾਏ ਇਸ ਸਮਾਗਮ ਵਿਚ ਰਾਜਪਾਲ ਵਲੋਂ ਜ਼ਿਲਾ ਰੈੱਡ ਕਰਾਸ ਸ਼ਾਖਾਵਾਂ, ਡਿਪਟੀ ਕਮਿਸ਼ਨਰਾਂ, ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਅਤੇ ਸਮਾਜਿਕ ਸੇਵਕਾਂ ਨੂੰ ਮਾਨਵਤਾਵਾਦੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ, ਰਾਜਪਾਲ ਦੇ ਪਿ੍ੰਸੀਪਲ ਸਕੱਤਰ ਵੀ.ਪੀ. ਸਿੰਘ, ਵਿਸ਼ੇਸ਼ ਸਕੱਤਰ (ਸਿਹਤ) ਘਣਸ਼ਿਆਮ ਥੋਰੀ, ਸਕੱਤਰ ਜਨਰਲ (ਪ੍ਰਸ਼ਾਸਨ) ਗੋਰੀ ਪਰਾਸ਼ਰ ਜੋਸ਼ੀ, ਡਾਇਰੈਕਟਰ ਸਿਹਤ ਸੇਵਾਵਾਂ ਤੇ ਵਾਇਸ ਚੇਅਰਪਰਸਨ, ਪੰਜਾਬ ਰੈੱਡ ਕ੍ਰਾਸ ਡਾ. ਹਿਤੇਂਦਰ ਕੌਰ ਅਤੇ ਪੰਜਾਬ ਰੈੱਡ ਕਰਾਸ ਦੇ ਸਕੱਤਰ ਸ਼ਿਵ ਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ, ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆਂ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਸਤਿਆ ਦੇਵੀ ਮੈਮੋਰੀਅਲ ਸਿਟੀਜ਼ਨ ਹੋਮ 'ਚ ਦੀਵਾਲੀ ਮਨਾਈ <br/> ਅਗਲੀ ਖ਼ਬਰ ਵਣ ਰੇਂਜ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।