18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪੁਰਖਾਲੀ ਦਾ ਬੱਸ ਅੱਡਾ ਬਣਿਆ ਸ਼ਰਾਬੀਆਂ ਦਾ ਅੱਡਾ

ਅਜੀਤ ਡੈਸਕ 23-10-2025
ਅÏਰਤਾਂ ਅਤੇ ਧੀਆਂ-ਭੈਣਾਂ ਨੂੰ ਅੱਡੇ 'ਚ ਬੈਠਣਾ ਹੋਇਆ ਮੁਸ਼ਕਿਲ
ਪੁਰਖਾਲੀ, 22 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਦਾ ਬੱਸ ਅੱਡਾ ਅੱਜ-ਕੱਲ੍ਹ ਸ਼ਰਾਬੀਆਂ ਦਾ ਅੱਡਾ ਬਣਿਆ ਹੋਇਆ ਹੈ | ਜਿੱਥੇ ਕਿ ਅÏਰਤਾਂ ਅਤੇ ਸਕੂਲਾਂ/ਕਾਲਜਾਂ 'ਚ ਜਾਣ ਲਈ ਬੈਠ ਕੇ ਬੱਸ ਦੀ ਉਡੀਕ ਕਰਨਾ ਅÏਖਾ ਹੋਇਆ ਪਿਆ ਹੈ | ਇੱਥੇ ਅÏਰਤਾਂ ਅਤੇ ਸਕੂਲ/ਕਾਲਜਾਂ ਚ ਪੜ੍ਹਨ ਜਾਣ ਵਾਲੀਆਂ ਵਿਦਿਆਰਥਣਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ | ਇਸ ਸਬੰਧੀ ਇਲਾਕੇ ਦੀਆਂ ਅÏਰਤਾਂ ਅਤੇ ਵਿਦਿਆਰਥਣਾਂ ਨੇ ਦੱਸਿਆ ਕਿ ਕਿ ਬੱਸ ਅੱਡਾ ਪੁਰਖਾਲੀ ਸਾਹਮਣੇ ਸ਼ਰਾਬ ਦਾ ਠੇਕਾ ਹੋਣ ਕਾਰਨ ਸ਼ਰਾਬੀ ਸ਼ਰਾਬ ਪੀ ਕੇ ਬੱਸ ਅੱਡੇ 'ਚ ਬੈਠ ਜਾਂਦੇ ਹਨ ਅਤੇ ਸੌਂ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਹ ਸ਼ਰਾਬੀ ਅÏਰਤਾਂ ਅਤੇ ਵਿਦਿਆਰਥਣਾਂ ਨੂੰ ਅਵਾ ਤਵਾ ਬੋਲਦੇ ਰਹਿੰਦੇ ਹਨ ਤੇ ਜ਼ਲੀਲ ਕਰਦੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਸ਼ਰਾਬੀਆਂ ਕਾਰਨ ਅÏਰਤਾਂ ਅਤੇ ਲੜਕੀਆਂ ਨੂੰ ਮਜਬੂਰਨ ਬੱਸ ਅੱਡੇ ਦੇ ਬਾਹਰ ਖੜਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਅÏਰਤਾਂ ਅਤੇ ਇਲਾਕੇ ਦੀਆਂ ਧੀਆਂ ਭੈਣਾਂ ਨੂੰ ਬੱਸ ਅੱਡੇ 'ਚ ਬੈਠਣਾ ਗੁਨਾਹ ਹੋਇਆ ਪਿਆ ਹੈ, ਜਿੱਥੇ ਕਿ ਅÏਰਤਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ | ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਤੋਂ ਮੰਗ ਕੀਤੀ ਕਿ ਪੁਰਖਾਲੀ ਦੇ ਬੱਸ ਅੱਡੇ ਨੂੰ ਸ਼ਰਾਬੀਆਂ ਤੋਂ ਆਜ਼ਾਦ ਕਰਵਾਇਆ ਜਾਵੇ ਅਤੇ ਅÏਰਤਾਂ ਅਤੇ ਧੀਆਂ ਭੈਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ |

ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਡੂਮੇਵਾਲ 'ਚ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।