28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਬੇਲਾ ਯੂਨਿਟ ਦੀ ਹੋਈ ਚੋਣ <br/>

ਅਜੀਤ ਡੈਸਕ 24-10-2025
ਬੇਲਾ, 23 ਅਕਤੂਬਰ (ਮਨਜੀਤ ਸਿੰਘ ਸੈਣੀ)-ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਡਵੀਜ਼ਨ ਰੋਪੜ ਦੇ ਪ੍ਰਧਾਨ ਸਾਥੀ ਰਜਿੰਦਰ ਸਿੰਘ, ਸਕੱਤਰ ਸਾਥੀ ਕਮਲਜੀਤ ਸਿੰਘ, ਸਬ ਯੂਨਿਟ ਦੇ ਪ੍ਰਧਾਨ ਸਾਥੀ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਬੇਲਾ ਸਬ ਯੂਨਿਟ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬ ਸੰਮਤੀ ਨਾਲ ਸਬ ਯੂਨਿਟ ਦਾ ਸਾਥੀ ਨਰਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸਾਥੀ ਕਰਮਜੀਤ ਸਿੰਘ ਜੇ ਐਮ ਆਰ, ਮੀਤ ਪ੍ਰਧਾਨ ਸਾਥੀ ਰਾਜ ਕਿਸ਼ੋਰ ਸਿੰਘ ਏ. ਐੱਲ. ਐੱਮ., ਸਕੱਤਰ ਸਾਥੀ ਅਵਤਾਰ ਸਿੰਘ ਯੂ ਡੀ ਸੀ, ਸਹਾਇਕ ਸਕੱਤਰ ਸਾਥੀ ਦਵਿੰਦਰ ਸਿੰਘ ਲਾਈਨਮੈਨ, ਖ਼ਜ਼ਾਨਚੀ ਸੁੱਖਵਿੰਦਰ ਸਿੰਘ ਕਲਰਕ, ਪ੍ਰਚਾਰ ਸਕੱਤਰ ਸਾਥੀ ਈ. ਭਾਰਥੀ ਰਾਜ, ਸਲਾਹਕਾਰ ਲਾਈਨਮੈਨ ਗੁਰਪਾਲ ਸਿੰਘ, ਅਡੀਟਰ ਪ੍ਰਭਜੋਤ ਕੌਰ ਐਲ ਡੀ ਸੀ ਚੁਣੇ ਗਏ | ਨਵੀਂ ਚੁਣੀ ਗਈ ਟੀਮ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ, ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਨੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਵਲੋਂ ਕੀਤੇ ਗਏ ਸੰਘਰਸ਼ ਤੋ ਬਾਅਦ ਮੁਲਾਜ਼ਮਾਂ ਨੂੰ ਹੋਏ ਲਾਭ ਸਬੰਧੀ ਜਥੇਬੰਦੀ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਹੋਣ ਦੀ ਵੀ ਲੋੜ- ਰਾਣਾ ਦਲਜੀਤ ਸਿੰਘ <br/> ਅਗਲੀ ਖ਼ਬਰ ਭਾਜਪਾ ਸਰਕਾਰ ਨੇ 1000 ਟਨ ਕਣਕ ਦਾ ਬੀਜ ਭੇਜ ਕੇ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ- ਬੀਬੀ ਰਾਮੂਵਾਲੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।