ਘਨੌਲੀ, 22 ਅਕਤੂਬਰ (ਜਸਵੀਰ ਸਿੰਘ ਸੈਣੀ)-ਅਲਮਾ ਕੰਪਿਊਟਰ ਸੈਂਟਰ ਘਨੌਲੀ ਵਿਖੇ ਦੀਵਾਲੀ ਬੰਦੀ ਛੋੜ ਦਾ ਤਿਉਹਾਰ ਪੂਰੇ ਸਟਾਫ਼ ਨੇ ਵਿਦਿਆਰਥੀ ਨਾਲ ਰਲ ਮਿਲ ਕੇ ਮਨਾਇਆ ਗਿਆ | ਵਿਦਿਆਰਥੀਆਂ ਦੁਆਰਾ ਬਹੁਤ ਸੁੰਦਰ ਰੰਗੋਲੀ ਬਣਾਈ ਗਈ | ਕੰਪਿਊਟਰ ਸੈਂਟਰ ਦੇ ਡਾਇਰੈਕਟਰ ਵਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਸ਼ੁੱਭ ਦਿਹਾੜੇ ਦੀਆਂ ਮੁਬਾਰਕਬਾਦ ਦਿੱਤੀ | ਇਸ ਮੌਕੇ ਮਨਪ੍ਰੀਤ ਕੌਰ, ਹਰਸ਼ਪ੍ਰੀਤ ਕੌਰ, ਹਰਿੰਦਰ ਕੌਰ ਤੇ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |