ਨੰਗਲ, 21 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਸੀ-ਪਾਈਟ ਕੈਂਪ ਨੰਗਲ ਦੇ ਟਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਹੈ, ਕਿ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਨੰਗਲ ਵਿਖੇ ਟੈਰੀਟੋਰੀਅਲ ਆਰਮੀ ਲਈ ਜ਼ਿਲ੍ਹਾ ਰੋਪੜ , ਤਹਿਸੀਲ ਗੜ੍ਹਸ਼ੰਕਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਤਹਿਸੀਲ ਬਲਾਚੋਰ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਯੁਵਕਾਂ ਲਈ ਕੈਂਪ ਵਿਚ ਦਾਖ਼ਲਾ ਸ਼ੁਰੂ ਹੈ | ਇਹ ਭਰਤੀ 103 ਇਨਫੈਨਟਰੀ ਸਿਖਲਾਈ ਬਟਾਲੀਅਨ ਵਲੋਂ ਲੁਧਿਆਣਾ ਵਿਖੇ 17 ਨਵੰਬਰ 25 ਤੋਂ 30 ਨਵੰਬਰ 25 ਤੱਕ ਕੀਤੀ ਜਾ ਰਹੀ ਹੈ | ਭਰਤੀ ਵਾਸਤੇ ਉਮਰ 18 ਤੋਂ 42 ਸਾਲ ਅਤੇ ਘੱਟੋਂ-ਘੱਟ ਦਸਵੀਂ ਪਾਸ 45 ਪ੍ਰਤੀਸ਼ਤ ਅੰਕਾਂ ਨਾਲ, ਲੰਬਾਈ 160 ਸੈ.ਮੀ , ਭਾਰ 50 ਕਿ.ਗ੍ਰਾ., ਛਾਤੀ- 77/82 ਸੈ. ਮੀ. | ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਵਲੋਂ ਦੱਸਿਆ ਗਿਆ ਹੈ ਕਿ ਟ੍ਰੇਨਿੰਗ ਦੌਰਾਨ ਯੁਵਕਾਂ ਲਈ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਬਿਲਕੁਲ ਮੁਫ਼ਤ ਹੈ | ਉਨ੍ਹਾਂ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨ ਇਸ ਮੋਬਾਇਲ ਨੰ: 90415-58978 ,9888516122ਤੇ ਜਾਂ ਸੀ.ਪਾਈਟ ਕੈਂਪ ਨੰਗਲ ਮਾਰਫਤ ਸਰਕਾਰੀ ਸ਼ਿਵਾਲਿਕ ਕਾਲਜ ਮੋਜੋਵਾਲ ਨਯਾ ਨੰਗਲ ਵਿਚ ਨਿੱਜੀ ਤੌਰ 'ਤੇ ਆ ਕੇ ਹੋਰ ਵੇਰਵੇ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ |