13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਡਾ. ਹਰਪ੍ਰੀਤ ਕੌਰ ਨੇ ਅਹੁਦਾ ਸੰਭਾਲਿਆ <br/>

ਅਜੀਤ ਡੈਸਕ 18-10-2025
ਨੂਰਪੁਰ ਬੇਦੀ, 17 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਿਹਤ ਵਿਭਾਗ ਪੰਜਾਬ ਤੋਂ ਤਰੱਕੀ ਮਿਲਣ ਉਪਰੰਤ ਸੀ. ਐੱਚ. ਸੀ. ਬਨੂੜ ਤੋਂ ਬਦਲ ਕੇ ਆਏ ਡਾ. ਹਰਪ੍ਰੀਤ ਕੌਰ ਨੇ ਨੂਰਪੁਰ ਬੇਦੀ ਖੇਤਰ ਦੇ 138 ਪਿੰਡਾਂ ਲਈ ਸਥਾਪਿਤ ਇਕਲੌਤੇ ਸਰਕਾਰੀ ਹਸਪਤਾਲ, ਸਿੰਘਪੁਰ ਵਿਖੇ ਬਤੌਰ ਐੱਸ. ਐੱਮ. ਓ. ਆਪਣਾ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ 2009 ਬੈਚ ਦੀ ਡਾ. ਹਰਪ੍ਰੀਤ ਕੌਰ, ਪਦ-ਉੱਨਤੀ ਤੋਂ ਪਹਿਲਾਂ ਸੀ.ਐੱਚ.ਸੀ. ਪੱਖੋਵਾਲ ਤੇ ਬਨੂੜ ਵਿਖੇ ਬਤੌਰ ਮੈਡੀਕਲ ਅਫ਼ਸਰ ਸੇਵਾ ਨਿਭਾ ਚੁੱਕੇ ਹਨ | ਅੱਜ ਪਦ-ਉੱਨਤੀ ਤੋਂ ਬਾਅਦ ਅਹੁਦਾ ਸੰਭਾਲਣ ਮੌਕੇ ਐੱਸ. ਐੱਮ. ਓ. ਡਾ. ਹਰਪ੍ਰੀਤ ਕੌਰ ਨੇ ਸਭ ਤੋਂ ਪਹਿਲਾਂ ਹਸਪਤਾਲ ਦੀ ਤਰਫ਼ੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸਟਾਫ਼ ਤੋਂ ਜਾਣਕਾਰੀ ਹਾਸਿਲ ਕੀਤੀ | ਉਪਰੰਤ ਆਖਿਆ ਕਿ ਸਮੁੱਚੇ ਸਿਹਤ ਅਧਿਕਾਰੀ ਤੇ ਕਰਮਚਾਰੀ ਪੇਂਡੂ ਖੇਤਰ ਦੇ ਲੋਕਾਂ ਨੂੰ ਸਿਹਤ ਵਿਭਾਗ ਪੰਜਾਬ ਤੇ ਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਦਾ ਲਾਭ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਨ | ਇਸਦੇ ਨਾਲ ਹੀ ਉਨ੍ਹਾਂ ਸਟਾਫ਼ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਵੀ ਭਰੋਸਾ ਦਿਵਾਇਆ | ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਡਾ. ਇੰਦਰਜੀਤ ਸਿੰਘ, ਡਾ. ਨਵਨੀਤ ਭਾਰਦਵਾਜ, ਮੈਡੀਕਲ ਅਫ਼ਸਰ ਡਾ. ਜਗਦੀਪ ਸਿੰਘ, ਡਾ. ਅੰਜੂ ਬਾਲਾ, ਗੁਰਮੀਤ ਸਿੰਘ ਤੇ ਨਰਿੰਦਰ ਕੁਮਾਰ ਸਮੇਤ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਆਲੋਵਾਲ ਦੇ 36ਵੇਂ ਸੱਭਿਆਚਾਰਕ ਪ੍ਰੋਗਰਾਮ ਸੰਬੰਧੀ ਪੋਸਟਰ ਜਾਰੀ <br/> ਅਗਲੀ ਖ਼ਬਰ ਰਾਮਾ ਕਿ੍ਸ਼ਨਾ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨੇ ਕੰਬਲ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।