13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਆਲੋਵਾਲ ਦੇ 36ਵੇਂ ਸੱਭਿਆਚਾਰਕ ਪ੍ਰੋਗਰਾਮ ਸੰਬੰਧੀ ਪੋਸਟਰ ਜਾਰੀ <br/>

ਅਜੀਤ ਡੈਸਕ 18-10-2025
ਭਰਤਗੜ੍ਹ, 17 ਅਕਤੂਬਰ (ਜਸਬੀਰ ਸਿੰਘ ਬਾਵਾ)-ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਗਟ ਪੁਰਬ ਮੌਕੇ 22 ਅਕਤੂਬਰ ਨੂੰ ਸਵੇਰੇ 10 ਵਜ਼ੇ ਤੋਂ ਸ਼ਾਮੀਂ 7 ਵਜੇ ਤੱਕ ਹੋ ਰਹੇ ਸੱਭਿਆਚਾਰਕ ਪ੍ਰੋਗਰਾਮ ਸਬੰਧੀ ਪੋਸਟਰ ਸਬੰਧਿਤ ਨੁਮਾਇੰਦਿਆਂ ਨੇ ਪ੍ਰਸਿੱਧ ਲੋਕ ਗਾਇਕ ਮਨੀ ਲੌਂਗੀਆ ਹੱਥੋਂ ਹੀ ਜਾਰੀ ਕਰਵਾਇਆ ਗਿਆ, ਕਿਉਂਕਿ ਗਾਇਕ ਲੌਂਗੀਆ ਵੀ ਉਕਤ ਪ੍ਰੋਗਰਾਮ ਦੌਰਾਨ ਪ੍ਰਮੁੱਖ ਗਾਇਕ ਵਜੋਂ ਸਰੋਤਿਆਂ ਦੀ ਕਚਹਿਰੀ 'ਚ ਭਰਵੀਂ ਹਾਜ਼ਰੀ ਲੁਆਉਣਗੇ, ਇਨ੍ਹਾਂ ਤੋਂ ਇਲਾਵਾ ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ, ਮਨਜੀਤ ਕਰਤਾਰਪੁਰੀ ਸਮੇਤ ਕਈ ਹੋਰ ਗਾਇਕ ਵੀ ਪੁੱਜਣਗੇ | ਪ੍ਰਧਾਨ ਮਨਿੰਦਰ ਸਿੰਘ ਖੇਪੜ, ਅਵਤਾਰ ਆਲੋਵਾਲੀਆ, ਗੁਰਚਰਨ ਸਿੰਘ, ਮਨਦੀਪ ਧੀਮਾਨ ਆਦਿ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਦੀ ਅਗਵਾਈ 'ਚ ਮੰਦਰ ਕਮੇਟੀ, ਸਬੰਧਿਤ ਕਲੱਬ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸੱਭਿਆਚਾਰਕ ਪ੍ਰੋਗਰਾਮ ਦੇ ਪੁਖਤਾ ਇੰਤਜ਼ਾਮ ਮੁਕੰਮਲ ਹਨ, ਸਰੋਤੇ ਭਰਵੀਂ ਸ਼ਮੂਲੀਅਤ ਕਰਨ, ਕਿਸੇ ਨੂੰ ਕੋਈ ਦਿੱਕਤ ਨਾ ਆਉਣ ਤੋਂ ਰੋਕਣ ਲਈ ਕਲੱਬ ਨੁਮਾਇੰਦੇ ਅਤੇ ਸੂਝਵਾਨ ਨੌਜਵਾਨ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਕਰਨਗੇ | ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਮੈਂਬਰ ਲੋਕ ਸਭਾ ਮਾਲਵਿੰਦਰ ਸਿੰਘ ਕੰਗ, ਸੈਣੀ ਭਲਾਈ ਬੋਰਡ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ, ਚੇਅਰਮੈਨ ਕਮਿੱਕਰ ਸਿੰਘ ਡਾਢੀ ਸਮੇਤ ਹੋਰ ਰਾਜਨੀਤਕ ਨੁਮਾਇੰਦੇ ਵੀ ਪੁੱਜਣਗੇ | ਇਸ ਮੌਕੇ ਜਗਤਾਰ ਸਿੰਘ ਪਾਬਲਾ, ਮਨਪ੍ਰੀਤ ਸਿੰਘ ਖੇਪੜ, ਜਸਪਾਲ ਸਿੰਘ ਬਾਦਲ, ਚੌਧਰੀ ਸੁੱਚਾ ਸਿੰਘ, ਬਲਵੀਰ ਸਿੰਘ ਬਿੱਟੂ, ਗੌਰਵ, ਪੰਚ ਦਰਸ਼ਨ ਸਿੰਘ ਤੇ ਗੁਲਜ਼ਾਰ ਸਿੰਘ ਖੇਪੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਗਾਜ਼ ਆਈਲੈਟਸ ਸੈਂਟਰ ਪੱਖੋ ਕੈਂਚੀਆਂ ਦੇ ਨਵੇਂ ਬੈਚ ਸ਼ੁਰੂ ਅਗਲੀ ਖ਼ਬਰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਡਾ. ਹਰਪ੍ਰੀਤ ਕੌਰ ਨੇ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।