13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕਜੌਲੀ ਵਾਟਰ ਵਰਕਸ ਦੀਆਂ ਪਾਈਪਾਂ ਲੀਕ, ਕਿਸਾਨਾਂ ਦੀ ਪੱਕੀ ਜੀਰੀ 'ਚ ਵੜਿਆ ਪਾਣੀ <br/>

ਅਜੀਤ ਡੈਸਕ 18-10-2025
ਮੋਰਿੰਡਾ, 17 ਅਕਤੂਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਨੇੜਲੇ ਪਿੰਡ ਕਜੌਲੀ ਜਿੱਥੋਂ ਨਹਿਰ ਵਿਚੋਂ ਚੁੱਕ ਕੇ ਪਾਣੀ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਜਾਂਦਾ ਹੈ, ਪਿੰਡ ਕਜੌਲੀ ਲਾਗੇ ਪਾਣੀ ਦੀਆਂ ਪਾਈਪਾਂ ਅਕਸਰ ਹੀ ਲੀਕ ਹੁੰਦੀਆਂ ਰਹਿੰਦੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਕਜੌਲੀ, ਪ੍ਰੀਤਮ ਸਿੰਘ ਕਜੌਲੀ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਬਲਦੀਪ ਸਿੰਘ ਨੇ ਦੱਸਿਆ ਕਿ ਸਾਡੀ ਜੀਰੀ ਪੱਕ ਚੁੱਕੀ ਹੈ, ਪਰ ਪਾਈਪਾਂ ਲੀਕ ਹੋਣ ਕਾਰਨ ਉਸ ਵਿਚ ਪਾਣੀ ਭਰ ਗਿਆ ਤੇ ਉਸਦੀ ਕਟਾਈ ਨਹੀਂ ਹੋ ਸਕਦੀ | ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਈ ਵਾਰ ਮਹਿਕਮੇ ਵਾਲਿਆਂ ਨੂੰ ਪਾਣੀ ਬੰਦ ਕਰਨ ਬਾਰੇ ਕਿਹਾ ਜਾ ਚੁੱਕਿਆ ਹੈ ਪ੍ਰੰਤੂ ਮਹਿਕਮਾ ਇਸ ਬਾਰੇ ਬਿਲਕੁਲ ਵੀ ਪ੍ਰਵਾਹ ਨਹੀਂ ਕਰ ਰਿਹਾ | ਉਨ੍ਹਾਂ ਕਿਹਾ ਕਿ ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਤਿੰਨ ਨੰਬਰ ਪਾਈਪ ਤੇ ਚਾਰ ਨੰਬਰ ਪਾਈਪ ਪਾਈ ਹੋਈ ਹੈ, ਉਨ੍ਹਾਂ ਦੋਨਾਂ ਵਿਚੋਂ ਪਾਣੀ ਲੀਕ ਹੋ ਰਿਹਾ ਹੈ ਅਤੇ ਸਾਡੀ ਪੱਕੀ ਹੋਈ ਜੀਰੀ ਦੇ ਖੇਤ ਪਾਣੀ ਨਾਲ ਭਰੇ ਹੋਏ ਹਨ | ਇਸੇ ਸਬੰਧ ਵਿਚ ਜਦੋਂ ਵਾਟਰ ਸਪਲਾਈ ਵਿਭਾਗ ਦੇ ਜੇਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਜੌਲੀ ਤੋਂ ਜੋ ਪਾਈਪਾਂ ਚੰਡੀਗੜ੍ਹ ਨੂੰ ਜਾ ਰਹੀਆਂ ਹਨ, ਉਨ੍ਹਾਂ ਵਿਚੋਂ ਕੁੱਝ ਪਾਈਪਾਂ ਦੀ ਦੇਖ ਰੇਖ ਚੰਡੀਗੜ੍ਹ ਵਾਟਰ ਸਪਲਾਈ ਵਾਲੇ ਕਰਦੇ ਹਨ | ਦੋ ਪਾਈਪਾਂ ਦੀ ਦੇਖ ਭਾਲ ਗਮਾਡਾ ਵਾਲੇ ਕਰਦੇ ਹਨ ਅਤੇ ਬਾਕੀ ਕੁੱਝ ਵਾਟਰ ਸਪਲਾਈ ਵਿਭਾਗ ਪੰਜਾਬ ਕਰਦਾ ਹੈ | ਜਿਸ ਪਾਈਪ ਵਿਚ ਲੀਕਿੰਗ ਹੈ, ਉਹ ਪਾਈਪ ਚੰਡੀਗੜ੍ਹ ਦੇ ਅਧਿਕਾਰ ਖੇਤਰ ਵਿਚ ਆ ਰਹੀ ਹੈ | ਹੁਣ ਇਹ ਵੇਖਣਾ ਹੋਵੇਗਾ ਕਿ ਕਿਸਾਨਾਂ ਦੀ ਜ਼ਮੀਨ ਵਿਚ ਹੋ ਰਹੀ ਪਾਣੀ ਦੀ ਲੀਕੇਜ ਨੂੰ ਕੌਣ ਬੰਦ ਕਰੇਗਾ |

ਪਿਛਲੀ ਖ਼ਬਰ ਸਰਕਾਰੀ ਸਕੂਲ ਗੜ੍ਹੀ ਦਾ ਸੈਂਟਰ ਤੇ ਬਲਾਕ ਖੇਡਾਂ 'ਚ ਚੰਗਾ ਪ੍ਰਦਰਸ਼ਨ <br/> ਅਗਲੀ ਖ਼ਬਰ ਪਿੰਡ ਗਰੇਵਾਲ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਮੁਨਾਫ਼ਾ ਵੰਡਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।