13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਆਗਾਜ਼ ਆਈਲੈਟਸ ਸੈਂਟਰ ਪੱਖੋ ਕੈਂਚੀਆਂ ਦੇ ਨਵੇਂ ਬੈਚ ਸ਼ੁਰੂ

ਅਜੀਤ ਡੈਸਕ 18-10-2025
ਸ਼ਹਿਣਾ, 17 ਅਕਤੂਬਰ (ਸੁਰੇਸ਼ ਗੋਗੀ)-ਆਗਾਜ਼ ਆਈਲੈਟਸ ਸੈਂਟਰ ਪੱਖੋ ਕੈਂਚੀਆਂ ਵਲੋਂ ਆਪਣਾ ਸੈਂਟਰ ਮੋਗਾ ਰੋਡ 'ਤੇ ਨਵੀਂ ਇਮਾਰਤ ਵਿਚ ਤਬਦੀਲ ਕੀਤੇ ਜਾਣ ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਸੰਸਥਾ ਦੇ ਐਮ.ਡੀ ਗੁਰਸੇਵਕ ਸਿੰਘ ਮਾਨ ਤੇ ਗੁਰਬਚਨ ਸਿੰਘ ਮਾਨ ਨੇ ਦੱਸਿਆ ਕਿ ਪਹਿਲਾਂ ਆਗਾਜ਼ ਆਈਲੈਟਸ ਸੈਂਟਰ ਤਪਾ ਰੋਡ 'ਤੇ ਚੱਲਦਾ ਸੀ, ਜਿੱਥੇ ਕਿ ਵਿਦਿਆਰਥੀਆਂ ਨੂੰ ਆਉਣ ਜਾਣ ਦੀ ਸਮੱਸਿਆ ਸੀ, ਹੁਣ ਮੋਗਾ ਰੋਡ 'ਤੇ ਖੁੱਲ੍ਹੀ ਥਾਂ 'ਤੇ ਸੈਂਟਰ ਖੋਲਿ੍ਹਆ ਗਿਆ ਹੈ, ਜਿੱਥੇ ਕਿ ਆਵਾਜਾਈ ਲਈ ਵੀ ਸੌਖਾ ਹੈ | ਜਸਵੀਰ ਸਿੰਘ ਸੀਰਾ ਪ੍ਰਧਾਨ, ਮਨਜੀਤ ਪਾਲ ਸਿੰਘ ਬਿਊਟੀ, ਬੇਅੰਤ ਸਿੰਘ ਥਾਣੇਦਾਰ, ਚਰਨਜੀਤ ਸਿੰਘ ਬਬਲੀ, ਸਿਕੰਦਰ ਸਿੰਘ ਸਰਪੰਚ, ਜਗਤਾਰ ਸਿੰਘ ਵੜੈਚ, ਲਛਮਣ ਰਾਜਸਥਾਨੀ, ਕਾਕਾ ਖ਼ਾਨ, ਜਸਪਾਲ ਦਿਉਲ, ਪਰਮਜੀਤ ਸਿੰਘ ਗਰੀਬੂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨੌਸਰਬਾਜ਼ ਲਿਫ਼ਟ ਦੇ ਬਹਾਨੇ ਨੌਜਵਾਨ ਤੋਂ ਮੋਟਰਸਾਈਕਲ ਖੋਹ ਕੇ ਫ਼ਰਾਰ <br/> ਅਗਲੀ ਖ਼ਬਰ ਆਲੋਵਾਲ ਦੇ 36ਵੇਂ ਸੱਭਿਆਚਾਰਕ ਪ੍ਰੋਗਰਾਮ ਸੰਬੰਧੀ ਪੋਸਟਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।