ਨੂਰਪੁਰ ਬੇਦੀ, 21 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਦੀਵਾਲੀ ਦੇ ਤਿਉਹਾਰ ਮੌਕੇ ਦੀ ਦੁੱਧ ਉਤਪਾਦਕ ਸਭਾ ਨੂਰਪੁਰ ਬੇਦੀ ਵਲੋਂ ਕੁੱਲ 6 ਲੱਖ 92 ਹਜ਼ਾਰ 800 ਰੁਪਏ ਦਾ ਬੋਨਸ 160 ਦੁੱਧ ਉਤਪਾਦਕਾਂ ਵਿਚ ਵੰਡਿਆ ਗਿਆ | ਇਸ ਸਮਾਗਮ ਦੀ ਅਗਵਾਈ ਸਭਾ ਦੇ ਪ੍ਰਧਾਨ ਰਾਮ ਪ੍ਰਕਾਸ਼ ਅਤੇ ਸਕੱਤਰ ਸਤਨਾਮ ਸਿੰਘ ਨੇ ਕੀਤੀ | ਉਹਨਾਂ ਨੇ ਦੱਸਿਆ ਕਿ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁੱਧ ਉਤਪਾਦਕਾਂ ਦੀ ਮਿਹਨਤ ਦਾ ਸਨਮਾਨ ਕੀਤਾ ਗਿਆ ਹੈ | ਇਸ ਦੌਰਾਨ ਸਭਾ ਵਲੋਂ ਪਹਿਲੇ ਪੰਜ ਉਤਪਾਦਕਾਂ ਨੂੰ ਵਿਸ਼ੇਸ਼ ਗਿਫਟਾਂ ਤੇ ਬੋਨਸ ਨਾਲ ਸਨਮਾਨਿਤ ਕੀਤਾ ਗਿਆ | ਪਹਿਲੇ ਸਥਾਨ 'ਤੇ ਰਹੇ ਸਰਪੰਚ ਦੀਦਾਰ ਸਿੰਘ ਰੋਲੀ ਨੇ ਰ. 35,999 ਪ੍ਰਾਪਤ ਕਰਕੇ ਪਹਿਲਾ ਮਾਣ ਪ੍ਰਾਪਤ ਕੀਤਾ, ਜਦਕਿ ਭਜਨ ਲਾਲ ਕਾਂਗੜ ਨੇ ਰ. 39,489 ਨਾਲ ਦੂਜਾ ਸਥਾਨ ਹਾਸਲ ਕੀਤਾ | ਇਸ ਤੋਂ ਬਾਅਦ ਮੋਹਨ ਸਿੰਘ ਬਿੱਲਪੁਰ ਨੇ ਰ. 20,181 ਪ੍ਰਾਪਤ ਕਰਕੇ ਤੀਜਾ ਸਥਾਨ, ਅਮਨਦੀਪ ਸਿੰਘ ਰੋਲੀ ਨੇ ਰ. 18,496 ਨਾਲ ਚੌਥਾ ਅਤੇ ਧੀਰਜ ਕੁਮਾਰ ਪਿੰਡ ਝਿੰਜੜੀ ਨੇ ਰਪਏ 16,448 ਨਾਲ ਪੰਜਵਾਂ ਸਥਾਨ ਹਾਸਲ ਕੀਤਾ | ਇਹਨਾਂ ਸਾਰੇ ਉਤਪਾਦਕਾਂ ਨੂੰ ਸਭਾ ਵਲੋਂ ਵਿਸ਼ੇਸ਼ ਤੌਰ 'ਤੇ ਗਿਫਟਾਂ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਬਾਕੀ 154 ਉਤਪਾਦਕਾਂ ਨੂੰ ਰੇਸ਼ੋ ਦੇ ਅਧਾਰ 'ਤੇ ਬੋਨਸ ਦੀ ਰਕਮ ਵੰਡੀ ਗਈ | ਸਭਾ ਦੇ ਪ੍ਰਧਾਨ ਰਾਮ ਪ੍ਰਕਾਸ਼, ਮਾਸਟਰ ਬਲਵੀਰ ਸਿੰਘ (ਕਨਵੀਨਰ), ਗੌਰਵ ਰਾਣਾ, ਲੰਬੜਦਾਰ ਸੋਹਣ ਲਾਲ ਤੇ ਸਾਬਕਾ ਪੰਚ ਜਰਨੈਲ ਸਿੰਘ ਵਿਸ਼ੇਸ਼ ਰੂਪ ਨਾਲ ਹਾਜ਼ਰ ਹੋਏ | ਵੇਰਕਾ ਮਿਲਕ ਪਲਾਂਟ ਮੋਹਾਲੀ ਪ੍ਰਬੰਧਕੀ ਨੂੰ ਵੀ ਅਪੀਲ ਕੀਤੀ ਕਿ ਉਹ ਉਤਪਾਦਕਾਂ ਦੀ ਮਿਹਨਤ ਦਾ ਸਹੀ ਮੁੱਲ ਦੇਣ | ਇਸ ਮੌਕੇ ਤੇ ਸਭਾ ਦੇ ਪ੍ਰਧਾਨ ਰਾਮ ਪ੍ਰਕਾਸ਼, ਮੀਤ ਪ੍ਰਧਾਨ ਕੁਲਵੰਤ ਸਿੰਘ ਧਾਦਲੀ, ਸਕੱਤਰ ਸਤਨਾਮ ਸਿੰਘ, ਸੋਹਣ ਲਾਲ, ਮਾਸਟਰ ਬਲਬੀਰ ਸਿੰਘ, ਗੁਰਨੈਬ ਸਿੰਘ, ਗੁਰਮੇਲ ਸਿੰਘ, ਧਰਮਿੰਦਰ ਸਿੰਘ, ਕਮਲ ਸਿੰਘ, ਕਸ਼ਮੀਰ ਸਿੰਘ, ਬਿਮਲ ਦੇਵ, ਗੁਰਚੇਤ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਪਰਮਿੰਦਰ ਸਿੰਘ ਤੇ ਹਰੀ ਕਿਸ਼ਨ ਸੈਣੀ ਆਦਿ ਹਾਜ਼ਰ ਸਨ |