ਕਾਹਨਪੁਰ ਖੂਹੀ, 22 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਝੱਜ ਵਿਖੇ, ਦੀ ਦੁੱਧ ਉਤਪਾਦਕ ਸਭਾ ਪਿੰਡ ਝੱਜ ਵਲੋਂ, ਦੀਵਾਲੀ ਦੇ ਤਿਉਹਾਰ ਦੇ ਸ਼ੁੱਭ ਅਵਸਰ 'ਤੇ ਬੋਨਸ ਦੀ 273000 ਰੁਪਏ ਦੀ ਰਕਮ 59 ਨੰਬਰ ਦੁੱਧ ਉਤਪਾਦਕਾਂ ਨੂੰ ਵੰਡੀ ਗਈ | ਇਸ ਸਮਾਗਮ ਦੀ ਪ੍ਰਧਾਨਗੀ ਦੁੱਧ ਉਤਪਾਦਕ ਸਭਾ ਦੇ ਪ੍ਰਧਾਨ ਸ੍ਰੀ ਸੁਲੇਖ ਸਿੰਘ ਵਲੋਂ ਕੀਤੀ ਗਈ | ਉਹਨਾਂ ਨੇ ਦੱਸਿਆ ਕਿ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁੱਧ ਉਤਪਾਦਕਾਂ ਦੀ ਮਿਹਨਤ ਦਾ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਦਰਸ਼ਨ ਸਿੰਘ ਬਿੰਦੂ ਫੌਜੀ ਨੂੰ 13900 ਰੁਪਏ, ਦੂਜੇ ਸਥਾਨ 'ਤੇ ਰੇਸ਼ਮ ਸਿੰਘ ਬਿੱਲਾ ਮਾਨ ਨੂੰ 13700 ਰੁਪਏ ਅਤੇ ਤੀਸਰੇ ਸਥਾਨ 'ਤੇ ਆਏ ਦੀਦਾਰ ਸਿੰਘ ਸਿੱਧੂ ਨੂੰ 13600 ਰੁਪਏ ਦੀ ਰਕਮ ਬਤੌਰ ਬੋਨਸ ਦਿੱਤੀ ਗਈ | ਇਹਨਾਂ ਤੋਂ ਬਿਨਾਂ ਬਾਕੀ ਰਹਿੰਦੇ 56 ਦੁੱਧ ਉਤਪਾਦਕਾਂ ਨੂੰ ਉਹਨਾਂ ਵਲੋਂ ਪਾਏ ਹੋਏ ਦੁੱਧ ਦੇ ਅਨੁਪਾਤ ਅਨੁਸਾਰ ਵੱਖ-ਵੱਖ ਰਕਮਾਂ ਦਿੱਤੀਆਂ ਗਈਆਂ | ਇਸ ਮੌਕੇ ਕੁਲਵਿੰਦਰ ਸਿੰਘ ਝੱਜ, ਸੰਤੋਖ ਸਿੰਘ ਸੋਖਾ, ਪਿਆਰਾ ਸਿੰਘ, ਸਤਨਾਮ ਸਿੰਘ ਨੰਦ, ਕਰਨੈਲ ਸਿੰਘ ਕੈਲੀ, ਗੁਰਮੁਖ ਸਿੰਘ ਝੱਜ, ਸਕੱਤਰ ਸਤਨਾਮ ਸਿੰਘ ਸੱਤੂ ਸਿੱਧੂ, ਜੋਗਿੰਦਰ ਸਿੰਘ ਹਰੀ ਤੇ ਰਣਜੀਤ ਸਿੰਘ ਬਿੱਟਾ ਆਦਿ ਹਾਜ਼ਰ ਸਨ |