13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਰਾਮਾ ਕਿ੍ਸ਼ਨਾ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨੇ ਕੰਬਲ ਵੰਡੇ <br/>

ਅਜੀਤ ਡੈਸਕ 18-10-2025
ਨੂਰਪੁਰ ਬੇਦੀ, 17 ਅਕਤੂਬਰ (ਵਿੰਦਰਪਾਲ ਝਾਂਡੀਆਂ)-ਰਾਮਾ ਕਿ੍ਸ਼ਨਾ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਵਲੋਂ ਪਿੰਡ ਮੇਘਪੁਰ ਸਥਿਤ ਜਿੰਦਾ ਜੀਵ ਬੇਸਹਾਰਾ ਆਸ਼ਰਮ ਵਿਚ ਰਹਿ ਰਹੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਨੂੰ ਕੰਬਲ ਵੰਡੇ ਗਏ | ਇਸ ਮੌਕੇ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਦੇ ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ ਤੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ | ਕੇਸ਼ਵ ਕੁਮਾਰ ਨੇ ਕਿਹਾ, ''ਦੀਵਾਲੀ ਸਿਰਫ਼ ਦੀਵੇ ਜਗਾਉਣ ਦਾ ਨਹੀਂ, ਸਗੋਂ ਕਿਸੇ ਦੇ ਜੀਵਨ ਵਿਚ ਰੌਸ਼ਨੀ ਭਰਨ ਦਾ ਤਿਉਹਾਰ ਹੈ | ਰਾਮਾ ਕਿ੍ਸ਼ਨਾ ਟਰੱਸਟ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਹੈ ਅਤੇ ਇਹ ਸੇਵਾ ਅੱਗੇ ਵੀ ਨਿਰੰਤਰ ਜਾਰੀ ਰਹੇਗੀ | ਇਸ ਮੌਕੇ ਟਰੱਸਟ ਦੇ ਮੈਂਬਰਾਂ ਤੇ ਸਕੂਲ ਦੇ ਵਿਦਿਆਰਥੀਆਂ ਨੇ ਆਸ਼ਰਮ ਦੇ ਰਹਿਣ ਵਾਲਿਆਂ ਨਾਲ ਸਮਾਂ ਬਿਤਾਇਆ | ਇਸ ਮੌਕੇ ਆਸ਼ਰਮ ਦੇ ਮੁੱਖ ਪ੍ਰਬੰਧਕ ਅਸ਼ੋਕ ਸਚਦੇਵਾ ਤੇ ਸਥਾਨਕ ਵਾਸੀਆਂ ਨੇ ਵੀ ਰਾਮਾ ਕਿ੍ਸ਼ਨਾ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਦੀ ਇਸ ਮਾਨਵਤਾ ਭਰੀ ਪਹਿਲ ਨੂੰ ਸਰਾਹਿਆ ਅਤੇ ਕਿਹਾ ਕਿ ਅਜਿਹੇ ਉਪਰਾਲੇ ਹੀ ਸਮਾਜ ਨੂੰ ਅਸਲ ਮਾਇਨੇ ਵਿਚ ਜੋੜਦੇ ਹਨ | ਇਸ ਮੌਕੇ ਬਿਮਲ ਸੈਣੀ, ਧਰਮਵੀਰ ਸਿੰਘ, ਅੰਤਰਪ੍ਰੀਤ ਸਿੰਘ, ਅਭਿਸ਼ੇਕ ਕੁਮਾਰ, ਰਮੇਸ਼ ਕੁਮਾਰ, ਪਰਦੀਪ ਧੀਮਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਡਾ. ਹਰਪ੍ਰੀਤ ਕੌਰ ਨੇ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਪਿੰਡ ਭਲਿਆਣ 'ਚ ਆਂਗਣਵਾੜੀ ਸੈਂਟਰ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।