13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਅਤੇ ਬੀ.ਐਮ.ਸੀ. ਹਸਪਤਾਲ ਨੇ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਕੈਂਪ ’ਚ 1000 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਭ

ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਅਤੇ ਬੀ. ਐਮ.

ਅਜੀਤ ਡੈਸਕ 13-10-2026
ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਅਤੇ ਬੀ.ਐਮ.ਸੀ. ਹਸਪਤਾਲ ਬਰਨਾਲਾ ਦੇ ਸਾਂਝੇ ਉਪਰਾਲੇ ਨਾਲ ਸਵਰਗੀ ਮਾਤਾ ਨਿਰਮਲਾ ਦੇਵੀ ਦੀ ਨਿੱਘੀ ਯਾਦ ’ਚ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖ਼ਰਾਬ ਮੌਸਮ ਤੇ ਭਾਰੀ ਮੀਂਹ ਦੇ ਬਾਵਜੂਦ ਲੋਕਾਂ ਦੇ ਉਤਸ਼ਾਹ ’ਚ ਕੋਈ ਕਮੀ ਨਹੀਂ ਦੇਖਣ ਨੂੰ ਮਿਲੀ। ਬਰਨਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਤੋਂ 1000 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਇਸ ਕੈਂਪ ’ਚ ਪਹੁੰਚ ਕੇ ਮੁਫ਼ਤ ਸਿਹਤ ਸੇਵਾਵਾਂ, ਟੈਸਟਾਂ ਤੇ ਦਵਾਈਆਂ ਦਾ ਲਾਭ ਉਠਾਇਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਲਾਇਨ ਅਜੇ ਗੋਇਲ ਡਿਸਟ੍ਰਿਕਟ ਗਵਰਨਰ 321-ਐਫ ਵਲੋਂ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਬੀ.ਐਮ.ਸੀ. ਹਸਪਤਾਲ ਦੇ ਡਾਇਰੈਕਟਰ ਡਾ: ਈਸ਼ਾਨ ਬਾਂਸਲ ਅਤੇ ਡਾ: ਗੁਰਿੰਦਰ ਮਾਨ ਨੇ ਸ਼ਿਰਕਤ ਕੀਤੀ। ਖ਼ਰਾਬ ਮੌਸਮ ਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਲੋਂ 7 ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਪ੍ਰਧਾਨ ਲਾਇਨ ਸ਼ਿਵ ਸਿੰਗਲਾ ਨੇ ਬੀ.ਐੱਮ.ਸੀ ਹਸਪਤਾਲ ਦੇ ਸਮੂਹ ਡਾਕਟਰਾਂ, ਨਰਸਿੰਗ ਸਟਾਫ਼, ਲਾਇਨਜ਼ ਕਲੱਬ ਦੇ ਸਮੂਹ ਮੈਂਬਰਾਂ, ਸਹਿਯੋਗੀ ਸੰਸਥਾਵਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ’ਚ 12 ਤੋਂ ਵੱਧ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਮੰਚ ਦਾ ਸੰਚਾਲਨ ਜਤਿੰਦਰ ਜਿੰਮੀ ਨੇ ਕੀਤਾ। ਕੈਂਪ ਵਿਚ ਸੀਤਾ ਰਾਮ ਸੁਪਰਡੈਂਟ ਡੀ.ਸੀ ਦਫ਼ਤਰ, ਪ੍ਰਵੀਨ ਗੋਇਲ ਰਿਟਾ. ਏ.ਡੀ.ਸੀ., ਨਰੇਸ਼ ਕਾਂਸਲ ਮਨਾਲ ਗਊਸ਼ਾਲਾ, ਜਿੰਮੀ ਮਿੱਤਲ ਪ੍ਰਧਾਨ ਤੇ ਸ਼ੰਮੀ ਸਿੰਗਲਾ ਸਕੱਤਰ ਮਹਾਂਸ਼ਕਤੀ ਕਲਾ ਮੰਦਰ ਬਰਨਾਲਾ, ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਭਦੌੜ, ਸਮਾਜ ਸੇਵੀ ਸੱਤਪਾਲ ਮੌੜ, ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਹਰਿੰਦਰ ਨਿੱਕਾ, ਐਡਵੋਕੇਟ ਕੁਲਵੰਤ ਰਾਏ ਗੋਇਲ, ਦੀਪਕ ਬਾਂਸਲ ਪਾਤੜਾਂ, ਜਗਸੀਰ ਸਿੰਘ ਚਹਿਲ, ਬ੍ਰਾਹਮਣ ਸਭਾ ਦੇ ਪ੍ਰਧਾਨ ਅਨਿਲ ਦੱਤ ਸ਼ਰਮਾ, ਬਜਰੰਗ ਦਲ ਤੋਂ ਨੀਲਮਣੀ ਸਮਾਧੀਆ, ਲੋਕੇਸ਼ ਮੱਕੜਾ, ਚੇਤਨ ਸ਼ਰਮਾ, ਸੁਰਿੰਦਰ ਗੋਇਲ ਸ਼ਹਿਣਾ, ਅਮਨ ਸੁਨਾਮੀਆ, ਐਡਵੋਕੇਟ ਬਿਬਾਂਸ਼ੂ ਗੋਇਲ, ਰਾਹੁਲ ਬਾਲੀ, ਅਮਿਤ ਮਿੱਤਰ, ਠੇਕੇਦਾਰ ਬਿੰਦਰ ਲੌਂਗੋਵਾਲ, ਪ੍ਰੋ: ਰਾਕੇਸ਼ ਜਿੰਦਲ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ। ਕੈਂਪ ਨੂੰ ਸਫ਼ਲ ਬਣਾਉਣ ਲਈ ਲਾਇਨਜ਼ ਕਲੱਬ ਦੇ ਪ੍ਰਮੁੱਖ ਮੈਂਬਰ ਸੁਰਿੰਦਰ ਮਿੱਤਲ, ਯਸ਼ਪਾਲ ਗਰਗ ਜਨਰਲ ਸਕੱਤਰ, ਅਰੁਣ ਬਾਂਸਲ ਕੈਸ਼ੀਅਰ, ਸੰਜੇ ਬਾਂਸਲ, ਕੁਲਦੀਪ ਸਹੌਰੀਆ, ਹਰਮੇਲ ਸਿੰਘ, ਮਨਜੀਤ ਕਾਂਸਲ, ਅਸ਼ੋਕ ਗਰਗ, ਅਸ਼ੋਕ ਸ਼ਰਮਾ ਪ੍ਰੋਜੈਕਟ ਚੇਅਰਮੈਨ, ਡਾ: ਦੀਪਕ ਗਰਗ, ਹੀਰਾ ਲਾਲ, ਜਤਿੰਦਰ ਗੋਇਲ ਪੀ.ਆਰ.ਓ., ਸੁਖਦਰਸ਼ਨ ਸਿਦਿਉੜਾ, ਪ੍ਰੋ: ਦਰਸ਼ਨ ਲਾਲ ਤੇ ਪਵਨ ਮਿੱਤਲ ਨੇ ਅਹਿਮ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਵਿੱਤ ਮੰਤਰੀ ਚੀਮਾ ਵਲੋਂ ਸਰਕਾਰੀ ਸਕੂਲ ਮਹਿਲਾਂ ਦਾ ਅਚਨਚੇਤ ਨਿਰੀਖਣ ਅਗਲੀ ਖ਼ਬਰ ਸ੍ਰੀ ਸਾਲਾਸਰ ਧਾਮ ਲਈ 6ਵੀਂ ਪੈਦਲ ਝੰਡਾ ਯਾਤਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।