13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪਿੰਡ ਭਲਿਆਣ 'ਚ ਆਂਗਣਵਾੜੀ ਸੈਂਟਰ ਦਾ ਉਦਘਾਟਨ <br/>

ਅਜੀਤ ਡੈਸਕ 18-10-2025
ਬੇਲਾ, 17 ਅਕਤੂਬਰ (ਮਨਜੀਤ ਸਿੰਘ ਸੈਣੀ)-ਪਿੰਡ ਭਲਿਆਣ ਵਿਚ ਨਵੇਂ ਆਂਗਣਵਾੜੀ ਸੈਂਟਰ ਦਾ ਉਦਘਾਟਨ ਸਮਾਰੋਹ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ | ਰਿਬਨ ਕਟਿੰਗ ਸਮਾਰੋਹ ਦੇ ਮੁੱਖ ਮਹਿਮਾਨ ਏ.ਪੀ.ਓ ਸੁਖਬੀਰ ਸਿੰਘ , ਜੇ. ਈ. ਨਵਦੀਪ ਸਿੰਘ ਤੇ ਜਸਬੀਰ ਕੌਰ (ਸੁਪਰਵਾਈਜ਼ਰ ਬਾਲ ਵਿਕਾਸ ਵਿਭਾਗ) ਸ੍ਰੀ ਚਮਕੌਰ ਸਾਹਿਬ ਸਨ | ਮੈਡਮ ਜਸਬੀਰ ਕੌਰ ਵਲੋਂ ਸਰਪੰਚ ਸਤਵੀਰ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਉੱਤਮ ਤੇ ਕੁਆਲਿਟੀ ਵਾਲੇ ਆਂਗਣਵਾੜੀ ਕੰਮ ਦੀ ਪ੍ਰਸ਼ੰਸਾ ਕੀਤੀ ਗਈ | ਸਰਪੰਚ ਸਤਵੀਰ ਸਿੰਘ ਵਲੋਂ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਗ੍ਰਾਮ ਪੰਚਾਇਤ ਵਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਨਰਿੰਦਰ ਸਿੰਘ ਪੰਚ, ਬਲਜਿੰਦਰ ਸਿੰਘ ਪੰਚ, ਸਤਨਾਮ ਸਿੰਘ ਪੰਚ, ਕਮਲਪ੍ਰੀਤ ਕੌਰ ਪੰਚ, ਹਰਜੀਤ ਕੌਰ ਪੰਚ, ਨਿਰਮਲ, ਇੰਦਰਜੀਤ, ਬਲਜਿੰਦਰ ਕੌਰ, ਸੁਰਿੰਦਰ ਕੌਰ, ਸੂਬੇਦਾਰ ਹਿੰਮਤ ਸਿੰਘ, ਬਹਾਦਰ ਸਿੰਘ, ਅਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਲਜ਼ਾਰ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਮਾ ਕਿ੍ਸ਼ਨਾ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨੇ ਕੰਬਲ ਵੰਡੇ <br/> ਅਗਲੀ ਖ਼ਬਰ ਸਰਕਾਰੀ ਸਕੂਲ ਗੜ੍ਹੀ ਦਾ ਸੈਂਟਰ ਤੇ ਬਲਾਕ ਖੇਡਾਂ 'ਚ ਚੰਗਾ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।