ਨੂਰਪੁਰ ਬੇਦੀ, 22 ਅਕਤੂਬਰ (ਵਿੰਦਰਪਾਲ ਝਾਂਡੀਆਂ)-ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਪਿੰਡ ਝਾਂਡੀਆਂ ਕਲਾਂ ਵਿਖੇ ਸਥਿਤ ਬਾਬਾ ਵਿਸ਼ਵਕਰਮਾ ਜੀ ਦੇ ਮੰਦਰ 'ਚ ਮੰਦਰ ਪ੍ਰਬੰਧਕ ਕਮੇਟੀ ਤੇ ਸਮੂਹ ਪਿੰਡ ਵਾਸੀ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਗਤਾਂ ਨੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪੰਡਿਤ ਸ਼ਕਤੀ ਚੰਦ ਵਲੋਂ ਹਵਨ ਯੱਗ, ਪੂਜਾ ਅਰਚਨਾ ਕੀਤੀ ਅਤੇ ਸੰਗਤਾਂ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਦੌਰਾਨ ਕੰਜਕਾਂ ਬਿਠਾਉਣ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਗਿਆ | ਇਸ ਤੋਂ ਪਹਿਲਾਂ ਸਵੇਰ ਤੋਂ ਹੀ ਚਾਹ ਪਕੌੜਿਆਂ ਦਾ ਸੰਗਤਾਂ ਲਈ ਖੁੱਲ੍ਹਾ ਲੰਗਰ ਲਗਾਇਆ ਗਿਆ ਸੀ | ਇਸ ਮੌਕੇ 'ਤੇ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਯੂਥ ਆਗੂ ਇਸ਼ੂ ਪਾਲ ਚੌਧਰੀ ਨੇ ਕਿਹਾ ਕਿ ਅੱਜ ਅਸੀਂ ਜੋ ਵੀ ਕਿਰਤ ਕਰਕੇ ਰੁਜ਼ਗਾਰ ਚਲਾਉਂਦੇ ਹਾਂ ਉਹ ਬਾਬਾ ਵਿਸ਼ਵਕਰਮਾ ਜੀ ਦੀ ਹੀ ਦੇਣ ਹੈਂ | ਤੇ ਉਨ੍ਹਾਂ ਨੇ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ | ਉਨਾਂ ਨੇ ਆਪਣੇ ਵਲੋਂ ਮੰਦਰ ਕਮੇਟੀ ਨੂੰ ਮਾਇਕ ਸਹਾਇਤਾ ਪ੍ਰਦਾਨ ਕੀਤੀ | ਇਸ ਦੌਰਾਨ ਕਰਵਾਏ ਗਏ ਧਾਰਮਿਕ ਪ੍ਰੋਗਰਾਮ, 'ਚ ਕਲਾਕਾਰ ਨਿੱਕਾ ਭਾਣੇਵਾਲ, ਸੂਫੀ ਲਾਲੀ ਲਾਲਕਾ ਅਤੇ ਕਰਨ ਜੰਡੀ ਨੇ ਬਾਬਾ ਵਿਸ਼ਵਕਰਮਾ ਜੀ ਦਾ ਮਹਿਮਾ ਦਾ ਗੁਣਗਾਨ ਕੀਤਾ ਤੇ ਪ੍ਰੋਗਰਾਮ ਦੀ ਵਧੀਆ ਪੇਸ਼ਕਾਰੀ ਨਾਲ ਸੰਗਤਾਂ ਨੂੰ ਕਈ ਘੰਟਿਆਂ ਬੱਧੀ ਬੈਠਣ ਲਈ ਮਜ਼ਬੂਰ ਕਰੀ ਰੱਖਿਆ | ਮੰਦਰ ਕਮੇਟੀ ਵਲੋਂ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਪਰਸ ਰਾਮ ਨੌਧੇਮਾਜਰਾ, ਮਦਨ ਲਾਲ ਧੀਮਾਨ ਪ੍ਰਧਾਨ ਮੰਦਰ ਕਮੇਟੀ, ਸਰਪੰਚ ਸੰਜੀਵ ਕੁਮਾਰ ਸ਼ਿਵਜੀ, ਸੁਰੇਸ਼ ਭਾਟੀਆਂ, ਰੋਸ਼ਨ ਲਾਲ, ਰਾਜਿੰਦਰ ਫ਼ੌਜੀ, ਦੋਲਤ ਰਾਮ ਧੀਮਾਨ, ਧਰਮ ਪਾਲ ਧੀਮਾਨ, ਰਾਕੇਸ਼ ਕੁਮਾਰ ਪੰਚ, ਸੀਤਾ ਰਾਮ ਧੀਮਾਨ, ਸੁਖਵਿੰਦਰ ਪੱਪੂ ਧੀਮਾਨ, ਰਮੇਸ਼ ਚੰਦ ਧੀਮਾਨ, ਤਰਲੋਚਨ ਨੀਤੀ, ਗੁਰਪ੍ਰੀਤ ਧੀਮਾਨ, ਲੱਕੀ ਧੀਮਾਨ, ਰਾਜ ਕੁਮਾਰ ਮਿਸਤਰੀ, ਵਾਸਦੇਵ ਮਿਸਤਰੀ, ਗੁਰਮੇਲ ਚੰਦ, ਸਾਮ ਲਾਲ ਧੀਮਾਨ, ਕਸ਼ਮੀਰੀ ਲਾਲ, ਦੇਸ ਰਾਜ ਧੀਮਾਨ, ਰਾਮ ਪਾਲ, ਰਮੇਸ਼ ਮਾਂਝੂ, ਸ਼ਿੰਦਰਪਾਲ ਧੀਮਾਨ ਸਮੇਤ ਇਲਾਕੇ ਦੀਆਂ ਮੰਦਰ ਕਮੇਟੀ ਨੁਮਾਇੰਦੇ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |