10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਵਿਧਾਇਕ ਚੱਢਾ ਵਲੋਂ ਅਨਾਜ ਮੰਡੀ ਘਨੌਲੀ ਦਾ ਦੌਰਾ, ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਜੀਤ ਡੈਸਕ 18-10-2025

ਘਨੌਲੀ, 17 ਅਕਤੂਬਰ (ਜਸਵੀਰ ਸਿੰਘ ਸੈਣੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅਨਾਜ ਮੰਡੀ ਘਨੌਲੀ ਦਾ ਦੌਰਾ ਕਰਦੇ ਹੋਏ ਪੈਡੀ ਖ਼ਰੀਦ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਮੌਜੂਦ ਮੰਡੀ ਅਧਿਕਾਰੀਆਂ, ਆੜ੍ਹਤੀਆਂ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੰਡੀ ਵਿਚ ਚੱਲ ਰਹੇ ਪ੍ਰਬੰਧਾਂ ਦੀ ਪੜਤਾਲ ਕੀਤੀ। ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਖ਼ਰੀਦ ਦੌਰਾਨ ਕਿਸੇ ਕਿਸਮ ਦੀ ਅਸੁਵਿਧਾ ਨਾ ਆਵੇ, ਇਹ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਮੰਡੀ ਵਿਚ ਤੋਲ ਪ੍ਰਣਾਲੀ, ਬੋਰਿਆਂ ਦੀ ਉਪਲਬਧਤਾ, ਆਵਾਜਾਈ ਪ੍ਰਬੰਧ ਅਤੇ ਭੁਗਤਾਨ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਕਿਸਾਨਾਂ ਵਲੋਂ ਕੁੱਝ ਖੇਤਰਾਂ ਵਿਚ ਪੈਡੀ ਦੀ ਢੇਰੀਆਂ ਦੀ ਸਮੇਂ ਸਿਰ ਉਠਾਈ ਨਾ ਹੋਣ ਤੇ ਸ਼ਿਕਾਇਤ ਕੀਤੀ ਗਈ, ਜਿਸ 'ਤੇ ਵਿਧਾਇਕ ਚੱਢਾ ਨੇ ਮੌਕੇ 'ਤੇ ਮੰਡੀ ਅਧਿਕਾਰੀਆਂ ਨੂੰ ਸਖ਼ਤ ਹੁਕਮ ਦਿੱਤੇ ਕਿ ਖ਼ਰੀਦ ਕਾਰਜ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਉੱਚ ਸਹਾਇਕ ਮੰਡੀ ਅਧਿਕਾਰੀ, ਮੰਡੀ ਇੰਸਪੈਕਟਰ, ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ ਤੇ ਕਿਸਾਨ ਵੱਡੀ ਗਿਣਤੀ ਵਿਚ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਮੰਡੀ ਕਿਸਾਨਾਂ ਦਾ ਕੇਂਦਰ ਹੁੰਦੀ ਹੈ ਅਤੇ ਉਨ੍ਹਾਂ ਦੀ ਸੁਵਿਧਾ ਨੂੰ ਪ੍ਰਥਮਤਾ ਦੇਣਾ ਸਰਕਾਰ ਦਾ ਫ਼ਰਜ਼ ਹੈ। ਕਿਸਾਨ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਮੇਰੀ ਸਭ ਤੋਂ ਵੱਡੀ ਤਰਜੀਹ ਹੈ। ਇਸ ਮੌਕੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦੀ , ਬਲਦੇਵ ਸਿੰਘ ਆੜ੍ਹਤੀ, ਆੜ੍ਹਤੀ ਜਸਵਿੰਦਰ ਸਿੰਘ ਪੰਮਾ, ਆੜ੍ਹਤੀ ਜਗਪਾਲ ਸਿੰਘ, ਆੜ੍ਹਤੀ ਸੁੱਖਪਾਲ ਸਿੰਘ, ਆੜ੍ਹਤੀ ਗੁਰਮੁਖ ਸਿੰਘ ਮੱਖਣ, ਗੁਰਮੁੱਖ ਸਿੰਘ ਬਣਵੈਤ, ਕੁਲਦੀਪ ਸਿੰਘ ਜੇਈ, ਸਰਪੰਚ ਪਰਮਿੰਦਰ ਸਿੰਘ ਬਾਲਾ, ਪ੍ਰਦੀਪ ਸ਼ਰਮਾ, ਜਗਤਾਰ ਸਿੰਘ ਤੇ ਕਿਸਾਨ ਹਾਜ਼ਰ ਸਨ।

ਪਿਛਲੀ ਖ਼ਬਰ ਸੇਂਟ ਜੌਰਡਨ ਕਾਨਵੈਂਟ ਸਕੂਲ 'ਚ ਇਕ ਰੋਜ਼ਾ ਅੱਖਾਂ ਦਾ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਰਾਈਟਵੇ ਏਅਰਲਿੰਕਸ ਨੇ ਜਸ਼ਨਪ੍ਰੀਤ ਕੌਰ ਦਾ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।