ਨੂਰਪਰ ਬੇਦੀ, 17 ਅਕਤੂਬਰ (ਵਿੰਦਰਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਗਰੇਵਾਲ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਮਿਲਕ ਪਲਾਟ ਦੇ ਡਾਇਰੈਕਟਰ ਹਰਕੇਤ ਸਿੰਘ ਕੋਲਾਪੁਰ ਨੇ ਸ਼ਿਰਕਤ ਕੀਤੀ | ਉਨਾਂ ਨਾਲ ਐੱਮ. ਪੀ .ਏ ਮਹਿਕਪ੍ਰੀਤ ਸਿੰਘ ਬੈਂਸ ਵੀ ਹਾਜ਼ਰ ਸਨ | ਇਸ ਮੌਕੇ ਡਾਇਰੈਕਟਰ ਕੋਲਾਪੁਰ ਨੇ ਸਭਾ ਦਾ ਕੁੱਲ 2 ਲੱਖ 30000 ਰੁਪਏ ਦੀ ਰਾਸ਼ੀ ਦਾ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਤਕਸੀਮ ਕੀਤਾ | ਇਸ ਮੋਕੇ 'ਤੇ ਡਾਇਰੈਕਟਰ ਕੌਲਾਪੁਰ ਨੇ ਵੇਰਕਾ ਮਿਲਕ ਪਲਾਟ ਵਲੋਂ ਪਸ਼ੂ ਪਾਲਕਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਬੰਧੀ ਦੱਸਿਆ ਤੇ ਵੱਧ ਤੋਂ ਵੱਧ ਇਨ੍ਹਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਨੌਜਵਾਨਾਂ ਨੂੰ ਇਸ ਲਾਹੇਵੰਦ ਕਿੱਤਾ ਨੂੰ ਅਪਨਾਉਣ ਦੀ ਵੀ ਅਪੀਲ ਕੀਤੀ | ਐੱਮ. ਪੀ. ਏ ਮਹਿਕਪ੍ਰੀਤ ਸਿੰਘ ਨੇ ਵੀ ਵੇਰਕਾ ਮਿਲਕ ਪਲਾਟ ਦੀ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ | ਸਭਾ ਦੇ ਸਕੱਤਰ ਚੌਧਰੀ ਦੇਵ ਕਿਸ਼ਨ ਚੌਹਾਨ ਨੇ ਦੱਸਿਆ ਕਿ ਸਭ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ 'ਚ ਪਹਿਲਾਂ ਸਥਾਨ ਹੁਸਨ ਚੰਦ, ਦੂਸਰਾ ਦਮਨਪ੍ਰੀਤ ਸਿੰਘ ਜਦਕਿ ਕਰਮਜੀਤ ਸਿੰਘ ਗਰੇਵਾਲ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ | ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਗਰੇਵਾਲ ਮੀਤ ਪ੍ਰਧਾਨ ਸੁਰਜੀਤ ਕੌਰ, ਸਕੱਤਰ ਦੇਵ ਕਿਸ਼ਨ ਚੌਹਾਨ ਤੇ ਹੋਰ ਹਾਜ਼ਰ ਸਨ |