13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸ੍ਰੀ ਗੀਤਾ ਭਵਨ ਵਿਖੇ ਮਹਾਰਾਜਾ ਅਗਰਸੈਨ ਦੀ ਜੈਅੰਤੀ ਮਨਾਈ

ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਤਪਾ ਦੇ ਪ੍ਰਧਾਨ ਦੀਪੂ ਭੈਣੀ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਦੀ ਜੈਅੰਤੀ ਸ੍ਰੀ ਗੀਤਾ ਭਵਨ ਵਿਖੇ ਧੂਮਧਾਮ ਨਾਲ ਮਨਾਈ ਗਈ। ਸਮਾਗਮ ਮੌਕੇ ਪੰਡਤ ਕਾਲਾ ਰਾਮ ਵੇਦ ਪਾਠੀ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਪੂਜਨ ਦੀ ਰਸਮ ਆਰਕੀਟੈਕਟ ਪੰਕਜ ਬਾਂਸਲ ਅਤੇ ਰੀਬਨ ਦੀ ਰਸਮ ਕੰਚਨ ਗੋਇਲ ਤੇ ਮਨੀਸ਼ਾ ਰਾਣੀ ਤੋਂ ਪਰਿਵਾਰ ਸਮੇਤ ਅਦਾ ਕਰਵਾਈ।

ਅਜੀਤ ਡੈਸਕ 13-10-2026
ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਤਪਾ ਦੇ ਪ੍ਰਧਾਨ ਦੀਪੂ ਭੈਣੀ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਦੀ ਜੈਅੰਤੀ ਸ੍ਰੀ ਗੀਤਾ ਭਵਨ ਵਿਖੇ ਧੂਮਧਾਮ ਨਾਲ ਮਨਾਈ ਗਈ। ਸਮਾਗਮ ਮੌਕੇ ਪੰਡਤ ਕਾਲਾ ਰਾਮ ਵੇਦ ਪਾਠੀ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਪੂਜਨ ਦੀ ਰਸਮ ਆਰਕੀਟੈਕਟ ਪੰਕਜ ਬਾਂਸਲ ਅਤੇ ਰੀਬਨ ਦੀ ਰਸਮ ਕੰਚਨ ਗੋਇਲ ਤੇ ਮਨੀਸ਼ਾ ਰਾਣੀ ਤੋਂ ਪਰਿਵਾਰ ਸਮੇਤ ਅਦਾ ਕਰਵਾਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸੰਮੇਲਨ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਵਿਸ਼ਾਲ ਗੋਇਲ ਧੂਰੀ ਵਾਲਿਆਂ ਨੇ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਸੰਮੇਲਨ ਦੇ ਮੈਂਬਰ ਟਿੰਕੂ ਮਿੱਤਲ ਨੇ ਮਹਾਰਾਜਾ ਅਗਰਸੈਨ ਦੀ ਜੀਵਨੀ ’ਤੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਅਗਰਵਾਲ ਸਮਾਜ ਦੇ ਸਿਰਜਣਹਾਰ ਮਹਾਰਾਜਾ ਅਗਰਸੈਨ ਇਕ ਮਹਾਂਪੁਰਸ਼ ਹੀ ਨਹੀਂ ਬਲਕਿ ਇਕ ਯੁੱਗ ਪੁਰਸ਼ ਹੋਏ ਹਨ, ਜਿਨ੍ਹਾਂ ਅਗਰੋਹਾ (ਜ਼ਿਲ੍ਹਾ ਹਿਸਾਰ) ਹਰਿਆਣਾ ਵਿਖੇ ਇਕ ਸ਼ਕਤੀਸ਼ਾਲੀ ਸਾਮਰਾਜ ਦੀ ਸਥਾਪਨਾ ਕਰ ਕੇ ਅਗਰਵਾਲ (ਵੈਸ਼ਯ) ਸਮਾਜ ਨੂੰ ਸ਼ਕਤੀਸ਼ਾਲੀ ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਨੇ 18 ਕੁਲਾਂ ਦੇ ਆਧਾਰ ’ਤੇ ਅਗਰਵਾਲ ਸਮਾਜ ਦਾ ਸੰਗਠਨ ਕੀਤਾ ਤੇ ਇਕ ਨਵੇਂ ਵੰਸ਼ ਦੇ ਮੋਢੀ ਬਣੇ। ਸਮਾਗਮ ਮੌਕੇ ਪ੍ਰਬੰਧਕਾਂ ਵਲੋਂ ਪੜ੍ਹਾਈ ਦੇ ਖੇਤਰ ਵਿਚ ਖ਼ਾਸ ਉਪਲਬਧੀ ਪ੍ਰਾਪਤ ਕਰਨ ਵਾਲੇ ਸ਼ਹਿਰ ਦੇ ਵਿਦਿਆਰਥੀਆਂ ਨੂੰ ਮਹਾਰਾਜਾ ਅਗਰਸੈਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਸ਼ੋਕ ਗੋਇਲ, ਸੁਭਾਸ਼ ਕਾਂਸਲ, ਵਿਜੇ ਧੂਰਕੋਟੀਆ, ਪ੍ਰਿੰਸ ਗੋਇਲ, ਕੇਵਲ ਕ੍ਰਿਸ਼ਨ ਮਿੱਤਲ, ਹਰਮੇਸ਼ ਕੁਮਾਰ ਗੱਟੂ, ਵਿਪਨ ਗੁਪਤਾ, ਰਾਜਿੰਦਰ ਲਵਲੀ, ਰਿੰਕੂ ਮੌੜ, ਸੁਸ਼ੀਲ ਕੁਮਾਰ, ਰੂਬੀ ਗਰਗ, ਹੈਪੀ ਬਾਂਸਲ, ਓਮ ਪ੍ਰਕਾਸ਼ ਮਿੱਤਲ, ਰਾਕੇਸ਼ ਸਿੰਗਲਾ, ਤਰਸੇਮ ਚੰਦ ਖਿੱਲੂ, ਪ੍ਰਵੀਨ ਸ਼ਾਂਤ, ਦਰਸ਼ਨ ਗਰਗ, ਭੂਸ਼ਨ ਕੁਮਾਰ ਲਾਡੀ ਤੋਂ ਇਲਾਵਾ ਰਵੀ ਮੌੜ, ਪ੍ਰਦੀਪ ਮੌੜ, ਸੁਰਿੰਦਰ ਗੋਇਲ, ਮੋਜੀ ਧੌਲਾ, ਧਰਮਪਾਲ ਧਰਮੂ, ਭਾਰਤ ਭੂਸ਼ਣ ਬਾਂਸਲ, ਰਜਿੰਦਰ ਮੌੜ ਰਿੰਕੂ, ਅਜੇ ਬਾਂਸਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਮਹਿਲ ਕਲਾਂ ਦੇ ਪਿੰਡਾਂ ’ਚ ਪ੍ਰਬੰਧਕਾਂ ਦੀ ਗੈਰ-ਹਾਜ਼ਰੀ ਕਾਰਨ ਵਿਕਾਸ ਕਾਰਜ ਠੱਪ ਲੋਕਾਂ ਤੇ ਪੰਚਾਇਤੀ ਆਗੂਆਂ ਵਿਚ ਭ... ਅਗਲੀ ਖ਼ਬਰ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਲਈ ਸੰਘਰਸ਼ ਜਾਰੀ-ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।