28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਆਲੋਵਾਲ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ <br/>

ਅਜੀਤ ਡੈਸਕ 24-10-2025
ਭਰਤਗੜ੍ਹ, 23 ਅਕਤੂਬਰ (ਜਸਬੀਰ ਸਿੰਘ ਬਾਵਾ)-ਸਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਪ੍ਰਗਟ ਉਤਸਵ ਮੌਕੇ ਸਮੂਹ ਗ੍ਰਾਮ ਪੰਚਾਇਤ, ਕਲੱਬ ਨੁਮਾਇੰਦਿਆਂ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਆਲੋਵਾਲ ਦੇ ਕਮਿਊਨਿਟੀ ਸੈਂਟਰ ਸਾਹਮਣੇ ਕਰਵਾਇਆ 36ਵਾਂ ਸੱਭਿਆਚਾਰਕ ਮੇਲਾ ਦੇਰ ਰਾਤ ਸਮਾਪਤ ਹੋ ਗਿਆ | ਉਕਤ ਮੇਲੇ ਦਾ ਆਗਾਜ਼ ਇਸੇ ਪਿੰਡ ਦੀ ਬਾਲੜੀ ਗਾਇਕਾ ਲਵਲੀਨ ਕੌਰ ਨੇ ਧਾਰਮਿਕ ਗੀਤ ਨਾਲ ਕਰਦਿਆਂ ਸਰੋਤਿਆਂ ਤੋਂ ਤਾੜੀਆਂ ਦੀ ਦਾਦ ਝੋਲੀ ਪਵਾਈ | ਇਸ ਮਗਰੋਂ ਪ੍ਰਸਿੱਧ ਗਾਇਕ ਮਨਜੀਤ ਕਰਤਾਰਪੁਰੀ, ਜਤਿੰਦਰ ਧੀਮਾਨ, ਗੁਰਮੁਖ ਮਟੌਰ, ਮਨਿੰਦਰ ਮਾਨ, ਮਨੀ ਲੌਂਗੀਆਂ, ਪਵਨ ਪ੍ਰਦੇਸੀ, ਹਰਬੰਸ ਰੈਲੋਂ, ਰਜ਼ੀਆ ਸ਼ਾਨ, ਯਸ਼ਮੀਤ ਆਦਿ ਨੇ ਆਪੋ-ਆਪਣੇ ਗੀਤਾਂ ਨਾਲ ਹਾਜ਼ਰੀ ਲੁਆਈ | ਅੰਤ 'ਚ ਦੁਗਾਣਾ ਜੋੜੀਆਂ 'ਚੋਂ ਕੁਲਵਿੰਦਰ ਹੀਰਾ, ਹੁਸਨਪ੍ਰੀਤ ਕੌਰ, ਹਰਮਿੰਦਰ ਨੂਰਪੁਰੀ ਤੇ ਸੁੱਖੀ ਘੁੰਮਣ ਨੇ ਪਰਿਵਾਰਿਕ, ਸੱਭਿਆਚਾਰਕ ਅਤੇ ਸਾਫ਼ ਸੁਥਰੇ ਗੀਤਾਂ ਨਾਲ ਹਾਜ਼ਰੀਨਾਂ ਦਾ ਮਨ ਮੋਹਿਆ | ਸਥਾਨਕ ਪੰਚਾਇਤ, ਕਲੱਬ ਨੁਮਾਇੰਦਿਆਂ ਅਤੇ ਮੁਹਤਬਰਾਂ ਨੇ ਸਾਰੇ ਗਾਇਕ-ਗਾਇਕਾਵਾਂ, ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਡੀ. ਆਈ. ਜੀ. ਦਲਜੀਤ ਸਿੰਘ ਰਾਣਾ, ਮੌਜੂਦਾ ਸਰਪੰਚ ਪਰਮਜੀਤ ਕੌਰ, ਚੇਅਰਮੈਨ ਕਮਿੱਕਰ ਸਿੰਘ ਡਾਢੀ, ਅਵਤਾਰ ਆਲੋਵਾਲੀਆ, ਪ੍ਰਧਾਨ ਮਨਿੰਦਰ ਸਿੰਘ ਖੇਪੜ, ਸੋਹਣ ਸਿੰਘ ਬੈਂਸ, ਵਿੱਤ ਸਕੱਤਰ ਗੁਰਚਰਨ ਸਿੰਘ, ਮਨਦੀਪ ਧੀਮਾਨ, ਚੌਧਰੀ ਸੁੱਚਾ ਸਿੰਘ, ਜਗਤਾਰ ਸਿੰਘ ਪਾਬਲਾ, ਪੰਚ ਸੁਮੱਤੀ ਦੇਵੀ, ਗੁਰਪ੍ਰੀਤ ਕੌਰ, ਚੌਧਰੀ ਸਤਨਾਮ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ ਬਿੱਟੂ, ਇੰ. ਬਿਹਾਰੀ ਲਾਲ, ਮਨਪ੍ਰੀਤ ਸਿੰਘ ਖੇਪੜ, ਗੌਰਵ ਸ਼ਰਮਾ, ਗੁਰਮੇਲ ਮਾਜਰੀ, ਚੌਧਰੀ ਪੂਰਨ ਸਿੰਘ, ਗੁਰਚਰਨ ਬਲੱਗਣ, ਸਮਰਜੀਤ ਸਿੰਘ ਆਲੋਵਾਲ, ਜੁਝਾਰ ਸਿੰਘ ਮੁਲਤਾਨੀ, ਰਜਿੰਦਰ ਸਿੰਘ ਖੇਪੜ, ਗੁਰਦੀਪ ਸਿੰਘ, ਗੁਲਜ਼ਾਰ ਸਿੰਘ ਖੇਪੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਸਭਾ ਨੇ ਭਾਈ ਦੂਜ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਨਸ਼ੇ ਦੀ ਹਾਲਤ 'ਚ ਬੀ. ਐੱਸ. ਐੱਨ. ਐੱਲ. ਦੇ ਟਾਵਰ 'ਤੇ ਚੜਿ੍ਹਆ ਨੌਜਵਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।