ਤਪਾ ਮੰਡੀ, 17 ਅਕਤੂਬਰ (ਵਿਜੇ ਸ਼ਰਮਾ)-ਸ਼ਹਿਰ ਅੰਦਰ ਚਿੱਟੇ ਦਿਨ ਸੰਘਣੀ ਆਬਾਦੀ ਵਿਚ ਇਕ ਨੌਸਰਬਾਜ਼ ਵਲੋਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ | ਪੀੜਤ ਵਿਅਕਤੀ ਹੈਪੀ ਸਿੰਘ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਕਿ ਹੈਪੀ ਸਿੰਘ ਅੰਦਰਲੇ ਬੱਸ ਅੱਡੇ ਕੋਲ ਬੈਂਕ ਵਿਚੋਂ ਪੈਸੇ ਕਢਵਾਉਣ ਲਈ ਆਇਆ ਸੀ ਜਦੋਂ ਉਹ ਬੈਂਕ ਵਿਚੋਂ ਪੈਸੇ ਕਢਵਾ ਕੇ ਵਾਪਸ ਘਰ ਨੂੰ ਜਾਣ ਲੱਗਾ ਤਾਂ ਬੱਸ ਅੱਡੇ ਕੋਲ ਇਕ ਅਣਪਛਾਤੇ ਲੁਟੇਰੇ ਨੇ ਉਸ ਨੂੰ ਰੋਕ ਕੇ ਆਖਿਆ ਕਿ ਮੈਨੂੰ ਟਰੱਕ ਯੂਨੀਅਨ ਕੋਲ ਛੱਡ ਦੇ ਮੇਰੀ ਗੱਡੀ ਖੜੀ ਹੈ | ਜਦੋਂ ਉਕਤ ਮੋਟਰਸਾਈਕਲ ਸਵਾਰ ਵਲੋਂ ਉਸ ਨੂੰ ਨੌਸਰਬਾਜ਼ ਨੂੰ ਮੋਟਰਸਾਈਕਲ 'ਤੇ ਬਿਠਾ ਲਿਆ ਤਾਂ ਰਸਤੇ ਵਿਚ ਹੀ ਪਤਾ ਨਹੀਂ ਉਸ ਨੂੰ ਕੀ ਕਰ ਦਿੱਤਾ ਤਾਂ ਨੌਸਰਬਾਜ਼ ਲੁਟੇਰਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ | ਜਿਸ ਦੀ ਸੂਚਨਾ ਤਪਾ ਪੁਲਿਸ ਚੌਂਕੀ ਵਿਚ ਦਿੱਤੀ ਗਈ ਹੈ ਪਰ ਮੋਟਰਸਾਈਕਲ ਦਾ ਕੁੱਝ ਵੀ ਅਤਾ ਪਤਾ ਨਹੀਂ ਲੱਗਿਆ | ਜਿਸ ਕਰ ਕੇ ਦਿਨ ਦਿਹਾੜੇ ਹੋਈ ਵਾਰਦਾਤ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਕਿਉਂਕਿ ਚਿੱਟੇ ਦਿਨ ਸ਼ਹਿਰ ਅੰਦਰ ਤਿਉਹਾਰਾਂ ਦੇ ਦਿਨਾਂ ਨੂੰ ਲੈ ਕੇ ਬਿਨਾਂ ਕਿਸੇ ਡਰ ਭੈਅ ਦੇ ਲੁਟੇਰੇ ਬੇਖ਼ੌਫ ਘੁੰਮ ਰਹੇ ਹਨ | ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਅਜਿਹੇ ਨੌਸਰਬਾਜ਼ਾਂ ਲੁਟੇਰਿਆਂ ਦੀ ਪੁਲਿਸ ਨੂੰ ਪੈੜ ਨੱਪਣੀ ਚਾਹੀਦੀ ਹੈ |