13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖਾਧ ਪਦਾਰਥਾਂ ’ਚ ਮਿਲਾਵਟਖੋਰੀ ਵਿਰੁੱਧ ਵਰਤੀ ਜਾ ਰਹੀ ਸਖ਼ਤੀ 9 ਕੇਸਾਂ ’ਚ 1 ਲੱਖ 85 ਹਜ਼ਾਰ ਰੁਪਏ ਕੀਤਾ ਜੁਰਮਾਨਾ

ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਖਾਧ ਪਦਾਰਥਾਂ ਵਿਚ ਮਿਲਾਵਟਖੋਰੀ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਇਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਦੀ ਅਦਾਲਤ ਵਲੋਂ 9 ਕੇਸਾਂ ਵਿਚ ਵੱਖ-ਵੱਖ ਫਰਮਾਂ ਤੇ ਮਾਲਕਾਂ ਨੂੰ 1 ਲੱਖ 85 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਅਜੀਤ ਡੈਸਕ 13-10-2026
ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਖਾਧ ਪਦਾਰਥਾਂ ਵਿਚ ਮਿਲਾਵਟਖੋਰੀ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਇਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਦੀ ਅਦਾਲਤ ਵਲੋਂ 9 ਕੇਸਾਂ ਵਿਚ ਵੱਖ-ਵੱਖ ਫਰਮਾਂ ਤੇ ਮਾਲਕਾਂ ਨੂੰ 1 ਲੱਖ 85 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁੱਧ, ਪਨੀਰ ਅਤੇ ਵੱਖ-ਵੱਖ ਤਰ੍ਹਾਂ ਦੇ ਤੇਲ ਸਮੇਤ ਖਾਧ ਤੇ ਡੇਅਰੀ ਪਦਾਰਥਾਂ ਵਿਚ ਮਿਲਾਵਟਖੋਰੀ ਰੋਕਣ ਲਈ ਸਿਹਤ ਵਿਭਾਗ ਨੂੰ ਲਗਾਤਾਰ ਚੈਕਿੰਗ ਕਰਨ ਅਤੇ ਨਮੂਨੇ ਭਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ । ਇਹ ਨਮੂਨੇ ਲੈਣ ਮਗਰੋਂ ਸਿਹਤ ਵਿਭਾਗ ਵਲੋਂ ਖਰੜ ਲੈਬ ਵਿਚ ਭੇਜੇ ਜਾਂਦੇ ਹਨ ਜਿੱਥੇ ਮਾਪਦੰਡਾਂ ’ਤੇ ਖਰਾ ਨਾ ਉਤਰਨ ਵਾਲੇ (ਸਬ ਸਟੈਂਡਰਡ) ਨਮੂਨਿਆਂ ਦੇ ਕੇਸ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਦਾਲਤ ਵਿਚ ਵਿਚਾਰੇ ਜਾਂਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਨੇ ਦੱਸਿਆ ਕਿ ਮਿਤੀ 8 ਅਕਤੂਬਰ ਨੂੰ 9 ਕੇਸਾਂ ਵਿਚ 1 ਲੱਖ 85 ਹਜ਼ਾਰ 500 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਨ੍ਹਾਂ ਵਿਚ ਬਰਨਾਲਾ ਦੀਆਂ ਦੋ ਫਰਮਾਂ ਦੇ ਪਨੀਰ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ, ਇਕ ਫਰਮ ਦੇ ਮਿਕਸ ਦੁੱਧ ਦੇ ਨਮੂਨੇ ਸਬ ਸਟੈਂਡਰਡ ਹੋਣ, ਇਕ ਫਰਮ ਦੇ ਖੋਇਆ ਬਰਫ਼ੀ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ, ਇਕ ਫਰਮ ਦੇ ਮਿਲਕ ਕੇਕ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ, ਇਕ ਫਰਮ ਦੇ ਦਹੀਂ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ, ਇਕ ਫਰਮ ਦੇ ਲਾਲ ਚਟਨੀ, ਇਕ ਫਰਮ ਦੇ ਸਰ੍ਹੋਂ ਦੇ ਤੇਲ ਅਤੇ ਰਾਮਪੁਰਾ ਫੂਲ (ਬਠਿੰਡਾ) ਦੀਆਂ ਦੋ ਫਰਮਾਂ ਦੇ ਪਨੀਰ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ ਦੇ ਮਾਮਲੇ ਵਿਚ ਇਹ ਜੁਰਮਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਅਜਿਹੇ ਮਾਮਲਿਆਂ ਵਿਚ ਪੂਰੀ ਸਖ਼ਤੀ ਵਰਤੀ ਜਾਵੇਗੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਦਾ ਸਨਮਾਨ ਅਗਲੀ ਖ਼ਬਰ ਹੱਕੀ ਮੰਗਾਂ ਨੂੰ ਲੈ ਕੇ ਸੇਵਾ ਕੇਂਦਰ ਦੇ ਮੁਲਾਜ਼ਮ ਹੜਤਾਲ ’ਤੇ, ਸੇਵਾ ਕੇਂਦਰਾਂ ਨੂੰ ਲਾਏ ਜਿੰਦਰੇ ਮੰਗਾਂ ਨਾ ਮੰਨਣ ਦੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।