28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਸਮਾਗਮ ਕਰਵਾਇਆ <br/>

ਅਜੀਤ ਡੈਸਕ 24-10-2025
ਨੂਰਪੁਰ ਬੇਦੀ, 23 ਅਕਤੂਬਰ (ਵਿੰਦਰਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਟਿੱਬਾ ਨੰਗਲ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇਕ ਸਮਾਗਮ ਸਕੱਤਰ ਪ੍ਰਸ਼ੋਤਮ ਲਾਲ ਦੀ ਅਗਵਾਈ 'ਚ ਕਰਵਾਇਆ ਗਿਆ | ਮੁਨਾਫ਼ਾ ਵੰਡਣ ਦੀ ਰਸਮ ਸਭਾ ਦੇ ਪ੍ਰਧਾਨ ਦਰਸ਼ਨ ਲਾਲ ਨੇ ਅਦਾ ਕੀਤੀ | ਉਨਾਂ ਨੇ ਸਭਾ ਦਾ ਕੁੱਲ 4 ਲੱਖ 91 ਹਜ਼ਾਰ 945 ਰੁਪਏ ਦੀ ਰਾਸ਼ੀ ਦਾ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਤਕਸੀਮ ਕੀਤਾ | ਐੱਮ.ਪੀ.ਏ. ਰਾਜਵੀਰ ਸਿੰਘ ਨੇ ਵੀ ਵੇਰਕਾ ਮਿਲਕ ਪਲਾਟ ਦੀ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ | ਸਭਾ ਦੇ ਸਕੱਤਰ ਚੌਧਰੀ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਸਭ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ, ਚ ਪਹਿਲਾਂ ਸਥਾਨ ਦਰਸ਼ਨ ਲਾਲ, ਦੂਸਰਾ ਦਿਲਬਾਗ ਰਾਏ ਮੈਸੀ ਜਦਕਿ ਬਲਵਿੰਦਰ ਸਿੰਘ ਸਾਬਕਾ ਪ੍ਰਧਾਨ ਸਭਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ | ਇਸ ਮੌਕੇ ਪ੍ਰਧਾਨ ਦਰਸ਼ਨ ਲਾਲ ਮੀਤ ਪ੍ਰਧਾਨ ਰਮੇਸ਼ ਚੰਦ, ਸਕੱਤਰ ਪ੍ਰਸ਼ੋਤਮ ਲਾਲ, ਰਣਬੀਰ ਕੁਮਾਰ, ਦਰਸ਼ਨ ਸਿੰਘ, ਮੋਹਣ ਲਾਲ, ਪ੍ਰੇਮ ਚੰਦ, ਸੁਨੀਤਾ ਦੇਵੀ, ਗੁਰਮੀਤ ਕੌਰ, ਅਮਰ ਕੁਮਾਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।