13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨਗਰ ਕੌਂਸਲ ਤਪਾ ਵਿਖੇ ਵਾਟਰ ਟਰੀਟਮੈਂਟ ਪਲਾਂਟ ਦੇ ਮਤੇ ਦੌਰਾਨ ਮੀਟਿੰਗ ’ਚ ਪਿਆ ਘਮਸਾਨ

ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਨਗਰ ਕੌਂਸਲ ਤਪਾ ਅਕਸਰ ਹੀ ਕਿਸੇ ਨਾ ਕਿਸੇ ਕਾਰਨਾਂ ਕਰ ਕੇ ਸੁਰਖ਼ੀਆਂ ’ਚ ਰਹਿੰਦੀ ਹੈ, ਭਾਵੇਂ ਨਗਰ ਕੌਂਸਲ ਵਿਚ ਮੁੱਦਾ ਕੋਈ ਵੀ ਹੋਵੇ। ਅਜਿਹਾ ਹੀ ਇੱਕ ਹੰਗਾਮਾ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਨਗਰ ਕੌਂਸਲ ਤਪਾ ਵਿਖੇ ਵਾਟਰ ਟਰੀਟਮੈਂਟ ਪਲਾਂਟ ਦੇ ਮਤੇ ਦੌਰਾਨ ਨਗਰ ਕੌਂਸਲ ਦੇ ਈ.

ਪਿੰਡ ਬਾਹਮਣੀਆਂ ਵਿਖੇ ਗਿਲੇ-ਸ਼ਿਕਵੇ ਦੂਰ ਕਰਨ ਉਪਰੰਤ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਰਿੰਕਾ ਬਾਹਮਣੀਆਂ ਅਤੇ ਹੋਰ ਆਗੂ। ਤਸਵੀਰ : ਗੁਰਪ੍ਰੀਤ ਸਿੰਘ ਅਣਖੀ 13-10-2026
ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਨਗਰ ਕੌਂਸਲ ਤਪਾ ਅਕਸਰ ਹੀ ਕਿਸੇ ਨਾ ਕਿਸੇ ਕਾਰਨਾਂ ਕਰ ਕੇ ਸੁਰਖ਼ੀਆਂ ’ਚ ਰਹਿੰਦੀ ਹੈ, ਭਾਵੇਂ ਨਗਰ ਕੌਂਸਲ ਵਿਚ ਮੁੱਦਾ ਕੋਈ ਵੀ ਹੋਵੇ। ਅਜਿਹਾ ਹੀ ਇੱਕ ਹੰਗਾਮਾ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਨਗਰ ਕੌਂਸਲ ਤਪਾ ਵਿਖੇ ਵਾਟਰ ਟਰੀਟਮੈਂਟ ਪਲਾਂਟ ਦੇ ਮਤੇ ਦੌਰਾਨ ਨਗਰ ਕੌਂਸਲ ਦੇ ਈ.ਓ. ਅਤੇ ਕੁੱਝ ਕੌਂਸਲਰਾਂ ’ਚ ਤਲਖ਼ੀ ਹੋ ਗਈ, ਜਿਸ ਕਾਰਨ ਮੀਟਿੰਗ ਅੱਧ ਵਿਚਕਾਰ ਹੀ ਲਟਕ ਗਈ। ਦੱਸ ਦੇਈਏ ਕਿ ਈ.ਓ. ਤਪਾ ਖ਼ਿਲਾਫ਼ ਪਹਿਲਾਂ ਵੀ ਸਮੂਹ ਕੌਂਸਲਰਾਂ ਵਲੋਂ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ ਦੇ ਦੋਸ਼ ਲਗਾਏ ਗਏ ਸਨ, ਜਿਸ ਸਬੰਧੀ ਉਹਨਾਂ ਐਸ.ਡੀ.ਐਮ. ਤਪਾ, ਏ.ਡੀ.ਸੀ. ਬਰਨਾਲਾ ਅਤੇ ਹਿਊਮਨ ਰਾਈਟ ਕਮਿਸ਼ਨ ਪਾਸ ਸ਼ਿਕਾਇਤ ਕਰਕੇ ਈ.ਓ. ਦੀ ਬਦਲੀ ਕਰਵਾਉਣ ਦੀ ਮੰਗ ਰੱਖੀ ਹੋਈ ਹੈ। ਜਦ ਇਸ ਸਬੰਧੀ ਨਗਰ ਕੌਂਸਲ ਤਪਾ ਦੇ ਈ.ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦੇ ਹੋਏ ਨਗਰ ਕੌਂਸਲ ਤਪਾ ਵਿਖੇ ਅੱਜ ਦੀ ਰੱਖੀ ਹੋਈ ਹਾਊਸ ਦੀ ਮੀਟਿੰਗ ਸਬੰਧੀ ਦੱਸਦੇ ਹੋਏ ਕਿਹਾ ਕਿ ਇਹ ਮੀਟਿੰਗ ਵਾਟਰ ਟਰੀਟਮੈਂਟ ਪਲਾਂਟ ਜੋ ਸਰਕਾਰ ਵਲੋਂ ਲਗਾਇਆ ਜਾਣਾ ਹੈ, ਜੋ ਚਾਰ ਸ਼ਹਿਰਾਂ ਨੂੰ ਇਕੱਠਾ ਕਰ ਕੇ ਹੰਡਿਆਇਆ ਵਿਖੇ ਲੱਗਣਾ ਹੈ, ਸਬੰਧੀ ਤਪਾ ਲਈ ਤਿੰਨ ਏਕੜ ਜਗ੍ਹਾ ਲੈਣੀ ਹੈ, ਨੂੰ ਲੈ ਕੇ ਵਾਟਰ ਟਰੀਟਮੈਂਟ ਦਾ ਮਤਾ ਰੱਖਿਆ ਗਿਆ ਸੀ, ਜੋ ਸ਼ਾਂਤੀ ਪੂਰਵਕ ਚੱਲ ਰਿਹਾ ਸੀ। ਪ੍ਰੰਤੂ ਇਸੇ ਦੌਰਾਨ ਦੋ ਕੌਂਸਲਰਾਂ ਧਰਮਪਾਲ ਸ਼ਰਮਾ ਅਤੇ ਗੁਰਮੀਤ ਸਿੰਘ ਰੋੜ ਜੋ ਹਰੇਕ ਮੀਟਿੰਗ ਵਿਚ ਕੋਈ ਨਾ ਕੋਈ ਮੁੱਦਾ ਉਛਾਲ ਕੇ ਮਾਹੌਲ ਖ਼ਰਾਬ ਕਰਦੇ ਹਨ ਅਤੇ ਅੱਜ ਵੀ ਉਨ੍ਹਾਂ ਸਰਕਾਰ ਦੇ ਇਸ ਅਹਿਮ ਪ੍ਰੋਜੈਕਟ ਨੂੰ ਖ਼ਰਾਬ ਕੀਤਾ। ਈ.ਓ. ਹਰਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਪਾਸ ਜ਼ਿਲ੍ਹੇ ਦੀਆਂ ਚਾਰ ਪੰਜ ਕਮੇਟੀਆਂ ਦਾ ਚਾਰਜ ਹੈ, ਜਿੱਥੇ ਉਹ ਆਪਣੀ ਡਿਊਟੀ ਬਖ਼ੂਬੀ ਢੰਗ ਨਾਲ ਨਿਭਾ ਰਹੇ ਹਨ ਅਤੇ ਸਾਰੀਆਂ ਕਮੇਟੀਆਂ ਦਾ ਕੰਮ ਬੜੇ ਹੀ ਵਧੀਆ ਢੰਗ ਨਾਲ ਚੱਲ ਰਿਹਾ ਹੈ ਜਿਨ੍ਹਾਂ ’ਚ ਵੀ ਸਾਰੇ ਹੀ ਮਤੇ ਬਕਾਇਦਾ ਮੀਟਿੰਗ ਕਰ ਕੇ ਪ੍ਰੋਸੀਡਿੰਗ ਤਹਿਤ ਪਾਏ ਜਾਂਦੇ ਹਨ। ਉੱਧਰ ਦੂਜੇ ਪਾਸੇ ਕੌਂਸਲਰ ਗੁਰਮੀਤ ਸਿੰਘ ਰੋੜ ਅਤੇ ਧਰਮਪਾਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਮੂਹ ਕੌਂਸਲਰ ਇੱਕਜੁੱਟ ਹੋ ਕੇ ਵਾਟਰ ਟਰੀਟਮੈਂਟ ਸਬੰਧੀ ਮੀਟਿੰਗ ਕਰਨਾ ਚਾਹੁੰਦੇ ਸੀ ਪ੍ਰੰਤੂ ਉਹ ਈ.ਓ. ਦੀ ਹਾਜ਼ਰੀ ਮੀਟਿੰਗ ਵਿਚ ਨਹੀਂ ਚਾਹੁੰਦੇ, ਕਿਉਂਕਿ ਉਨ੍ਹਾਂ ਵਲੋਂ ਲਗਭਗ 15 ਕੁ ਦਿਨ ਪਹਿਲਾਂ ਐਸ.ਡੀ.ਐਮ ਤਪਾ, ਏ.ਡੀ.ਸੀ. ਬਰਨਾਲਾ ਅਤੇ ਹਿਊਮਨ ਰਾਈਟ ਕਮਿਸ਼ਨ ਪਾਸ ਇੱਕ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ ਨਗਰ ਕੌਂਸਲ ਤਪਾ ਦਾ ਸਬੰਧਿਤ ਈ.ਓ. ਬਿਲਕੁਲ ਭ੍ਰਿਸ਼ਟ ਹੈ ਅਤੇ ਉਸ ਵਲੋਂ ਕੌਂਸਲਰਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਅਤੇ ਉਹ ਇਸ ਤੋਂ ਬਾਅਦ ਈ.ਓ ਨਾਲ ਕੋਈ ਵੀ ਮੀਟਿੰਗ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਸਬੰਧਿਤ ਈ.ਓ. ਵਲੋਂ ਪਹਿਲੀ ਮੀਟਿੰਗ ਵਿਚ ਆਊਟ ਆਫ਼ ਏਜੰਡਾ ਰੱਖ ਕੇ ਇੱਕ ਕਾਲੋਨੀ ਨੂੰ ਪਾਸ ਕਰਵਾਇਆ ਗਿਆ, ਕੀ ਇੰਨੇ ਵੱਡੇ ਕੰਮ ਨੂੰ ਹਾਊਸ ’ਚ ਆਊਟ ਆਫ਼ ਏਜੰਡਾ ਲਿਆਂਦਾ ਜਾ ਸਕਦਾ ਹੈ, ਜੋ ਚਰਚਾ ਦਾ ਵਿਸ਼ਾ ਹੈ। ਕੌਂਸਲਰਾਂ ਨੇ ਈ.ਓ. ਵਲੋਂ ਲਗਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਅਤੇ ਬੇਬੁਨਿਆਦ ਦੱਸੇ। ਜਦ ਇਸ ਪੂਰੇ ਮਾਮਲੇ ਸਬੰਧੀ ਨਗਰ ਕੌਂਸਲ ਤਪਾ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਕ ਦਿਨ ਪਹਿਲਾਂ ਇਸ ਮਤੇ ਸਬੰਧੀ ਉਨ੍ਹਾਂ ਸਮੂਹ ਕੌਂਸਲਰਾਂ ਨਾਲ ਰਾਬਤਾ ਕਾਇਮ ਕੀਤਾ ਸੀ, ਜਿਸ ਦੇ ਸਮੂਹ ਕੌਂਸਲਰਾਂ ਨੇ ਆਪਣੀ ਸਹਿਮਤੀ ਪ੍ਰਗਟਾਈ, ਤੋਂ ਬਾਅਦ ਹੀ ਇਹ ਮੀਟਿੰਗ ਰੱਖੀ ਗਈ ਹੈ। ਪ੍ਰੰਤੂ ਇਹ ਪਤਾ ਨਹੀਂ ਲੱਗਿਆ ਕਿ ਅੱਜ ਕਿਸ ਗੱਲ ਨੂੰ ਲੈ ਕੇ ਈ. ਓ ਤੇ ਕੁੱਝ ਕੌਂਸਲਰਾਂ ’ਚ ਆਪਸੀ ਤਕਰਾਰ ਹੋ ਗਿਆ ਅਤੇ ਮੀਟਿੰਗ ਵਿਚਕਾਰ ਹੀ ਰਹਿ ਗਈ। ਇਸ ਮੌਕੇ ਕੁੱਝ ਕੌਂਸਲਰਾਂ ਨੇ ਈ.ਓ. ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਪਿਛਲੀ ਖ਼ਬਰ ਨਗਰ ਕੌਂਸਲ ਤਪਾ ਵਿਖੇ ਵਾਟਰ ਟਰੀਟਮੈਂਟ ਪਲਾਂਟ ਦੇ ਮਤੇ ਦੌਰਾਨ ਮੀਟਿੰਗ ’ਚ ਪਿਆ ਘਮਸਾਨ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।