28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਹੋਣ ਦੀ ਵੀ ਲੋੜ- ਰਾਣਾ ਦਲਜੀਤ ਸਿੰਘ <br/>

ਅਜੀਤ ਡੈਸਕ 24-10-2025
ਭਰਤਗੜ੍ਹ, 23 ਅਕਤੂਬਰ (ਜਸਬੀਰ ਸਿੰਘ ਬਾਵਾ)-ਡੀ. ਆਈ. ਜੀ. ਜੇਲ੍ਹਾਂ ਪੰਜਾਬ ਦਲਜੀਤ ਸਿੰਘ ਰਾਣਾ ਨੇ ਸਮੂਹ ਗ੍ਰਾਮ ਪੰਚਾਇਤ, ਕਲੱਬ ਨੁਮਾਇੰਦਿਆਂ ਅਤੇ ਮੁਹਤਬਰਾਂ ਦੀ ਮੌਜੂਦਗੀ 'ਚ ਕਿਹਾ ਕਿ ਪੰਜਾਬੀ ਸੱਭਿਆਚਾਰ, ਮਾਂ-ਬੋਲੀ, ਸਾਡੇ ਅਮੀਰ ਵਿਰਸੇ ਨਾਲ ਜੋੜਨ ਲਈ ਅਜਿਹੇ ਮੇਲਿਆਂ ਦੇ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਬੇਹੱਦ ਸ਼ਲਾਘਾਯੋਗ ਹੈ, ਪਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵੀ ਅੱਗੇ ਆਉਣ ਦੀ ਲੋੜ ਹੈ | ਉਹ ਅੱਜ ਇੱਥੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ | ਉਨ੍ਹਾਂ ਕਿਹਾ ਕਿ ਉਹ ਖ਼ੁਦ ਦੇਸ਼ ਵਿਦੇਸ਼ ਅੰਦਰ ਖੇਡਾਂ 'ਚ ਸੋਨ ਤਗਮਿਆਂ ਦੀਆਂ ਪ੍ਰਾਪਤੀਆਂ ਬਦੌਲਤ ਪੰਜਾਬ ਪੁਲਿਸ ਦੇ ਇਸ ਅਹੁਦੇ 'ਤੇ ਸੇਵਾਵਾਂ ਦੇ ਰਹੇ ਹਨ, ਅੱਜ ਸਹੂਲਤਾਂ ਦੀ ਕਮੀ ਨਹੀਂ, ਚੰਗੇ ਕੋਚ ਸਾਹਿਬਾਨਾਂ ਦੀ ਅਗਵਾਈ 'ਚ ਖੇਡਾਂ ਵੱਲ ਉਤਸ਼ਾਹਿਤ ਹੋ ਕੇ ਅਜੋਕੇ ਨੌਜਵਾਨ ਮੇਰੇ ਨਾਲੋਂ ਵੀ ਵੱਧ ਬੁਲੰਦੀਆਂ ਨੂੰ ਛੂਹਣ ਦੇ ਕਾਬਲ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਸੇਵਾ ਮੁਕਤੀ ਮਗਰੋਂ ਖੁਦ ਇਸ ਖੇਤਰ ਦੇ ਪਿੰਡਾਂ ਦੇ ਕਲੱਬਾਂ ਨਾਲ ਜੁੜਕੇ ਖਿਡਾਰੀਆਂ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰੱਖਣਗੇ | ਇਸੇ ਦੌਰਾਨ ਸੈਣੀ ਭਲਾਈ ਬੋਰਡ ਪੰਜਾਬ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ ਨੇ ਕਿਹਾ ਕਿ ਅੱਜ ਬਾਬਾ ਵਿਸ਼ਵਕਰਮਾ ਜੀ ਪ੍ਰਗਟ ਉਤਸਵ ਮੌਕੇ ਮੌਜੂਦਾ ਸਰਕਾਰ ਨੇ ਇਸ ਖੇਤਰ ਦੇ ਪਿੰਡਾਂ ਦੀਆਂ ਦਿੱਕਤਾਂ ਨੂੰ ਸੁਲਝਾਉਣ ਵਾਸਤੇ ਵਿਕਾਸ ਕੰਮਾਂ ਲਈ ਵੀਹ ਕਰੋੜ ਰੁਪਏ ਮਨਜ਼ੂਰ ਕਰਕੇ ਵਿਸ਼ੇਸ਼ ਤੋਹਫ਼ਾ ਦਿੱਤਾ ਹੈ, ਮਾਜਰੀ ਗੁੱਜਰਾਂ ਤੋਂ ਸਰਸਾ ਨੰਗਲ ਕੌਮੀ ਮਾਰਗ ਤੱਕ 10 ਕਰੋੜ ਰੁਪਏ ਦੀ ਲਾਗਤ ਨਾਲ ਹਵਾਈ ਪੁਲ ਦਾ ਨਿਰਮਾਣ, ਘਨੌਲੀ ਤੋਂ ਬੜਾ ਪਿੰਡ ਤੱਕ ਮਾਜਰੀ ਗੁੱਜਰਾਂ, ਅਵਾਨਕੋਟ, ਆਲੋਵਾਲ ਖਰੋਟਾ, ਹਿੰਮਤਪੁਰ, ਕਿੰਮਤਪੁਰ, ਭਰਤਗੜ੍ਹ ਰਾਹੀਂ ਸਵਾ 9 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜੇ ਮਾਰਗ ਦਾ ਨਿਰਮਾਣ ਅਗਲੇ ਕੁਝ ਦਿਨਾਂ 'ਚ ਸ਼ੁਰੂ ਹੋ ਰਿਹਾ ਹੈ | ਇਨ੍ਹਾਂ ਕਿਹਾ ਕਿ ਸਾਢੇ 4 ਕਰੋੜ ਰੁਪਏ ਦੀ ਲਾਗਤ ਨਾਲ ਸਰਸਾ ਨੰਗਲ 'ਚ ਕੌਮੀ ਮਾਰਗ ਤੋਂ ਗੁ: ਪਰਿਵਾਰ ਵਿਛੋੜਾ ਸਾਹਿਬ ਤੱਕ ਸੁੰਦਰੀਕਰਨ, ਓਵਰ ਫੁੱਟ ਬਿ੍ਜ, ਪਾਰਕ ਸਮਾਰਕ ਦਾ ਨਿਰਮਾਣ ਅਤੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਭਰਤਗੜ੍ਹ ਤੋਂ ਬੜਾ ਪਿੰਡ ਤੱਕ ਕੌਮੀ ਮਾਰਗ ਦੇ ਦੋਵੇਂ ਪਾਸੇ ਸਾਢੇ 4 ਕਰੋੜ ਰੁਪਏ ਦੀ ਲਾਗਤ ਨਾਲ ਸਰਵਿਸ ਮਾਰਗ ਕੇਂਦਰ ਅਤੇ ਪੰਜਾਬ ਸਰਕਾਰ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹ?ਆਂ ਦੌਰਾਨ ਉਕਤ ਸਭਿਆਚਾਰਕ ਮੇਲੇ 'ਚ ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੂਹ ਗ੍ਰਾਮ ਪੰਚਾਇਤ ਲਈ 20 ਲੱਖ ਰੁਪਏ ਅਤੇ ਸਬੰਧਿਤ ਨੁਮਾਇੰਦਿਆਂ ਲਈ ਐਲਾਨੇ 2 ਲੱਖ ਰੁਪਏ ਕਿਸੇ ਸਮਾਗਮ ਦੌਰਾਨ ਉਹ ਖ਼ੁਦ ਦੇਣਗੇ | ਇਸ ਮੌਕੇ ਸਰਪੰਚ ਪਰਮਜੀਤ ਕੌਰ, ਅਵਤਾਰ ਆਲੋਵਾਲੀਆ, ਬੀਬੀ ਹਰਵਿੰਦਰ ਕੌਰ ਕੋਟਬਾਲਾ, ਬੀਬੀ ਪ੍ਰਕਾਸ਼ ਕੌਰ, ਰਾਣੀ ਰਣਜੀਤ ਕੌਰ, ਪ੍ਰਧਾਨ ਮਨਿੰਦਰ ਸਿੰਘ ਖੇਪੜ, ਚੌਧਰੀ ਸੁੱਚਾ ਸਿੰਘ, ਬਲਬੀਰ ਸਿੰਘ ਕੀਰਤਪੁਰ ਸਾਹਿਬ, ਸਿਕੰਦਰ ਸਿੰਘ ਹਜ਼ਾਰਾ, ਚੌ. ਰਾਮ ਕਿਸ਼ਨ ਮਾਜਰੀ, ਮੋਹਣ ਸਿੰਘ ਚੇਚੀ, ਚੌਧਰੀ ਸਤਨਾਮ ਸਿੰਘ, ਸਰਪੰਚ ਸੋਹਣ ਮੁਹੰਮਦ, ਗੁਰਚਰਨ ਸਿੰਘ, ਨਸੀਬ ਸਿੰਘ, ਪੰਚ ਗੁਰਪ੍ਰੀਤ ਕੌਰ, ਦਰਸ਼ਨ ਸਿੰਘ, ਚੌਧਰੀ ਭਾਗ ਸਿੰਘ, ਗੁਰਮੇਲ ਮਾਜਰੀ, ਰਜਿੰਦਰ ਸਿੰਘ ਖੇਪੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੇ ਦੀ ਹਾਲਤ 'ਚ ਬੀ. ਐੱਸ. ਐੱਨ. ਐੱਲ. ਦੇ ਟਾਵਰ 'ਤੇ ਚੜਿ੍ਹਆ ਨੌਜਵਾਨ <br/> ਅਗਲੀ ਖ਼ਬਰ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਬੇਲਾ ਯੂਨਿਟ ਦੀ ਹੋਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।